ਚੀਨ ''ਚ ਸਿੰਗਲ ਮਾਵਾਂ ਨੂੰ ਨਹੀਂ ਦਿੱਤੇ ਜਾ ਰਹੇ ਭੱਤੇ, ਐੱਨਜੀਓ ਨੇ ਛੇੜੀ ਮੁਹਿੰਮ
Tuesday, Dec 07, 2021 - 04:16 PM (IST)
ਬੀਜਿੰਗ (ਬਿਊਰੋ): ਚੀਨ ਵਿੱਚ ਸਰਕਾਰ 3 ਬੱਚਿਆਂ ਦੇ ਪਰਿਵਾਰ ਨੂੰ ਮਨਜ਼ੂਰੀ ਦੇ ਚੁੱਕੀ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਹਰ ਬੱਚੇ ਦੇ ਬਾਲਗ ਹੋਣ ਤੱਕ ਸਾਢੇ ਤਿੰਨ ਲੱਖ ਰੁਪਏ ਦਿੱਤੇ ਜਾਂਦੇ ਹਨ ਪਰ ਝਾਂਗ ਵਰਗੀਆਂ ਸਿੰਗਲ ਮਾਵਾਂ ਨੂੰ ਇਹ ਭੱਤਾ ਨਹੀਂ ਮਿਲ ਰਿਹਾ ਹੈ। ਜਦੋਂ ਕਿ ਚੀਨ ਦੀ ਸਰਕਾਰ ਘਟਦੀ ਆਬਾਦੀ ਤੋਂ ਚਿੰਤਤ ਹੈ। ਸ਼ੰਘਾਈ ਵਿਚ ਰਹਿਣ ਵਾਲੀ 37 ਸਾਲਾ ਝਾਂਗ (ਬਦਲਿਆ ਹੋਇਆ ਨਾਮ) ਜਦੋਂ ਆਪਣੇ ਚਾਰ ਸਾਲ ਦੇ ਬੱਚੇ ਲਈ ਭੱਤੇ ਲੈਣ ਲਈ ਇੱਕ ਸਰਕਾਰੀ ਕੇਂਦਰ ਪਹੁੰਚੀ ਤਾਂ ਉਸ ਕੋਲੋਂ ਵਿਆਹ ਦਾ ਸਰਟੀਫਿਕੇਟ ਮੰਗਿਆ ਗਿਆ ਪਰ ਸਿੰਗਲ ਮਦਰ ਹੋਣ ਕਾਰਨ ਝਾਂਗ ਕੋਲ ਅਜਿਹਾ ਕੋਈ ਸਰਟੀਫਿਕੇਟ ਨਹੀਂ ਸੀ। ਲਿਹਾਜਾ ਉਸ ਨੂੰ ਖਾਲੀ ਹੱਥ ਪਰਤਣਾ ਪਿਆ।
2021 ਵਿੱਚ ਚੀਨ ਵਿੱਚ 1.2 ਕਰੋੜ ਬੱਚੇ ਪੈਦਾ ਹੋਏ। ਇਹ 1978 ਤੋਂ ਬਾਅਦ ਚੀਨ ਵਿੱਚ ਸਭ ਤੋਂ ਘੱਟ ਜਨਮ ਦਰ ਹੈ। ਚੀਨ ਵਿੱਚ ਵਿਆਹੁਤਾ ਔਰਤਾਂ ਦੀ ਜਣਨ ਦਰ ਦੁਨੀਆ ਵਿੱਚ ਸਭ ਤੋਂ ਘੱਟ 1.3 ਹੈ। ਚੀਨ ਨੇ ਮਈ 2021 ਵਿੱਚ ਹੀ ਆਪਣੀ ਦਹਾਕਿਆਂ ਪੁਰਾਣੀ ਇੱਕ ਬੱਚੇ ਦੀ ਨੀਤੀ ਵਿੱਚ ਤਬਦੀਲੀ ਕੀਤੀ ਅਤੇ ਇੱਕ ਪਰਿਵਾਰ ਵਿੱਚ ਤਿੰਨ ਬੱਚਿਆਂ ਦੀ ਮਨਜ਼ੂਰੀ ਪ੍ਰਦਾਨ ਕੀਤੀ।ਸਰਕਾਰ ਜ਼ਿਆਦਾ ਦਿਨਾਂ ਦੀ ਜਣੇਪਾ ਛੁੱਟੀ ਅਤੇ ਸਬਸਿਡੀ ਦੇ ਰਹੀ ਹੈ ਪਰ ਸਿੰਗਲ ਮਾਵਾਂ ਨੂੰ ਕੋਈ ਗੁਜਾਰਾ ਭੱਤਾ ਨਹੀਂ ਦਿੱਤਾ ਜਾ ਰਿਹਾ ਹੈ। ਜਦੋਂ ਕਿ ਚੀਨ ਵਿੱਚ ਤਲਾਕਸ਼ੁਦਾ ਅਤੇ ਵਿਧਵਾ ਔਰਤਾਂ ਨੂੰ ਬੱਚਿਆਂ ਲਈ ਗੁਜਾਰਾ ਭੱਤਾ ਦਿੱਤਾ ਜਾਂਦਾ ਹੈ। ਅਣਵਿਆਹੁਤਾ ਮਾਵਾਂ 2016 ਦੇ ਬਾਅਦ ਤੋਂ ਆਪਣੇ ਬੱਚਿਆਂ ਦਾ ਹੋਕੋਊ ਸਰਟੀਫਿਕੇਟ ਪ੍ਰਾਪਤ ਕਰ ਸਕਦੀਆਂ ਹਨ ਤਾਂ ਜੋ ਉਹ ਸਕੂਲ ਵਿੱਚ ਦਾਖਲਾ ਲੈ ਸਕਣ। ਇਸ ਤੋਂ ਪਹਿਲਾਂ ਬੱਚਿਆਂ ਦੇ ਹੋਕੋਊ ਸਰਟੀਫਿਕੇਟ ਲਈ ਮਾਪਿਆਂ ਦਾ ਨਾਂ ਜ਼ਰੂਰੀ ਸੀ।
ਪੜ੍ਹੋ ਇਹ ਅਹਿਮ ਖਬਰ- ਜਾਪਾਨ ਦੇ ਲਗਭਗ 100 ਸੰਸਦ ਮੈਂਬਰਾਂ ਨੇ ਵਿਵਾਦਿਤ ਸਮਾਰਕ 'ਤੇ ਕੀਤੀ ਪ੍ਰਾਰਥਨਾ
ਰੇਨਬੋ ਵਕੀਲ ਲੜ ਰਹੇਸਿੰਗਲ ਮਾਵਾਂ ਦੇ ਹੱਕਾਂ ਦੀ ਲੜਾਈ
ਚੀਨ ਵਿਚ ਇਕ ਐੱਨਜੀਓ ਰੇਨਬੋ ਲੌਇਰਸ ਸਿੰਗਲ ਮਦਰਸ ਦੇ ਭੱਤਿਆਂ ਲਈ ਲੜ ਰਹੀ ਹੈ। ਐਨਜੀਓ ਨੇ ਹਾਲ ਹੀ ਵਿੱਚ ਇੱਕ ਆਨਲਾਈਨ ਸਰਵੇਖਣ ਕੀਤਾ, ਜਿਸ ਵਿੱਚ ਚੀਨ ਦੀਆਂ ਦੋ ਹਜ਼ਾਰ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ। ਇਹਨਾਂ ਵਿੱਚੋਂ ਹਰੇਕ ਦਸ ਵਿੱਚੋਂ ਨੌਂ ਔਰਤਾਂ ਨੇ ਕਿਹਾ ਕਿ ਸਿੰਗਲ ਮਾਵਾਂ ਨੂੰ ਵੀ ਵਿਆਹੁਤਾ ਔਰਤਾਂ ਵਾਂਗ ਹੀ ਭੱਤਾ ਮਿਲਣਾ ਚਾਹੀਦਾ ਹੈ। ਦੂਜੇ ਪਾਸੇ ਚੀਨ ਵਿੱਚ ਪਿਛਲੇ ਸਾਲ ਸਿਰਫ਼ ਅੱਠ ਲੱਖ ਵਿਆਹ ਹੋਏ, ਇਹ ਅੰਕੜਾ ਵੀ ਸੱਤ ਸਾਲਾਂ ਵਿੱਚ ਸਭ ਤੋਂ ਘੱਟ ਹੈ।