ਕੈਨੇਡਾ ਵਿੱਚ ਇੰਸਟਾ ਤੇ ਫੇਸਬੁੱਕ ਉੱਤੇ ਬੰਦ ਹੋ ਰਹੀ ਨਿਊਜ਼ ਫੀਡ, 'ਜਗ ਬਾਣੀ' ਨਾਲ ਜੁੜੇ ਰਹਿਣ ਲਈ ਕਰੋ ਇਹ ਕੰਮ
Saturday, Jun 24, 2023 - 07:17 PM (IST)
ਗੈਜੇਟ ਡੈਸਕ- ਕੈਨੇਡਾ 'ਚ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਯੂਜ਼ਰਜ਼ ਲਈ ਜਲਦ ਹੀ ਨਿਊਜ਼ ਫੀਡ ਬੰਦ ਹੋਣ ਜਾ ਰਹੀ ਹੈ। ਦਰਅਸਲ, ਕੈਨੇਡਾ ਦੀ ਸਰਕਾਰ ਨੇ ਅਪ੍ਰੈਲ 2022 'ਚ ਬਿੱਲ ਸੀ-18 ਪੇਸ਼ ਕੀਤਾ ਸੀ। ਬਿੱਲ ਦੇ ਲਾਗੂ ਹੋਣ ਤੋਂ ਬਾਅਦ ਗੂਗਲ ਅਤੇ ਮੇਟਾ ਵਗੀਆਂ ਟੈੱਕ ਕੰਪਨੀਆਂ ਨੂੰ ਨਿਊਜ਼ ਪਬਲਿਸ਼ਰਜ਼ ਨੂੰ ਕੰਟੈਂਟ ਲਈ ਭੁਗਤਾਨ ਕਰਨਾ ਹੋਵੇਗਾ। ਇਸੇ ਦੇ ਚਲਦੇ ਵੀਰਵਾਰ ਨੂੰ ਮੇਟਾ ਨੇ ਕਿਹਾ ਕਿ ਅਸੀਂ ਪੁਸ਼ਟੀ ਕਰ ਰਹੇ ਹਾਂ ਕਿ ਆਨਲਾਈਨ ਨਿਊਜ਼ ਐਕਟ (ਬਿੱਲ ਸੀ-18) ਦੇ ਲਾਗੂ ਹੋਣ ਤੋਂ ਪਹਿਲਾਂ ਹੀ ਕੈਨੇਡਾ 'ਚ ਸਾਰੇ ਯੂਜ਼ਰਜ਼ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਨਿਊਜ਼ ਦੀ ਉਪਲੱਬਧਤਾ ਖ਼ਤਮ ਹੋ ਜਾਵੇਗੀ। ਇਸਦੇ ਨਾਲ ਹੀ ਮੇਟਾ ਨੇ ਕਿਹਾ ਹੈ ਕਿ ਨਿਊਜ਼ ਕੰਟੈਂਟ ਨੂੰ ਪ੍ਰਭਾਵਿਤ ਕਰਨ ਵਾਲੇ ਬਦਲਾਅ ਤੋਂ ਬਾਅਦ ਕੈਨੇਡਾ 'ਚ ਮੇਟਾ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ।
ਇਹ ਵੀ ਪੜ੍ਹੋ– Whatsapp ਯੂਜ਼ਰਜ਼ ਸਾਵਧਾਨ! ਇਕ ਗ਼ਲਤੀ ਨਾਲ ਖ਼ਤਮ ਹੋ ਸਕਦੀ ਹੈ ਜ਼ਿੰਦਗੀ ਭਰ ਦੀ ਕਮਾਈ
ਲੋਕਲ ਨਿਊਜ਼ ਇੰਡਸਟਰੀ ਨੂੰ ਸਪੋਰਟ ਕਰਨਾ ਚਾਹੁੰਦੀ ਹੈ ਕੈਨੇਡਾ ਸਰਕਾਰ
ਆਨਲਾਈਨ ਨਿਊਜ਼ ਐਕਟ (ਬਿੱਲ ਸੀ-18) ਦੇ ਰੂਪ 'ਚ ਜਾਣਿਆ ਜਾਣ ਵਾਲਾ ਇਹ ਕਾਨੂੰਨ ਕੈਨੇਡਾ ਦੇ ਮੀਡੀਆ ਇੰਡਸਟਰੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੇਸ਼ ਕੀਤਾ ਗਿਆ ਸੀ। ਇਸ ਰਾਹੀਂ ਕੈਨੇਡਾ ਟੈੱਕ ਕੰਪਨੀਆਂ 'ਤੇ ਸਖ਼ਤ ਨਿਯਮ ਚਾਹੁੰਦਾ ਹੈ ਜਿਸ ਨਾਲ ਨਿਊਜ਼ ਬਿਜ਼ਨੈੱਸ ਨੂੰ ਆਨਲਾਈਨ ਐਡਵਰਟਾਈਜ਼ਿੰਗ ਬਾਜ਼ਾਰ ਤੋਂ ਬਾਹਰ ਕੀਤੇ ਜਾਣ ਤੋਂ ਰੋਕਿਆ ਜਾ ਸਕੇ। ਇਸ ਕਾਨੂੰਨ ਰਾਹੀਂ ਸਰਕਾਰ ਸੰਘਰਸ਼ ਕਰ ਰਹੀ ਲੋਕਲ ਨਿਊਜ਼ ਇੰਡਸਟਰੀ ਨੂੰ ਸਪੋਰਟ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ– WhatsApp 'ਚ ਆਇਆ ਨਵਾਂ ਫੀਚਰ, ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਤੋਂ ਮਿਲੇਗਾ ਛੁਟਕਾਰਾ
2008 ਤੋਂ ਬਾਅਦ ਕੈਨੇਡਾ 'ਚ 470 ਤੋਂ ਵੱਧ ਮੀਡੀਆ ਆਊਟਲੇਟ ਹੋਏ ਬੰਦ
ਸਰਕਾਰ ਮੁਤਾਬਕ, 2008 ਤੋਂ ਬਾਅਦ ਕੈਨੇਡਾ 'ਚ 470 ਤੋਂ ਵੱਧ ਮੀਡੀਆ ਆਉਟਲੇਟ ਬੰਦ ਹੋ ਚੁੱਕੇ ਹਨ। ਇਸਦੇ ਨਾਲ ਹੀ ਇਸ ਦੌਰਾਨ ਪੱਤਰਕਾਰੀ ਦੀਆਂ ਇਕ ਤਿਹਾਈ ਨੌਕਰੀਆਂ ਖ਼ਤਮ ਹੋ ਗਈਆਂ।
ਅਜਿਹਾ ਕਾਨੂੰਨ ਲਿਆਉਣ ਵਾਲਾ ਪਹਿਲਾ ਦੇਸ਼ ਸੀ ਆਸਟ੍ਰੇਲੀਆ
ਇਸਤੋਂ ਪਹਿਲਾਂ ਆਸਟ੍ਰੇਲੀਆ ਅਜਿਹਾ ਪਹਿਲਾ ਦੇਸ਼ ਸੀ, ਜਿਸਨੇ ਡਿਜੀਟਲ ਕੰਪਨੀਆਂ ਨੂੰ ਨਿਊਜ਼ ਕੰਟੈਂਟ ਦੀ ਵਰਤੋਂ ਲਈ ਭੁਗਤਾਨ ਕਰਨ 'ਤੇ ਮਜ਼ਬੂਰ ਕੀਤਾ ਸੀ। ਇਸਤੋਂ ਬਾਅਦ ਗੂਗਲ ਅਤੇ ਫੇਸਬੁੱਕ ਨੇ ਇਸੇ ਤਰ੍ਹਾਂ ਆਪਣੀ ਸਰਵਿਸ ਨੂੰ ਘੱਟ ਕਰਨ ਦੀ ਧਮਕੀ ਦਿੱਤੀ ਸੀ, ਜਿਸਤੋਂ ਬਾਅਦ ਉਥੋਂ ਦੀ ਸਰਕਾਰ ਨੇ ਕਾਨੂੰਨ 'ਚ ਬਦਲਾਅ ਕੀਤੇ ਸਨ।
ਇਹ ਵੀ ਪੜ੍ਹੋ– YouTube ਨੇ ਦਿੱਤੀ ਸਭ ਤੋਂ ਵੱਡੀ ਖ਼ੁਸ਼ਖ਼ਬਰੀ! ਹੁਣ ਚੈਨਲ ਸ਼ੁਰੂ ਕਰਦੇ ਹੀ ਹੋਣ ਲੱਗੇਗੀ ਕਮਾਈ
ਕੈਨੇਡਾ ਰਹਿ ਰਹੇ 'ਜਗ ਬਾਣੀ' ਦੇ ਪਾਠਕਾਂ ਨੂੰ ਅਪੀਲ ਹੈ ਕਿ 'ਜਗ ਬਾਣੀ' ਨਾਲ ਜੁੜੇ ਰਹਿਣ ਲਈ ਜੇਕਰ ਤੁਸੀਂ ਐਪ ਡਾਊਨਲੋਡ ਨਹੀਂ ਕੀਤੀ ਤਾਂ ਪਲੇਅ ਸੋਟਰ 'ਚ 'ਜਗ ਬਾਣੀ' ਐਪ ਮੌਜੂਦ ਹੈ, ਜਿਸ ਨੂੰ ਡਾਊਨਲੋਡ ਕਰਕੇ ਤੁਸੀਂ ਦੇਸ਼-ਦੁਨੀਆ ਦੀਆਂ ਤਾਜ਼ਾ ਖ਼ਬਰਾਂ ਪੜ੍ਹ ਸਕਦੇ ਹੋ। 'ਜਗ ਬਾਣੀ' ਐਪ 'ਤੇ ਤੁਹਾਨੂੰ ਸਿਆਸਤ, ਮਨੋਰੰਜਨ, ਖੇਡ, ਸਿਹਤ, ਵਪਾਰ, ਧਰਮ ਸਮੇਤ ਹਰ ਖੇਤਰ ਦੀਆਂ ਤਾਜ਼ਾ ਖ਼ਬਰਾਂ ਅਤੇ ਵੀਡੀਓਜ਼ ਸਭ ਤੋਂ ਪਹਿਲਾਂ ਮਿਲਣਗੀਆਂ।
ਇਹ ਵੀ ਪੜ੍ਹੋ– ਹੁਣ X-Ray ਤੇ CT Scan ਸਕੈਨ ਨਾਲ ਨਹੀਂ ਸਗੋਂ Eye ਸਕੈਨਿੰਗ ਨਾਲ ਹੋਵੇਗੀ ਬੀਮਾਰੀਆਂ ਦੀ ਪਛਾਣ!