ਕੈਨੇਡਾ ਦੇ ਇਸ ਸੂਬੇ ''ਚ 261 ''ਚੋਂ 256 ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਮਿਲੀ ਪਾਬੰਦੀਆਂ ''ਚ ਛੋਟ

Tuesday, Jun 09, 2020 - 02:59 PM (IST)

ਕੈਨੇਡਾ ਦੇ ਇਸ ਸੂਬੇ ''ਚ 261 ''ਚੋਂ 256 ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਮਿਲੀ ਪਾਬੰਦੀਆਂ ''ਚ ਛੋਟ

ਨਿਊ ਫਾਊਂਡਲੈਂਡ ਤੇ ਲੈਬਰਾਡੋਰ- ਕੈਨੇਡਾ ਦੇ ਸੂਬੇ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਵਿਚ ਬੀਤੇ ਕੁਝ ਕੁ ਦਿਨਾਂ ਤੋਂ ਕੋਵਿਡ-19 ਦਾ ਨਵਾਂ ਕੋਈ ਮਾਮਲਾ ਨਾ ਆਉਣ ਕਾਰਨ ਇੱਥੇ ਲਗਾਈਆਂ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। 

ਸੂਬੇ ਵਿਚ ਪਰਚੂਨ ਸਟੋਰ, ਰੈਸਟੋਰੈਂਟਾਂ ਅਤੇ ਨਿੱਜੀ ਸੇਵਾਵਾਂ ਵਾਲੇ ਅਦਾਰੇ ਜਿਵੇਂ ਵਾਲ ਕੱਟਣ ਵਾਲੇ ਪਾਰਲਰਾਂ ਨੂੰ ਕੁਝ ਪਾਬੰਦੀਆਂ ਸਣੇ ਮੁੜ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲ਼ਾਵਾ ਅੰਤਿਮ ਸੰਸਕਾਰ, ਸੋਗ ਅਤੇ ਵਿਆਹ ਵਰਗੇ ਸਮਾਗਮਾਂ ਵਿਚ 20 ਲੋਕ ਇਕੱਠੇ ਹੋ ਸਕਦੇ ਹਨ ਪਰ ਇਹ ਯਕੀਨੀ ਹੋਣਾ ਚਾਹੀਦਾ ਹੈ ਕਿ ਇਹ ਸਮਾਜਕ ਦੂਰੀ ਬਣਾ ਕੇ ਰੱਖਣ।

PunjabKesari

ਇਸ ਦੇ ਨਾਲ ਹੀ ਅੱਜ ਤੋਂ ਨਿੱਜੀ ਸਿਹਤ ਕਲੀਨਿਕ ਖੋਲ੍ਹਣ ਦੀ ਛੋਟ ਦੇ ਦਿੱਤੀ ਗਈ ਹੈ। ਸਮਰ ਡੇਅ ਕੈਂਪ ਅਤੇ ਖੇਡਾਂ ਦੇ ਕੈਂਪਾਂ ਦੀ ਇਜਾਜ਼ਤ ਦਿੱਤੀ ਗਈ ਹੈ। ਕੁੱਝ ਪਾਬੰਦੀਆਂ ਸਣੇ ਪੂਲ ਵੀ ਖੋਲ੍ਹ ਦਿੱਤੇ ਗਏ ਹਨ ਪਰ ਅਜੇ ਜਿੰਮ ਬੰਦ ਰੱਖੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸੂਬੇ ਵਿਚ ਕੋਰੋਨਾ ਕਾਰਨ 3 ਲੋਕਾਂ ਦੀ ਮੌਤ ਹੋਈ ਹੈ ਤੇ 256 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ ਅਤੇ ਇਕ ਵਿਅਕਤੀ ਅਜੇ ਹਸਪਤਾਲ ਵਿਚ ਹੈ। ਕੋਰੋਨਾ ਦੇ ਕਾਫੀ ਘੱਟ ਮਾਮਲੇ ਹੋਣ ਕਾਰਨ ਸੂਬੇ ਵਿਚ ਲੱਗੀਆਂ ਪਾਬੰਦੀਆਂ ਵਿਚ ਰਾਹਤ ਦਿੱਤੀ ਗਈ ਹੈ। ਉਂਝ ਲੋਕਾਂ ਨੂੰ ਸਾਵਧਾਨੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।


author

Lalita Mam

Content Editor

Related News