ਮੈਕਸੀਕੋ ''ਚ ਸੜਕ ਹਾਦਸੇ ਦੌਰਾਨ 9 ਲੋਕਾਂ ਦੀ ਮੌਤ, 12 ਜ਼ਖਮੀ
Wednesday, Aug 07, 2024 - 04:36 PM (IST)

ਮੈਕਸੀਕੋ ਸਿਟੀ : ਮੱਧ ਮੈਕਸੀਕਨ ਰਾਜ ਪੁਏਬਲਾ ਵਿੱਚ ਗੁਆਡਾਲੁਪੇ ਵਿਕਟੋਰੀਆ ਦੀ ਨਗਰਪਾਲਿਕਾ ਦੇ ਕੋਲ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਇਸ ਬਾਰੇ ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ।
ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਪੁਏਬਲਾ ਦੇ ਸਿਵਲ ਪ੍ਰੋਟੈਕਸ਼ਨ ਦੇ ਜਨਰਲ ਕੋਆਰਡੀਨੇਸ਼ਨ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ ਜਦੋਂ ਸੈਨ ਲੁਈਸ ਐਟੇਕਸਕ ਤੋਂ ਗੁਆਡਾਲੁਪੇ ਵਿਕਟੋਰੀਆ ਵੱਲ ਨੂੰ ਹਾਈਵੇਅ ਦੇ 4 ਕਿਲੋਮੀਟਰ 'ਤੇ ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਜਨਰਲ ਗੁਆਡਾਲੁਪ ਵਿਕਟੋਰੀਆ ਲਿਜਾਇਆ ਗਿਆ। ਚਸ਼ਮਦੀਦਾਂ ਮੁਤਾਬਕ ਇੱਕ ਵੈਨ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਪੁਏਬਲਾ ਦੇ ਗਵਰਨਰ ਸਰਜੀਓ ਸਲੋਮਨ ਨੇ ਆਪਣੇ ਸੋਸ਼ਲ ਨੈਟਵਰਕਸ 'ਤੇ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ।