US Election: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁੱਖ ਵਿਰੋਧੀ ਵਜੋਂ ਉਭਰੀ ਭਾਰਤੀ ਮੂਲ ਦੀ ਨਿੱਕੀ ਹੈਲੀ

Saturday, Oct 21, 2023 - 12:44 PM (IST)

US Election: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁੱਖ ਵਿਰੋਧੀ ਵਜੋਂ ਉਭਰੀ ਭਾਰਤੀ ਮੂਲ ਦੀ ਨਿੱਕੀ ਹੈਲੀ

ਵਾਸ਼ਿੰਗਟਨ - ਅਮਰੀਕਾ ਦੇ ਰਸ਼ਟਰਪਤੀ ਅਹੁਦੇ ਦੀ ਚੋਣ ਦੀ ਦੌੜ ਵਿਚ ਸ਼ਾਮਲ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਤੇਜ਼ੀ ਨਾਲ ਤਰੱਕੀ ਕੀਤੀ ਹੈ। ਹਾਲ ਹੀ ਵਿਚ ਹੋਈ ਦੋ ਡਿਬੇਟ ਤੋਂ ਬਾਅਦ, ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁੱਖ ਵਿਰੋਧੀ ਵਜੋਂ ਉਭਰੀ ਹੈ। ਟਰੰਪ ਨੂੰ ਨਿਊ ਹੈਂਪਸ਼ਾਇਰ ਅਤੇ ਸਾਊਥ ਕੈਰੋਲੀਨਾ ਦੀਆਂ ਦੋ ਸ਼ੁਰੂਆਤੀ ਨਾਮਜ਼ਦਗੀ ਦਾਅਵੇਦਾਰੀ ਵਿੱਚ ਬੜ੍ਹਤ ਹਾਸਲ ਹੈ। ਇਸ 'ਚ ਹੈਲੀ ਦੂਜੇ ਸਥਾਨ 'ਤੇ ਰਹੀ। ਉਨ੍ਹਾਂ ਨੂੰ ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਤੋਂ ਵੀ ਬਹੁਤ ਅੱਗੇ ਦੱਸਿਆ ਗਿਆ ਹੈ। ਨਿਊ ਹੈਂਪਸ਼ਾਇਰ ਵਿੱਚ, ਹੈਲੀ ਨੂੰ 19 ਫ਼ੀਸਦੀ ਵੋਟ ਮਿਲੇ, ਜਦੋਂ ਕਿ ਡੀਸੈਂਟਿਸ ਨੂੰ 10 ਫ਼ੀਸਦੀ। ਟਰੰਪ 49 ਫ਼ੀਸਦੀ ਸਮਰਥਨ ਪ੍ਰਾਪਤ ਕਰਕੇ ਸਭ ਤੋਂ ਅੱਗੇ ਰਹੇ।

ਇਹ ਵੀ ਪੜ੍ਹੋ: ਬਾਈਡੇਨ ਸਰਕਾਰ ਲੈਣ ਜਾ ਰਹੀ ਅਹਿਮ ਫ਼ੈਸਲਾ, ਭਾਰਤੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ

ਇੱਕ ਨਵੇਂ ਸਰਵੇਖਣ ਅਨੁਸਾਰ, ਹੈਲੀ ਇੱਕਲੌਤੀ ਰਿਪਬਲਿਕਨ ਉਮੀਦਵਾਰ ਹੈ, ਜੋ ਡੈਮੋਕ੍ਰੇਟਿਕ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਇੱਕ ਕਾਲਪਨਿਕ ਮੁਕਾਬਲੇ ਵਿੱਚ ਅੱਗੇ ਚੱਲ ਰਹੀ ਹੈ। ਸੀ.ਐੱਨ.ਐੱਨ. ਦੇ ਸਰਵੇਖਣ ਵਿੱਚ ਪਾਇਆ ਗਿਆ ਕਿ ਹੈਲੀ ਨੂੰ 49 ਫ਼ੀਸਦੀ ਵੋਟ ਮਿਲੇ, ਜਦੋਂ ਕਿ ਬਾਈਡੇਨ ਨੂੰ ਸਿਰਫ 43 ਫ਼ੀਸਦੀ ਲੋਕਾਂ ਨੇ ਚੁਣਿਆ। ਟਰੰਪ ਸਮੇਤ ਹੋਰ ਸਾਰੇ ਪ੍ਰਮੁੱਖ ਰਿਪਬਲਿਕਨ ਉਮੀਦਵਾਰ ਵੀ ਬਾਈਡੇਨ ਨਾਲ ਨਜ਼ਦੀਕੀ ਮੁਕਾਬਲੇ ਵਿੱਚ ਬਣੇ ਹੋਏ ਹਨ। ਦਰਅਸਲ ਦਾਅਵੇਦਾਰ ਵਿਲ ਹਰਡ ਦੇ ਹਟਣ ਦਾ ਨਿੱਕੀ ਨੂੰ ਵੱਡਾ ਫਾਇਦਾ ਹੋਇਆ ਹੈ। ਉਨ੍ਹਾਂ ਨੇ ਨਿੱਕੀ ਦਾ ਸਮਰਥਨ ਕੀਤਾ ਹੈ। ਉਥੇ ਹੀ ਭਾਰਤਵੰਸ਼ੀ ਵਿਵੇਕ ਰਾਮਾਸਵਾਮੀ ਦੀਆਂ ਸੰਭਾਵਨਾਵਾਂ ਪਿਛਲੇ ਇਕ ਮਹੀਨੇ ਵਿਚ ਘੱਟ ਹੋ ਗਈਆਂ ਹਨ। ਟਰੰਪ ਦੇ ਵਿਕਲਪ ਦੇ ਰੂਪ ਵਿਚ ਉਨ੍ਹਾਂ ਨੂੰ ਪਹਿਲੀ ਬਹਿਸ ਵਿਚ ਸੁਰਖੀਆਂ ਮਿਲੀਆਂ ਪਰ ਨਿਊ ਹੈਂਪਸ਼ਾਇਰ ਵਿਚ ਉਹ ਟਰੰਪ, ਹੈਲੀ ਅਤੇ ਡੇਸੇਂਟਿਸ ਦੇ ਬਾਅਦ ਚੌਥੇ ਸਥਾਨ 'ਤੇ ਰਹੇ।

ਇਹ ਵੀ ਪੜ੍ਹੋ: ਸਾਲਾਨਾ ਛੁੱਟੀ ਦੇ ਮੌਕੇ 'ਤੇ ਸਟੇਡੀਅਮ 'ਚ ਮਚੀ ਭੱਜ-ਦੌੜ, 6 ਲੋਕਾਂ ਦੀ ਮੌਤ ਅਤੇ 100 ਜ਼ਖ਼ਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News