ਅੱਤਵਾਦੀਆਂ ਨੂੰ ਸ਼ਰਨ ਦਿੰਦਾ ਸੀ ਪਾਕਿ, ਟਰੰਪ ਨੇ ਬੰਦ ਕੀਤੀ ਅਰਬਾਂ ਡਾਲਰਾਂ ਦੀ ਮਿਲਟਰੀ ਮਦਦ : ਨਿੱਕੀ ਹੈਲੀ

Monday, Oct 26, 2020 - 06:30 PM (IST)

ਅੱਤਵਾਦੀਆਂ ਨੂੰ ਸ਼ਰਨ ਦਿੰਦਾ ਸੀ ਪਾਕਿ, ਟਰੰਪ ਨੇ ਬੰਦ ਕੀਤੀ ਅਰਬਾਂ ਡਾਲਰਾਂ ਦੀ ਮਿਲਟਰੀ ਮਦਦ : ਨਿੱਕੀ ਹੈਲੀ

ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੀ ਰੀਪਬਲਿਕਨ ਪਾਰਟੀ ਦੀ ਨੇਤਾ ਨਿੱਕੀ ਹੈਲੀ ਨੇ ਕਿਹਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸ਼ਰਨ ਦਿੰਦਾ ਸੀ। ਇਸ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਰਬਾਂ ਡਾਲਰਾਂ ਦੀ ਮਿਲਟਰੀ ਮਦਦ ਨੂੰ ਰੋਕ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿਚ ਸਾਬਕਾ ਅਮਰੀਕੀ ਰਾਜਦੂਤ ਨੇ ਕਿਹਾ ਕਿ ਪਾਕਿਸਤਾਨ ਵਿਚ ਸ਼ਰਨ ਪਾਏ ਹੋਏ ਇਹੀ ਅੱਤਵਦੀ ਅਮਰੀਕੀ ਸੈਨਿਕਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕਰਦੇ ਸਨ। 

ਫਿਲਾਡੇਲਫੀਆ ਵਿਚ ਇਕ ਚੁਣਾਵੀ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਨਿੱਕੀ ਹੈਲੀ ਨੇ ਟਰੰਪ ਦੀ ਵਿਦੇਸ਼ ਨੀਤੀ ਦੀ ਜੰਮ ਕੇ ਪ੍ਰਸ਼ੰਸਾ ਕੀਤੀ। ਸਾਊਥ ਕੈਰੋਲੀਨਾ ਦੀ ਦੋ ਵਾਰ ਗਵਰਨਰ ਰਹੀ ਨਿੱਕੀ ਹੈਲੀ ਅਮਰੀਕਾ ਦੇ ਇਤਿਹਾਸ ਵਿਚ ਰਾਸ਼ਟਰਪਤੀ ਪ੍ਰਸ਼ਾਸਨ ਵਿਚ ਪਹਿਲੀ ਕੈਬਨਿਟ ਰੈਂਕ ਦੀ ਮੰਤਰੀ ਰਹਿ ਚੁੱਕੀ ਹੈ। ਨਿੱਕੀ ਹੈਲੀ ਰਾਸ਼ਟਰਪਤੀ ਚੋਣ ਪ੍ਰਚਾਰ ਵਿਚ ਡੋਨਾਲਡ ਟਰੰਪ ਦੇ ਲਈ ਸਮਰਥਨ ਮੰਗ ਰਹੀ ਹੈ। ਨਿੱਕੀ ਹੈਲੀ ਨੇ ਕਿਹਾ,''ਅਸੀਂ ਪਾਕਿਸਤਾਨ ਨੂੰ ਅਰਬਾਂ ਡਾਲਰ ਦੀ ਮਿਲਟਰੀ ਮਦਦ ਦੇ ਰਹੇ ਹਾਂ ਜੋ ਅੱਤਵਾਦੀਆਂ ਨੂੰ ਸ਼ਰਨ ਦੇ ਰਿਹਾ ਹੈ। ਇਹ ਅੱਤਵਾਦੀ ਸਾਡੇ ਅਮਰੀਕੀ ਸੈਨਿਕਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਉਸ ਅਰਬਾਂ ਡਾਲਰਾਂ ਦੀ ਮਿਲਟਰੀ ਮਦਦ ਨੂੰ ਰੋਕ ਦਿੱਤਾ।'' 

ਪੜ੍ਹੋ ਇਹ ਅਹਿਮ ਖਬਰ-ਨਿਊਜ਼ੀਲੈਂਡ : ਇਕ ਦਿਨ ਦੇ ਬੱਚੇ 'ਤੇ ਕੁੱਤੇ ਨੇ ਕੀਤਾ ਹਮਲਾ, ਹਾਲਤ ਗੰਭੀਰ

ਉਹਨਾਂ ਨੇ ਕਿਹਾ ਕਿ ਫੰਡਿੰਗ ਨੂੰ ਰੋਕਣ ਦੇ ਲਈ ਇਕ ਤਰੀਕਾ ਹੈ, ਜਿਸ ਦੀ ਵਰਤੋਂ ਰਾਸ਼ਟਰਪਤੀ ਕਰ ਰਹੇ ਹਨ। ਇੱਥੇ ਦੱਸ ਦਈਏ ਕਿ ਅਮਰੀਕੀ ਅਧਿਕਾਰੀ ਅਕਸਰ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਸ਼ਰਨ ਦੇਣ 'ਤੇ ਉਸ ਨੂੰ ਚਿਤਾਵਨੀ ਦਿੰਦੇ ਰਹਿੰਦੇ ਹਨ। ਸਾਲ 2018 ਵਿਚ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਫੰਡਿੰਗ ਨੂੰ ਰੋਕ ਦਿੱਤਾ ਸੀ। ਡੋਨਾਲਡ ਟਰੰਪ ਨੇ ਸਾਲ 2018 ਵਿਚ ਟਵੀਟ ਕੀਤਾ ਸੀ ਕਿ ਅਮਰੀਕਾ ਨੇ ਮੂਰਖਤਾਪੂਰਨ ਢੰਗ ਨਾਲ ਪਾਕਿਸਤਾਨ ਨੂੰ ਪਿਛਲੇ 15 ਸਾਲ ਵਿਚ 33 ਅਰਬ ਡਾਲਰ ਦੀ ਮਦਦ ਦੇ ਦਿੱਤੀ। ਇਸ ਦੇ ਬਦਲੇ ਵਿਚ ਪਾਕਿਸਤਾਨ ਨੇ ਸਾਡੇ ਨੇਤਾਵਾਂ ਨੂੰ ਮੂਰਖ ਸਮਝਦੇ ਹੋਏ ਸਾਡੇ ਨਾਲ ਸਿਰਫ ਝੂਠ ਬੋਲਿਆ ਅਤੇ ਧੋਖਾ ਦਿੱਤਾ। ਅਮਰੀਕੀ ਸੈਨਿਕ ਅਫਗਾਨਿਸਤਾਨ ਵਿਚ ਜਿਹੜੇ ਅੱਤਵਾਦੀਆਂ ਦਾ ਸ਼ਿਕਾਰ ਕਰਦੇ ਹਨ, ਉਹਨਾਂ ਨੂੰ ਪਾਕਿਸਤਾਨ ਸੁਰੱਖਿਅਤ ਸ਼ਰਨ ਦਿੰਦਾ ਹੈ।
 


author

Vandana

Content Editor

Related News