ਇੰਡੋਨੇਸ਼ੀਆ ਦੀ ਸਭ ਤੋਂ ਵੱਡੀ ਤੇਲ ਰਿਫ਼ਾਇਨਰੀ ''ਚ ਲੱਗੀ ਅੱਗ, ਕੋਈ ਜਾਨੀ ਨੁਕਸਾਨ ਨਹੀਂ
Saturday, Nov 13, 2021 - 11:28 PM (IST)
ਜਕਾਰਤਾ-ਇੰਡੋਨੇਸ਼ੀਆ ਦੇ ਜਾਵਾ ਟਾਪੂ 'ਤੇ ਜਕਾਰਤਾ ਨੇੜੇ ਸ਼ਨੀਵਾਰ ਨੂੰ ਇਕ ਤੇਲ ਭੰਡਾਰ 'ਚ ਅੱਗ ਲੱਗ ਗਈ ਜਿਸ ਤੋਂ ਬਾਅਦ ਨੇੜੇ ਰਹਿਣ ਵਾਲੇ ਘਟੋ-ਘੱਟ 80 ਨਿਵਾਸੀਆਂ ਨੂੰ ਕੱਢਿਆ ਗਿਆ। ਤੇਲ ਕੰਪਨੀ ਪਰਟਮੀਨਾ ਨੇ ਇਹ ਜਾਣਕਾਰੀ ਦਿੱਤੀ ਜੋ ਕਿ ਇੰਡੋਨੇਸ਼ੀਆ ਦੀ ਸਭ ਤੋਂ ਵੱਡੀ ਊਰਜਾ ਕੰਪਨੀ ਹੈ। ਕੰਪਨੀ ਨੇ ਦੱਸਿਆ ਕਿ ਸਿਕਲਪ ਰਿਫ਼ਾਇਨਰੀ ਦੇ 228 ਟੈਂਕ 'ਚੋਂ ਇਕ ਨੂੰ ਸ਼ਾਮ ਕਰੀਬ 7 ਵਜੇ ਅੱਗ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਕੰਪਨੀ ਨੇ ਕਿਹਾ ਕਿ ਅੱਗ ਬੁਝਾਉਣ ਦਾ ਕੰਮ ਜਾਰੀ ਹੈ।
ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦੇ ਮਾਮਲੇ ਰੋਜ਼ਾਨਾ ਤੋੜ ਰਹੇ ਹਨ ਰਿਕਾਰਡ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।