ਨੀਰਵ ਮੋਦੀ ਦੀ ਹਿਰਾਸਤ ਮਿਆਦ 27 ਅਗਸਤ ਤੱਕ ਵਧੀ, ਸੁਣਵਾਈ ਸਤੰਬਰ ''ਚ ਹੋਵੇਗੀ ਸ਼ੁਰੂ

Thursday, Aug 06, 2020 - 05:09 PM (IST)

ਲੰਡਨ (ਭਾਸ਼ਾ) : ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ ਮਿਆਦ 27 ਅਗਸਤ ਤੱਕ ਵਧਾ ਦਿੱਤੀ ਗਈ ਹੈ। 2 ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਦੇ ਦੋਸ਼ੀ ਨੀਰਵ ਨੂੰ ਬ੍ਰਿਟੇਨ ਦੀ ਇਕ ਅਦਾਲਤ ਦੇ ਸਾਹਮਣੇ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਕੀਤਾ ਗਿਆ। ਪਿਛਲੇ ਸਾਲ ਮਾਰਚ ਵਿਚ ਗ੍ਰਿਫਤਾਰੀ ਦੇ ਬਾਅਦ ਤੋਂ ਹੀ 49 ਸਾਲਾ ਹੀਰਾ ਕਾਰੋਬਾਰੀ ਦੱਖਣ-ਪੱਛਮੀ ਲੰਡਨ ਦੀ ਵਾਂਡਸਵਰਥ ਜੇਲ੍ਹ ਵਿਚ ਬੰਦ ਹੈ। ਉਸ ਨੂੰ ਲੰਡਨ ਵਿਚ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿਚ ਜ਼ਿਲਾ ਜੱਜ ਵੇਨੇਸਾ ਬੇਰੇਟਸਰ ਦੇ ਸਾਹਮਣੇ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਕੀਤਾ ਗਿਆ। ਉਸ ਨੂੰ ਦੱਸਿਆ ਗਿਆ ਕਿ 7 ਸਤੰਬਰ ਤੋਂ 5 ਦਿਨਾਂ ਦੀ ਸੁਣਵਾਈ ਤੋਂ ਪਹਿਲਾਂ ਹੋਣ ਵਾਲੀ ਸੁਣਵਾਈ ਮਾਮਲਾ ਪ੍ਰਬੰਧਨ ਸੁਣਵਾਈ ਹੋਵੇਗੀ।

ਜੱਜ ਬੇਰੇਟਸਰ ਨੇ ਕਿਹਾ, 'ਤੁਸੀਂ ਫਿਰ ਤੋਂ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਹੋਵੋਗੇ। ਤੁਹਾਡੇ ਵਕੀਲ ਅਦਾਲਤ ਵਿਚ ਮੌਜੂਦ ਰਹਿ ਸਕਦੇ ਹਨ।' ਮੋਦੀ ਦੀ ਹਵਾਲਗੀ ਮਾਮਲੇ ਦੀ ਸੁਣਵਾਈ ਦੇ ਪਹਿਲੇ ਪੜਾਅ ਵਿਚ ਮਈ ਵਿਚ ਜ਼ਿਲ੍ਹਾ ਜੱਜ ਸੈਂਮਿਉਅਲ ਗੂਜੀ ਨੇ ਸੁਣਵਾਈ ਕੀਤੀ ਸੀ ਅਤੇ ਦੂਜੇ ਪੜਾਅ ਦੀ ਸੁਣਵਾਈ 7 ਤੋਂ 11 ਸਤੰਬਰ ਦਰਮਿਆਨ ਹੋਣੀ ਹੈ। ਅਗਲੇ ਮਹੀਨੇ ਹੋਣ ਵਾਲੀ ਸੁਣਵਾਈ ਵਿਚ ਮੋਦੀ ਖ਼ਿਲਾਫ ਪਹਿਲੀ ਨਜ਼ਰ ਦਾ ਮਾਮਲਾ ਤੈਅ ਕਰਣ ਲਈ ਦਲੀਲਾਂ ਪੂਰੀ ਹੋਣਗੀਆਂ ਅਤੇ ਭਾਰਤੀ ਅਧਿਕਾਰੀ ਦੂਜੀ ਵਾਰ ਹਵਾਲਗੀ ਦੀ ਬੇਨਤੀ ਕਰਣਗੇ, ਜਿਸ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਮਨਜ਼ੂਰ ਕੀਤਾ ਸੀ।


cherry

Content Editor

Related News