ਭਗੌੜੇ ਨੀਰਵ ਮੋਦੀ ਦੇ ਭਰਾ 'ਤੇ ਅਮਰੀਕਾ 'ਚ ਧੋਖਾਧੜੀ ਦਾ ਕੇਸ ਦਰਜ

Sunday, Dec 20, 2020 - 03:40 PM (IST)

ਭਗੌੜੇ ਨੀਰਵ ਮੋਦੀ ਦੇ ਭਰਾ 'ਤੇ ਅਮਰੀਕਾ 'ਚ ਧੋਖਾਧੜੀ ਦਾ ਕੇਸ ਦਰਜ

ਵਾਸ਼ਿੰਗਟਨ (ਬਿਊਰੋ): ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਭਰਾ ਨੇਹਲ ਮੋਦੀ 'ਤੇ ਵੀ ਅਮਰੀਕਾ ਵਿਚ ਧੋਖਾਧੜੀ ਦਾ ਕੇਸ ਦਰਜ ਹੋਇਆ ਹੈ। ਦੋਸ਼ ਹੈ ਕਿ ਨੇਹਲ ਮੋਦੀ ਨੇ ਮੈਨਹੱਟਨ ਦੀ ਇਕ ਵੱਡੀ ਹੀਰਾ ਕੰਪਨੀ ਦੇ ਨਾਲ ਲੇਯਰਡ ਸਕੀਮ ਦੇ ਜ਼ਰੀਏ 19 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਕੀਤੀ। ਹੀਰੇ ਦੀ ਇਸ ਹੋਲਸੇਲ ਕੰਪਨੀ ਨੇ ਨੇਹਲ 'ਤੇ 2.6 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੇ ਹੀਰੇ ਲੈਣ ਲਈ ਸੁਪਰੀਮ ਕੋਰਟ ਵਿਚ ਫਸਟ ਡਿਗਰੀ ਵਿਚ ਵੱਡੀ ਚੋਰੀ ਦਾ ਦੋਸ਼ ਲਗਾਇਆ ਹੈ।

ਅਮਰੀਕੀ ਕਾਨੂੰਨ ਵਿਚ ਫਸਟ ਡਿਗਰੀ ਵਿਚ ਚੋਰੀ ਦਾ ਮਾਮਲਾ ਉਦੋਂ ਦਰਜ ਹੁੰਦਾ ਹੈ ਜਦੋਂ ਉਸ ਚੋਰੀ ਜਾਂ ਧੋਖਾਧੜੀ ਦੀ ਰਾਸ਼ੀ 1 ਮਿਲੀਅਨ ਡਾਲਰ ਤੋਂ ਵੱਧ ਹੋਵੇ। ਮੈਨਹੱਟਨ ਡਿਸਟ੍ਰਿਕਟ ਅਟਾਰਨੀ ਸੀਵਾਈ ਵੇਂਸ ਜੂਨੀਅਰ ਨੇ ਦੱਸਿਆ ਕਿ ਨੇਹਲ ਮੋਦੀ 'ਤੇ ਨਿਊਯਾਰਕ ਦੀ ਸੁਪਰੀਮ ਕੋਰਟ ਵਿਚ ਫਸਟ ਡਿਗਰੀ ਵਿਚ ਵੱਡੀ ਚੋਰੀ ਦਾ ਦੋਸ਼ ਲੱਗਾ ਹੈ। ਜਿਸ ਦੇ ਬਾਅਦ ਨੇਹਲ ਨੂੰ ਨਿਊਯਾਰਕ ਦੇ ਸੁਪਰੀਮ ਕੋਰਟ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਮੰਨਿਆ ਜਾ ਰਿਹਾ ਹੈਕਿ ਇਸ ਨਾਲ ਨੇਹਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 6 ਨਵੇਂ ਮਾਮਲੇ ਦਰਜ

ਕੋਰਟ ਨੂੰ ਸੌਂਪੇ ਗਏ ਰਿਕਾਡਿਡ ਬਿਆਨ ਦੇ ਮੁਤਾਬਕ, ਨੇਹਲ ਟਾਇਟਨ ਹੋਲਡਿੰਗਜ਼ ਦੇ ਸਾਬਕਾ ਮੈਂਬਰ ਨੇਹਲ ਮੋਦੀ ਨੇ ਮਾਰਚ ਤੋਂ ਅਗਸਤ 2015 ਦੇ ਵਿਚ ਇਕ ਕੰਪਨੀ ਦੇ ਨਾਲ ਮਿਲ ਕੇ ਫੇਕ ਪ੍ਰੇਜੇਂਟੇਸ਼ਨ ਕਰਨ ਲਈ ਕਰੀਬ 2.6 ਮਿਲੀਅਨ ਡਾਲਰ ਦੇ ਹੀਰੇ ਐੱਲ.ਈ.ਡੀ. ਡਾਇਮੰਡਜ਼ ਯੂ.ਐੱਸ.ਏ. ਤੋਂ ਲਏ ਸਨ। ਨੇਹਲ ਨੂੰ ਸ਼ੁਰੂਆਤ ਵਿਚ ਇਕ ਵੱਡੇ ਕਾਰੋਬਾਰੀ ਦੇ ਰੂਪ ਵਿਚ ਐੱਲ.ਈ.ਡੀ. ਡਾਇਮੰਡਜ਼ ਦੇ ਪ੍ਰਧਾਨ ਨਾਲ ਜਾਣੂ ਕਰਵਾਇਆ ਗਿਆ। ਮਾਰਚ 2015 ਵਿਚ, ਉਹ ਐੱਲ.ਈ.ਡੀ. ਕੰਪਨੀ ਕੋਲ ਗਿਆ ਅਤੇ ਕਿਹਾਕਿ ਉਹ ਕਾਸਟਕੋ ਹੋਲਸੇਲ ਕਾਰਪੋਰੇਸ਼ਨ ਦੇ ਨਾਲ ਹਿੱਸੇਦਾਰੀ ਕਰਰਿਹਾ ਹੈ। ਨੇਹਲ ਨੇ ਨਿਊਯਾਰਕ ਸਥਿਤ ਐੱਲ.ਈ.ਡੀ. ਕੰਪਨੀ ਨੂੰ ਕਿਹਾ ਕਿ ਉਸ ਨੂੰ ਕੁਝ ਹੀਰੇ  ਚਾਹੀਦੇ ਹਨ, ਜੋ ਉਹ ਕਾਸਟਕੋ ਨੂੰ ਵੇਚਣ ਦੇ ਲਈ ਦਿਖਾਉਣ ਵਾਲਾ ਹੈ। 

ਐੱਲ.ਈ.ਡੀ. ਨੇ ਨੇਹਲ ਨੂੰ ਹੀਰੇ ਮੁਹੱਈਆ ਕਰਵਾਏ। ਇਸ ਦੇ ਬਾਅਦ ਉਸ ਨੇ ਐੱਲ.ਈ.ਡੀ. ਨੂੰ ਦੱਸਿਆ ਕਿ ਕਾਸਟਕੋ ਹੀਰਿਆਂ ਨੂੰ ਖਰੀਦਣ ਦੇ ਲਈ ਤਿਆਰ ਹੋ ਗਿਆ ਹੈ। ਜਦੋਂ ਕੰਪਨੀ ਨੂੰ ਪਤਾ ਚੱਲਿਆ ਕਿ ਉਸ ਦੇ ਨਾਲ ਧੋਖਾ ਹੋਇਆ ਹੈ ਤਾਂ ਉਸ ਨੇ ਨੇਹਲ ਨੂੰ ਤੁਰੰਤ ਰਾਸ਼ੀ ਦੇਣ ਜਾਂ ਫਿਰ ਹੀਰੇ ਵਾਪਸ ਕਰਨ ਲਈ ਕਿਹਾ। ਪਰ ਨੇਹਲ ਉਦੋਂ ਤੱਕ ਹੀਰੇ ਵੇਚ ਚੁੱਕਾ ਸੀ। ਜਿਸ ਦੇ ਬਾਅਦ ਕੰਪਨੀ ਨੇ ਮੈਨਹੱਟਨ ਦੇ ਡਿਸਟ੍ਰਿਕਟ ਅਟਾਰਨੀ ਜਨਰਲ ਦੇ ਦਫਤਰ ਵਿਚ ਕੇਸ ਦਰਜ ਕਰਾਇਆ।


author

Vandana

Content Editor

Related News