ਬ੍ਰਿਟੇਨ: 22 ਅਗਸਤ ਤੱਕ ਨਿਆਇਕ ਹਿਰਾਸਤ 'ਚ ਰਹੇਗਾ ਭਗੌੜਾ ਨੀਰਵ ਮੋਦੀ

Thursday, Jul 25, 2019 - 04:46 PM (IST)

ਬ੍ਰਿਟੇਨ: 22 ਅਗਸਤ ਤੱਕ ਨਿਆਇਕ ਹਿਰਾਸਤ 'ਚ ਰਹੇਗਾ ਭਗੌੜਾ ਨੀਰਵ ਮੋਦੀ

ਲੰਡਨ— ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 2 ਅਰਬ ਡਾਲਰ ਦੀ ਧੋਖਾਧੜੀ ਕਰਨ ਤੇ ਮਨੀ ਲਾਂਡ੍ਰਿੰਗ ਮਾਮਲੇ 'ਚ ਭਾਰਤ 'ਚ ਲੋੜੀਂਦੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵੀਰਵਾਰ ਨੂੰ ਬ੍ਰਿਟੇਨ ਦੀ ਇਕ ਅਦਾਲਤ ਨੇ 22 ਅਗਸਤ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।

ਵਾਂਡਸਵਰਥ ਜੇਲ ਤੋਂ ਵੀਡੀਓ ਕਾਨਫਰੰਸ ਦੇ ਰਾਹੀਂ ਹੋਈ ਇਕ ਪੇਸ਼ੀ ਤੋਂ ਬਾਅਦ ਵੈਸਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਨੇ ਨੀਰਵ ਮੋਦੀ ਦੀ ਰਿਮਾਂਡ 22 ਅਗਸਤ ਤੱਕ ਵਧਾ ਦਿੱਤੀ। ਪੰਜਾਬ ਨੈਸ਼ਨਲ ਬੈਂਕ ਦੇ ਨਾਲ ਦੋ ਅਰਬ ਡਾਲਰ ਦੀ ਧੋਖਾਧੜੀ ਤੇ ਮਨੀ ਲਾਂਡ੍ਰਿੰਗ ਮਾਮਲੇ 'ਚ ਮਾਰਚ 'ਚ ਗ੍ਰਿਫਤਾਰੀ ਤੋਂ ਬਾਅਦ ਮੋਦੀ (48) ਵਾਂਡਸਵਰਥ ਜੇਲ 'ਚ ਹਨ। ਮੋਦੀ ਪਹਿਲੀ ਵਾਰ ਉਦੋਂ ਸਾਹਮਣੇ ਆਏ ਸਨ ਜਦੋਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਬ੍ਰਿਟੇਨ ਦੀ ਹਾਈ ਕੋਰਟ ਨੇ ਪਿਛਲੇ ਮਹੀਨੇ ਖਰਿਜ ਕਰ ਦਿੱਤੀ ਸੀ।


author

Baljit Singh

Content Editor

Related News