ਭਿਆਨਕ ਬੱਸ ਹਾਦਸੇ ''ਚ ਵਿਦਿਆਰਥੀਆਂ ਸਣੇ ਨੌਂ ਲੋਕਾਂ ਦੀ ਮੌਤ, ਮਚ ਗਿਆ ਚੀਕ-ਚਿਹਾੜਾ
Sunday, May 25, 2025 - 02:53 PM (IST)

ਬੋਗੋਟਾ (ਵਾਰਤਾ)- ਕੋਲੰਬੀਆ ਦੇ ਸ਼ਹਿਰ ਕੈਲਕਾਰ ਨੇੜੇ ਲਾ ਲਾਈਨਾ ਹਾਈਵੇਅ 'ਤੇ ਇੱਕ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਪੁਲਸ ਕਮਾਂਡਰ ਲੁਈਸ ਫਰਨਾਂਡੋ ਅਟੂਏਸਟਾ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਬੱਸ 'ਚ 26 ਯਾਤਰੀ ਸਵਾਰ ਸਨ, ਜਿਨ੍ਹਾਂ 'ਚ ਅਲੈਗਜ਼ੈਂਡਰ ਵੌਨ ਹੰਬੋਲਟ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਦਿਆਰਥੀ ਅਤੇ ਨੈਸ਼ਨਲ ਰੋਡ ਇੰਸਟੀਚਿਊਟ ਦੇ ਅਧਿਕਾਰੀ ਸ਼ਾਮਲ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੈਲੀਕੋਇਡਲ ਪੁਲ 'ਤੇ ਪਹੁੰਚਣ 'ਤੇ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ ਅਤੇ ਬੱਸ ਰੇਲਿੰਗ ਨਾਲ ਟਕਰਾ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਤੋਂ ਪਹਿਲਾਂ ਬੱਸ ਵਿੱਚ ਕੁਝ ਮਕੈਨੀਕਲ ਨੁਕਸ ਸੀ। ਐਮਰਜੈਂਸੀ ਸੇਵਾਵਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਪਹੁੰਚਾਇਆ ਗਿਆ। ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਨ। ਕੈਲਾਕਰ ਦੇ ਮੇਅਰ ਸੇਬੇਸਟੀਅਨ ਰਾਮੋਸ ਨੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਅਤੇ ਬਚਾਅ ਟੀਮਾਂ ਦਾ ਉਨ੍ਹਾਂ ਦੇ ਤੇਜ਼ ਜਵਾਬ ਲਈ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e