ਅਮਰੀਕਾ ''ਚ ਮੁੜ ਗੋਲੀਬਾਰੀ, ਚਾਰ ਲੋਕਾਂ ਦੀ ਮੌਤ
Saturday, Aug 02, 2025 - 11:06 AM (IST)

ਲਾਸ ਏਂਜਲਸ (ਆਈਏਐਨਐਸ)- ਅਮਰੀਕਾ ਵਿਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਅਮਰੀਕਾ ਦੇ ਮੋਂਟਾਨਾ ਦੇ ਐਨਾਕਾਂਡਾ ਵਿੱਚ ਇੱਕ ਬਾਰ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਐਨ.ਬੀ.ਸੀ ਮੋਂਟਾਨਾ ਦੀ ਇੱਕ ਰਿਪੋਰਟ ਅਨੁਸਾਰ ਗੋਲੀਬਾਰੀ ਕੱਲ੍ਹ ਸਵੇਰੇ ਦੱਖਣ-ਪੱਛਮੀ ਮੋਂਟਾਨਾ ਦੇ ਐਨਾਕਾਂਡਾ ਸ਼ਹਿਰ ਦੇ ਦ ਆਊਲ ਬਾਰ ਵਿੱਚ ਹੋਈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ fast track ਦੇਸ਼ ਨਿਕਾਲੇ 'ਤੇ ਲੱਗੀ ਰੋਕ, ਲੱਖਾਂ ਪ੍ਰਵਾਸੀਆਂ ਨੂੰ ਹੋਵੇਗਾ ਫ਼ਾਇਦਾ
ਐਨਾਕਾਂਡਾ-ਡੀਅਰ ਲਾਜ ਕਾਉਂਟੀ ਲਾਅ ਇਨਫੋਰਸਮੈਂਟ ਸੈਂਟਰ ਦੀ ਇੱਕ ਫੇਸਬੁੱਕ ਪੋਸਟ ਅਨੁਸਾਰ ਸ਼ੱਕੀ ਦੀ ਪਛਾਣ ਮਾਈਕਲ ਪਾਲ ਬ੍ਰਾਊਨ ਵਜੋਂ ਹੋਈ ਹੈ। ਪੋਸਟ ਵਿੱਚ ਕਿਹਾ ਗਿਆ ਹੈ, "ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਗੋਲੀਬਾਰੀ ਕਰਨ ਵਾਲਾ ਸ਼ੱਕੀ ਹਥਿਆਰਬੰਦ ਅਤੇ ਖਤਰਨਾਕ ਹੋ ਸਕਦਾ ਹੈ।" ਅਧਿਕਾਰੀਆਂ ਨੇ ਫੇਸਬੁੱਕ 'ਤੇ ਸ਼ੱਕੀ ਦੀ ਤਸਵੀਰ ਪੋਸਟ ਕੀਤੀ ਅਤੇ ਲੋਕਾਂ ਨੂੰ ਸਟੰਪਟਾਊਨ ਖੇਤਰ ਅਤੇ ਆਲੇ ਦੁਆਲੇ ਦੇ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਮੋਂਟਾਨਾ ਹਾਈਵੇਅ ਪੈਟਰੋਲ ਨੇ ਇੱਕ ਫੇਸਬੁੱਕ ਪੋਸਟ ਵਿੱਚ ਇਹ ਵੀ ਕਿਹਾ ਕਿ "ਸਟੰਪਟਾਊਨ ਰੋਡ ਅਤੇ ਐਂਡਰਸਨ ਰੈਂਚ ਲੂਪ ਰੋਡ ਦੇ ਨੇੜੇ ਐਨਾਕਾਂਡਾ ਦੇ ਪੱਛਮ ਵਿੱਚ ਵੱਡੀ ਗਿਣਤੀ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਬਲ ਹਨ।" ਏਜੰਸੀ ਨੇ ਅੱਗੇ ਕਿਹਾ, "ਅਧਿਕਾਰੀ ਇੱਕ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੇ ਹਨ ਜਿਸ 'ਤੇ ਹਥਿਆਰਬੰਦ ਹੋਣ ਦਾ ਸ਼ੱਕ ਹੈ। ਕਿਰਪਾ ਕਰਕੇ ਉਸ ਖੇਤਰ ਤੋਂ ਦੂਰ ਰਹੋ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।