ਨਿਮਿਸ਼ਾ ਪ੍ਰਿਆ ਹੋਵੇਗੀ ਰਿਹਾਅ! ਪ੍ਰਚਾਰਕ ਕੇਏ ਪਾਲ ਦਾ ਦਾਅਵਾ
Tuesday, Jul 22, 2025 - 11:20 AM (IST)

ਸਨਾ (ਏ.ਐੱਨ.ਆਈ.)- ਯਮਨ ਵਿੱਚ ਕੈਦ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਈਸਾਈ ਪ੍ਰਚਾਰਕ ਕੇਏ ਪਾਲ ਨੇ ਇਹ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਕੇਏ ਪਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਹੈ। ਈਸਾਈ ਪ੍ਰਚਾਰਕ ਅਤੇ ਗਲੋਬਲ ਪੀਸ ਇਨੀਸ਼ੀਏਟਿਵ ਦੇ ਸੰਸਥਾਪਕ ਡਾ. ਕੇਏ ਪਾਲ ਨੇ ਇੱਕ ਵੀਡੀਓ ਸੰਦੇਸ਼ ਵਿੱਚ ਦਾਅਵਾ ਕੀਤਾ ਕਿ ਯਮਨ ਦੀ ਰਾਜਧਾਨੀ ਸਨਾ ਵਿੱਚ ਕੈਦ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਰੱਦ ਕਰ ਦਿੱਤੀ ਗਈ ਹੈ। ਡਾ. ਕੇਏ ਪਾਲ ਨੇ ਵੀਡੀਓ ਸੰਦੇਸ਼ ਵਿੱਚ ਯਮਨ ਦੇ ਨੇਤਾਵਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ
ਡਾ. ਕੇਏ ਪਾਲ ਨੇ ਕਿਹਾ ਕਿ 'ਯਮਨ ਦੇ ਨੇਤਾਵਾਂ ਨੇ ਪਿਛਲੇ 10 ਦਿਨਾਂ ਵਿਚ ਦਿਨ ਰਾਤ ਕੰਮ ਕੀਤਾ। ਡਾ. ਪਾਲ ਨੇ ਕਿਹਾ ਕਿ ਮੈਂ ਉਨ੍ਹਾਂ ਸਾਰੇ ਨੇਤਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਰੱਦ ਕਰਨ ਵਿੱਚ ਮਦਦ ਕੀਤੀ। ਪਰਮਾਤਮਾ ਦੇ ਆਸ਼ੀਰਵਾਦ ਨਾਲ ਨਿਮਿਸ਼ਾ ਪ੍ਰਿਆ ਨੂੰ ਜਲਦੀ ਹੀ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਫਿਰ ਉਹ ਭਾਰਤ ਵਾਪਸ ਆ ਜਾਵੇਗੀ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕਰਦਾ ਹਾਂ, ਜੋ ਨਿਮਿਸ਼ਾ ਪ੍ਰਿਆ ਨੂੰ ਲੈਣ ਲਈ ਡਿਪਲੋਮੈਟ ਭੇਜ ਰਹੇ ਹਨ।'
ਪਿਛਲੇ ਹਫ਼ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਵੀ ਦੱਸਿਆ ਕਿ ਸਰਕਾਰ ਨਿਮਿਸ਼ਾ ਪ੍ਰਿਆ ਨੂੰ ਬਚਾਉਣ ਲਈ ਕੀ ਕਦਮ ਚੁੱਕ ਰਹੀ ਹੈ। ਸਰਕਾਰ ਨੇ ਨਿਮਿਸ਼ਾ ਪ੍ਰਿਆ ਦੇ ਪਰਿਵਾਰ ਦੀ ਮਦਦ ਲਈ ਇੱਕ ਵਕੀਲ ਵੀ ਨਿਯੁਕਤ ਕੀਤਾ ਹੈ, ਜੋ ਯਮਨ ਦੇ ਕਾਨੂੰਨ ਅਨੁਸਾਰ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਇਸ ਦੇ ਨਾਲ ਹੀ ਸ਼ਰੀਆ ਕਾਨੂੰਨ ਤਹਿਤ ਨਿਮਿਸ਼ਾ ਨੂੰ ਮੁਆਫ਼ੀ ਦਿਵਾਉਣ ਦੀਆਂ ਕੋਸ਼ਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਪਹਿਲਾਂ ਕੇਰਲ ਦੇ ਗ੍ਰੈਂਡ ਮੁਫਤੀ ਸ਼ੇਖ ਅਬੂਬਕਰ ਅਹਿਮਦ ਕਾਂਤਾਪੁਰਮ ਨੇ ਕਿਹਾ ਕਿ ਉਨ੍ਹਾਂ ਨੇ ਯਮਨ ਦੇ ਮੁਸਲਿਮ ਧਾਰਮਿਕ ਆਗੂਆਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਨਿਮਿਸ਼ਾ ਪ੍ਰਿਆ ਦੀ ਰਿਹਾਈ ਲਈ ਅਪੀਲ ਕੀਤੀ ਹੈ। ਸ਼ੇਖ ਅਬੂਬਕਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਗੱਲਬਾਤ ਤੋਂ ਬਾਅਦ ਹੀ ਨਿਮਿਸ਼ਾ ਨੂੰ 16 ਜੁਲਾਈ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਮੁਲਤਵੀ ਕਰ ਦਿੱਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਨਿਮਿਸ਼ਾ ਪ੍ਰਿਆ ਮਾਮਲੇ 'ਚ ਨਵਾਂ ਮੋੜ, ਪੀੜਤ ਦੇ ਭਰਾ ਨੇ ਲਾਏ ਗੰਭੀਰ ਦੋਸ਼
ਇਹ ਹੈ ਪੂਰਾ ਮਾਮਲਾ
ਕੇਰਲ ਦੇ ਪਲੱਕੜ ਦੀ ਰਹਿਣ ਵਾਲੀ ਨਿਮਿਸ਼ਾ ਪ੍ਰਿਆ 2008 ਵਿੱਚ ਨਰਸ ਵਜੋਂ ਕੰਮ ਕਰਨ ਲਈ ਯਮਨ ਗਈ ਸੀ। ਉੱਥੇ ਕਈ ਹਸਪਤਾਲਾਂ ਵਿੱਚ ਕੰਮ ਕਰਨ ਤੋਂ ਬਾਅਦ ਨਿਮਿਸ਼ਾ ਪ੍ਰਿਆ 2011 ਵਿੱਚ ਕੇਰਲ ਵਾਪਸ ਆਈ ਅਤੇ ਇੱਥੇ ਟੌਮੀ ਥਾਮਸ ਨਾਲ ਵਿਆਹ ਕੀਤਾ। ਉਨ੍ਹਾਂ ਦੀ ਇੱਕ ਧੀ ਹੈ, ਜੋ ਇਸ ਸਮੇਂ ਕੇਰਲ ਵਿੱਚ ਰਹਿੰਦੀ ਹੈ। 2015 ਵਿੱਚ ਨਿਮਿਸ਼ਾ ਨੇ ਯਮਨੀ ਨਾਗਰਿਕ ਤਲਾਲ ਅਬਦੋ ਮਹਦੀ ਨਾਲ ਇੱਕ ਮੈਡੀਕਲ ਕਲੀਨਿਕ ਸ਼ੁਰੂ ਕੀਤਾ। 2017 ਵਿੱਚ ਮਹਿਦੀ ਦੀ ਲਾਸ਼ ਇੱਕ ਪਾਣੀ ਦੀ ਟੈਂਕੀ ਵਿੱਚੋਂ ਮਿਲੀ ਸੀ ਅਤੇ ਨਿਮਿਸ਼ਾ 'ਤੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਦੋਸ਼ ਹੈ ਕਿ ਨਿਮਿਸ਼ਾ ਨੇ ਮਹਿਦੀ ਨੂੰ ਨੀਂਦ ਦੀਆਂ ਗੋਲੀਆਂ ਦੀ ਓਵਰਡੋਜ਼ ਦੇ ਕੇ ਮਾਰ ਦਿੱਤਾ ਅਤੇ ਉਸਦੀ ਲਾਸ਼ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।
ਇੱਕ ਮਹੀਨੇ ਬਾਅਦ ਨਿਮਿਸ਼ਾ ਨੂੰ ਯਮਨ-ਸਾਊਦੀ ਅਰਬ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ। ਨਿਮਿਸ਼ਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਮਹਿਦੀ ਨੇ ਨਿਮਿਸ਼ਾ ਨੂੰ ਸਰੀਰਕ ਤੌਰ 'ਤੇ ਪਰੇਸ਼ਾਨ ਕੀਤਾ ਅਤੇ ਉਸਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਅਤੇ ਨਿਮਿਸ਼ਾ ਨੂੰ ਧਮਕੀਆਂ ਵੀ ਦਿੱਤੀਆਂ। ਹਾਲਾਂਕਿ ਤਲਾਲ ਅਬਦੋ ਮਹਿਦੀ ਦੇ ਭਰਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। 2020 ਵਿੱਚ ਸਨਾ ਦੀ ਇੱਕ ਅਦਾਲਤ ਨੇ ਨਿਮਿਸ਼ਾ ਨੂੰ ਮੌਤ ਦੀ ਸਜ਼ਾ ਸੁਣਾਈ। 2023 ਵਿੱਚ ਯਮਨ ਦੀ ਸੁਪਰੀਮ ਕੋਰਟ ਨੇ ਵੀ ਇਸ ਸਜ਼ਾ ਨੂੰ ਬਰਕਰਾਰ ਰੱਖਿਆ। ਨਿਮਿਸ਼ਾ ਪ੍ਰਿਆ ਇਸ ਸਮੇਂ ਸਨਾ ਜੇਲ੍ਹ ਵਿੱਚ ਬੰਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।