ਇਮਰਾਨ ਵਿਰੁੱਧ ਬੇਭਰੋਸਗੀ ਪ੍ਰਸਤਾਵ : 25 ਮਾਰਚ ਨੂੰ ਨੈਸ਼ਨਲ ਅਸੈਂਬਲੀ ਦੀ ਬੁਲਾਈ ਗਈ ਬੈਠਕ
Sunday, Mar 20, 2022 - 06:45 PM (IST)
ਇਸਲਾਮਾਬਾਦ-ਪਾਕਿਸਤਾਨ 'ਚ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਬੇਭਰੋਸਗੀ ਪ੍ਰਸਤਾਵ 'ਤੇ ਵਿਚਾਰ ਕਰਨ ਲਈ 25 ਮਾਰਚ ਨੂੰ ਸਦਨ ਦਾ ਸੈਸ਼ਨ ਬੁਲਾਉਣ ਦਾ ਐਤਵਾਰ ਨੂੰ ਐਲਾਨ ਕੀਤਾ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਅਤੇ ਪਾਕਿਸਤਾਨ ਪੀਪੁਲਸ ਪਾਰਟੀ ਦੇ ਕਰੀਬ 100 ਸੰਸਦ ਮੈਂਬਰਾਂ ਨੇ 8 ਮਾਰਚ ਨੂੰ ਨੈਸ਼ਨਲ ਅਸੈਂਬਲੀ ਸਕੱਤਰੇਤ ਨੂੰ ਬੇਭਰੋਸਗੀ ਪ੍ਰਸਤਾਵ ਦਿੱਤਾ ਸੀ।
ਇਹ ਵੀ ਪੜ੍ਹੋ : ਰੂਸ ਨੂੰ ਪੀੜ੍ਹੀਆਂ ਤੱਕ ਚੁਕਾਉਣੀ ਪਵੇਗੀ ਜੰਗ ਦੀ ਕੀਮਤ : ਜ਼ੇਲੇਂਸਕੀ
ਇਸ 'ਚ ਦੋਸ਼ ਲਾਇਆ ਗਿਆ ਹੈ ਕਿ ਇਮਰਾਨ ਨੀਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਰਕਾਰ ਦੇਸ਼ 'ਚ ਆਰਥਿਕ ਸੰਕਟ ਅਤੇ ਮਹਿੰਗਾਈ ਲਈ ਜ਼ਿੰਮੇਵਾਰ ਹੈ। ਸਕੱਤਰੇਤ ਨੇ ਐਤਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਅਹਿਮ ਸੈਸ਼ਨ ਨੂੰ ਲੈ ਕੇ ਸਥਿਤੀ ਸਪੱਸ਼ਟ ਕਰ ਦਿੱਤੀ। ਵਿਰੋਧੀ ਧਿਰ ਨੇ ਕਾਨੂੰਨੀ ਲੋੜਾਂ ਮੁਤਾਬਕ 21 ਮਾਰਚ ਤੱਕ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਸੀ। ਨੋਟੀਫਿਕੇਸ਼ਨ ਮੁਤਾਬਕ ਸੈਸ਼ਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਇਹ ਮੌਜੂਦਾ ਨੈਸ਼ਨਲ ਅਸੈਂਬਲੀ ਦਾ 41ਵਾਂ ਸੈਸ਼ਨ ਹੋਵੇਗਾ।
ਇਹ ਵੀ ਪੜ੍ਹੋ : ਚੀਨ ਇਨਫੈਕਸ਼ਨ ਦੇ ਮਾਮਲੇ ਵਧਣ ਦਰਮਿਆਨ 'ਜ਼ੀਰੋ ਕੋਵਿਡ' ਨੀਤੀ 'ਤੇ ਕਾਇਮ
ਸਪੀਕਰ ਨੇ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 54 (3) ਅਤੇ 254 ਤਹਿਤ ਮਿਲੀ ਸ਼ਕਤੀ ਤਹਿਰ ਸੈਸ਼ਨ ਬੁਲਾਇਆ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ 14 ਦਿਨਾਂ ਦੇ ਅੰਦਰ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਪਰ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਵਿਸ਼ੇਸ਼ ਸਥਿਤੀਆਂ ਕਾਰਨ ਇਸ 'ਚ ਦੇਰੀ ਹੋ ਸਕਦੀ ਹੈ। ਇਸ ਮਾਮਲੇ 'ਚ 22 ਮਾਰਚ ਤੋਂ ਸੰਸਦ ਭਵਨ 'ਚ ਸ਼ੁਰੂ ਹੋ ਰਹੇ ਇਸਲਾਮਿਕ ਸਹਿਯੋਗ ਸਦਨ ਪ੍ਰਧਾਨ ਮੰਤਰੀ ਵਿਰੁੱਧ ਵਿਰੋਧੀ ਧਿਰ ਦੇ ਬੇਭਰੋਸਗੀ ਪ੍ਰਸਤਾਵ 'ਤੇ 25 ਮਾਰਚ ਨੂੰ ਵਿਚਾਰ ਕਰੇਗਾ।
ਇਹ ਵੀ ਪੜ੍ਹੋ : ਪਾਕਿਸਤਾਨ : ਅਸੰਤੁਸ਼ਟ ਸੰਸਦ ਮੈਂਬਰਾਂ ਤੋਂ ਨਾਰਾਜ਼ PTI ਮੈਂਬਰਾਂ ਨੇ ਸਿੰਧ ਹਾਊਸ 'ਤੇ ਧਾਵਾ ਬੋਲਿਆ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ