ਤਾਈਵਾਨ ਦੇ ਆਲੇ-ਦੁਆਲੇ ਦਿਸੇ ਚੀਨ ਦੇ 12 ਜਹਾਜ਼ ਅਤੇ 5 ਜੰਗੀ ਬੇੜੇ

Monday, May 11, 2026 - 04:59 AM (IST)

ਤਾਈਵਾਨ ਦੇ ਆਲੇ-ਦੁਆਲੇ ਦਿਸੇ ਚੀਨ ਦੇ 12 ਜਹਾਜ਼ ਅਤੇ 5 ਜੰਗੀ ਬੇੜੇ

ਤਾਈਪੇ - ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਚੀਨ ਦੇ 12 ਫੌਜੀ ਜਹਾਜ਼, 5 ਜੰਗੀ ਬੇੜੇ ਅਤੇ 1 ਸਰਕਾਰੀ ਜਹਾਜ਼ ਉਸ ਦੇ ਆਲੇ-ਦੁਆਲੇ ਸਰਗਰਮ ਪਾਏ ਗਏ। ਇਨ੍ਹਾਂ ’ਚੋਂ 9 ਜਹਾਜ਼ਾਂ ਨੇ ਤਾਈਵਾਨ ਸਟ੍ਰੇਟ ਦੀ ਮੀਡੀਅਨ ਲਾਈਨ ਪਾਰ ਕਰ ਕੇ ਤਾਈਵਾਨ ਦੇ ਉੱਤਰੀ ਅਤੇ ਦੱਖਣੀ-ਪੱਛਮੀ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ ਵਿਚ ਪ੍ਰਵੇਸ਼ ਕੀਤਾ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵੇਰੇ 6 ਵਜੇ ਤੱਕ ਚੀਨੀ ਫੌਜੀ ਗਤੀਵਿਧੀਆਂ ਦਰਜ ਕੀਤੀਆਂ ਗਈਆਂ।

ਤਾਈਵਾਨ ਦੀ ਫੌਜ ਨੇ ਸਥਿਤੀ ਦੀ ਨਿਗਰਾਨੀ ਕੀਤੀ ਅਤੇ ਜਵਾਬੀ ਕਾਰਵਾਈ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਵੀ ਚੀਨ ਦੇ 8 ਫੌਜੀ ਜਹਾਜ਼, 6 ਸਮੁੰਦਰੀ ਫੌਜ ਦੇ ਜਹਾਜ਼ ਅਤੇ 2 ਸਰਕਾਰੀ ਜਹਾਜ਼ ਤਾਈਵਾਨ ਦੇ ਆਲੇ-ਦੁਆਲੇ ਦੇਖੇ ਗਏ ਸਨ। ਚੀਨ ਲੰਬੇ ਸਮੇਂ ਤੋਂ ਤਾਈਵਾਨ ਨੂੰ ਆਪਣਾ ਹਿੱਸਾ ਦੱਸਦਾ ਰਿਹਾ ਹੈ। ਬੀਜਿੰਗ ‘ਵਨ ਚਾਈਨਾ ਪਾਲਿਸੀ’ ਦੇ ਤਹਿਤ ਤਾਈਵਾਨ ’ਤੇ ਦਾਅਵਾ ਕਰਦਾ ਹੈ। ਦੂਜੇ ਪਾਸੇ ਤਾਈਵਾਨ ਦੀ ਆਪਣੀ ਸਰਕਾਰ, ਫੌਜ ਅਤੇ ਲੋਕਤੰਤਰੀ ਵਿਵਸਥਾ ਹੈ।


author

Inder Prajapati

Content Editor

Related News