ਸ਼ਖ਼ਸ ਦਾ ਦਾਅਵਾ; ਲਗਵਾ ਚੁੱਕਾ ਹਾਂ COVID-19 ਦੇ 200 ਤੋਂ ਵੱਧ ਟੀਕੇ, ਵਿਗਿਆਨੀਆਂ ਨੇ ਜਾਂਚ ਕੀਤੀ ਤਾਂ ਰਹਿ ਗਏ ਹੈਰਾਨ

Wednesday, Mar 06, 2024 - 01:43 PM (IST)

ਬਰਲਿਨ (ਏਜੰਸੀ)- ਜਰਮਨੀ ਦੇ ਇਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ COVID-19 ਦੇ ਵਿਰੁੱਧ 217 ਟੀਕੇ ਲਗਵਾਏ ਹਨ। ਉਥੇ ਹੀ ਖੋਜਕਰਤਾਵਾਂ ਨੇ ਇਸ ਵਿਅਕਤੀ ਦੀ ਜਾਂਚ ਕੀਤੀ ਤਾਂ ਉਹ ਵੀ ਹੈਰਾਨ ਰਹਿ ਗਏ। ਦਰਅਸਲ ਜਾਂਚ ਵਿਚ ਪਾਇਆ ਗਿਆ ਕਿ ਹਾਈਪਰਵੈਕਸੀਨੇਸ਼ਨ ਦਾ ਉਸ ਵਿਅਕਤੀ ਦੇ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ ਅਤੇ ਉਸਦਾ ਇਮਿਊਨ ਸਿਸਟਮ ਪੂਰੀ ਤਰ੍ਹਾਂ ਕੰਮ ਕਰ ਰਿਹਾ ਸੀ। ਹਾਲਾਂਕਿ, ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਬਹੁਤ ਜ਼ਿਆਦਾ ਟੀਕੇ ਲਗਾਉਣ ਨਾਲ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਸ ਨਾਲ ਸਬੰਧਤ ਕੇਸ ਸਟੱਡੀ 'ਦਿ ਲੈਂਸੇਟ ਇਨਫੈਕਟਿਅਸ ਡਿਜ਼ੀਜ਼' ਜਰਨਲ 'ਚ ਪ੍ਰਕਾਸ਼ਿਤ ਹੋਈ ਹੈ।

ਇਹ ਵੀ ਪੜ੍ਹੋ: ਬਾਈਡਨ ਦੀ ਅਮਰੀਕੀਆਂ ਨੂੰ ਚੇਤਾਵਨੀ, ਟਰੰਪ ਦੇ ਕਾਰਜਕਾਲ ਦਾ ਮਤਲਬ "ਅਰਾਜਕਤਾ, ਵੰਡ ਅਤੇ ਹਨੇਰੇ" ਵੱਲ ਵਾਪਸੀ

ਜਰਮਨੀ ਵਿੱਚ ਫ੍ਰੀਡਰਿਕ-ਅਲੈਗਜ਼ੈਂਡਰ ਯੂਨੀਵਰਸਿਟੀ ਅਰਲੈਂਗੇਨ-ਨਰਨਬਰਗ (ਐੱਫ.ਏ.ਯੂ.) ਦੀ ਇੱਕ ਟੀਮ ਵੱਲੋਂ ਜਾਂਚ ਕੀਤੇ ਗਏ ਵਿਅਕਤੀ ਨੇ 217 ਟੀਕੇ ਲਗਵਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ 134 ਟੀਕਿਆਂ ਦੀ ਅਧਿਕਾਰਤ ਪੁਸ਼ਟੀ ਹੈ। FAU ਦੇ ਕਿਲੀਅਨ ਸ਼ੋਬਰ ਨੇ ਕਿਹਾ, 'ਸਾਨੂੰ ਉਸ ਦੇ ਮਾਮਲੇ ਬਾਰੇ ਅਖ਼ਬਾਰਾਂ ਦੇ ਲੇਖਾਂ ਰਾਹੀਂ ਪਤਾ ਲੱਗਾ, ਜਿਸ ਮਗਰੋਂ ਅਸੀਂ ਉਸ ਨਾਲ ਸੰਪਰਕ ਕੀਤਾ ਅਤੇ ਉਸਨੂੰ ਅਰਲੈਂਗੇਨ (ਜਰਮਨੀ ਦੇ ਇੱਕ ਸ਼ਹਿਰ) ਵਿੱਚ ਵੱਖ-ਵੱਖ ਟੈਸਟ ਕਰਵਾਉਣ ਲਈ ਸੱਦਾ ਦਿੱਤਾ। ਉਸ ਨੇ ਵੀ ਇਸ ਵਿੱਚ ਬਹੁਤ ਦਿਲਚਸਪੀ ਦਿਖਾਈ।" ਖੋਜਕਰਤਾ ਇਸ ਗੱਲ ਦਾ ਵਿਸ਼ਲੇਸ਼ਣ ਕਰਨਾ ਚਾਹੁੰਦੇ ਸਨ ਕਿ ਜੇਕਰ ਸਰੀਰ ਦਾ ਇਮਿਊਨ ਸਿਸਟਮ ਕਿਸੇ ਖਾਸ ਐਂਟੀਜੇਨ ਨਾਲ ਬਹੁਤ ਜ਼ਿਆਦਾ ਵਾਰ ਸੰਪਰਕ ਵਿਚ ਆਉਂਦਾ ਹੈ ਤਾਂ ਕੀ ਹੁੰਦਾ ਹੈ।

ਇਹ ਵੀ ਪੜ੍ਹੋ: ਦਰਦਨਾਕ; ਐਮਰਜੈਂਸੀ ਲੈਂਡਿੰਗ ਦੌਰਾਨ ਸੜ ਕੇ ਸੁਆਹ ਹੋਇਆ ਜਹਾਜ਼, 3 ਬੱਚਿਆਂ ਸਣੇ 5 ਲੋਕਾਂ ਦੀ ਮੌਤ

ਇਸ ਖੋਜ ਦੇ ਨਤੀਜਿਆਂ ਤੋਂ ਪਤਾ ਲੱਗਾ ਕਿ ਇਸ ਵਿਅਕਤੀ ਕੋਲ ਕੋਵਿਡ ਦੇ ਵਿਰੁੱਧ ਟੀ-ਸੈੱਲਾਂ ਦੀ ਵੱਡੀ ਗਿਣਤੀ ਹੈ। ਉਹ ਸਰੀਰ ਵਿੱਚ ਸਿਪਾਹੀਆਂ ਵਜੋਂ ਕੰਮ ਕਰਦੇ ਹਨ ਅਤੇ ਵਾਇਰਸਾਂ ਨਾਲ ਲੜਦੇ ਹਨ। ਇਸ ਵਿਅਕਤੀ ਦੀ ਤੁਲਨਾ ਦੂਜੇ ਸਮੂਹ ਦੇ ਲੋਕਾਂ ਨਾਲ ਵੀ ਕੀਤੀ ਗਈ ਸੀ, ਜਿਨ੍ਹਾਂ ਨੂੰ ਤਿੰਨ ਟੀਕੇ ਲੱਗੇ ਸਨ। ਹਾਲਾਂਕਿ, ਵਿਗਿਆਨੀਆਂ ਨੇ ਕਿਹਾ ਕਿ ਇਸ ਵਿਅਕਤੀ ਵਿੱਚ ਇਮਿਊਨ ਰਿਸਪਾਂਸ ਤਿੰਨ ਖੁਰਾਕਾਂ ਲੈਣ ਵਾਲੇ ਲੋਕਾਂ ਦੇ ਬਰਾਬਰ ਸੀ।

ਇਹ ਵੀ ਪੜ੍ਹੋ: ਇਮਰਾਨ ਖਾਨ ਨੂੰ ਰਾਸ ਨਹੀਂ ਆ ਰਹੇ ਚੋਣ ਨਤੀਜੇ, ਪਾਰਟੀ ਨੇ 10 ਮਾਰਚ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਕੀਤਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News