ਲੰਡਨ ਦੇ ਨਿਸਡਨ ਮੰਦਰ ਨੇ ਕੋਵਿਡ-19 ਦਾ ਨਵਾਂ ਟੀਕਾਕਰਣ ਕੇਂਦਰ ਖੋਲ੍ਹਿਆ

Thursday, Feb 04, 2021 - 09:40 PM (IST)

ਲੰਡਨ-ਲੰਡਨ 'ਚ ਬੀ.ਏ.ਪੀ.ਐੱਸ. ਸ਼੍ਰੀ ਸਵਾਮੀਨਾਰਾਇਣ ਮੰਦਰ ਨੇ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਵੱਲੋ ਲਾਏ ਜਾ ਰਹੇ ਕੋਵਿਡ-19 ਟੀਕੇ 'ਚ ਸਹਿਯੋਗ ਕਰਨ ਲਈ ਨਵਾਂ ਟੀਕਾਕਰਣ ਕੇਂਦਰ ਖੋਲ੍ਹਿਆ ਹੈ। ਇਹ ਬ੍ਰਿਟੇਨ ਦੇ ਸਭ ਤੋਂ ਵੱਡੇ ਮੰਦਰਾਂ 'ਚੋਂ ਇਕ ਹੈ ਜਿਸ ਨੂੰ ਨਿਸਡਨ ਮੰਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ -ਬ੍ਰਿਟੇਨ ਨੇ ਚੀਨ ਦੇ ਸਰਕਾਰੀ ਮੀਡੀਆ ਦਾ ਪ੍ਰਸਾਰਣ ਲਾਇਸੈਂਸ ਕੀਤਾ ਰੱਦ

ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੇਂਦਰ ਦਾ ਦੌਰਾ ਕੀਤਾ ਜੋ ਮੰਦਰ ਦੇ ਸਾਹਮਣੇ ਸਵਾਮੀ ਨਾਰਾਇਣ ਸਕੂਲ ਕੰਪਲੈਕਸ 'ਚ ਸਥਿਤ ਹੈ ਅਤੇ ਉਨ੍ਹਾਂ ਨੇ ਸਥਾਨਕ ਸਮੂਹ ਦੇ ''ਦਲੇਰਾਨਾ ਯਾਤਰਾਂ'' ਦੀ ਪ੍ਰਸ਼ੰਸਾ ਕੀਤੀ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਬਚਾਉਣ 'ਚ ਸਹਿਯੋਗ ਮਿਲੇਗਾ। ਪਟੇਲ ਨੇ ਬੁੱਧਵਾਰ ਨੂੰ ਦੌਰੇ 'ਚ ਕਿਹਾ ਕਿ ਇਹ ਦਲੇਰਾਨਾ ਯਤਨ ਹੈ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਬਚ ਰਹੀ ਹੈ।

ਇਹ ਵੀ ਪੜ੍ਹੋ -ਅਗਫਾਨੀ ਫੌਜ ਦੀ ਕਾਰਵਾਈ 'ਚ 15 ਤਾਲਿਬਾਨ ਅੱਤਵਾਦੀ ਢੇਰ

ਟੀਕਾ ਲਵਾਉਣ ਵਾਲਿਆਂ 'ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਲੋਕਾਂ ਨੂੰ ਜੀਵਨ ਬਚਾਉਣ ਲਈ ਟੀਕੇ 'ਤੇ ਵਿਸ਼ਵਾਸ ਜਤਾਉਣਾ ਚਾਹੀਦਾ। ਨਿਸਡਨ ਮੰਦਰ ਵੀ ਟੀਕੇ ਨੂੰ ਲੈ ਕੇ ਸ਼ੰਕਾਵਾਂ ਨੂੰ ਦੂਰ ਕਰਨ ਲਈ ਮੁਹਿੰਮ ਚੱਲਾ ਰਿਹਾ ਹੈ।

ਇਹ ਵੀ ਪੜ੍ਹੋ -ਰੈੱਡ ਕ੍ਰਾਸ ਗਰੀਬ ਦੇਸ਼ਾਂ ਨੂੰ ਉਪਲੱਬਧ ਕਰਵਾਏਗਾ ਕੋਵਿਡ-19 ਟੀਕਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News