ਨਾਈਜੀਰੀਆ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ
Monday, Jun 01, 2020 - 02:19 PM (IST)
ਅਬੂਜਾ— ਨਾਈਜੀਰੀਆ ਵਿਚ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਦੇ ਨਵੇਂ 307 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 10,162 ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਦੇਸ਼ ਦੇ 14 ਸੂਬਿਆਂ ਅਤੇ ਸੰਘੀ ਰਾਜਧਾਨੀ ਖੇਤਰ ਤੋਂ 307 ਨਵੇਂ ਮਾਮਲੇ ਦਰਜ ਹੋਏ ਹਨ।
ਇਸ ਪੱਛਮੀ ਅਫਰੀਕੀ ਦੇਸ਼ ਵਿਚ 27 ਫਰਵਰੀ ਤੋਂ ਮਹਾਮਾਰੀ ਦਾ ਕਹਿਰ ਸ਼ੁਰੂ ਹੋਣ ਤੋਂ ਬਾਅਦ ਆਉਣ ਤੋਂ ਬਾਅਦ ਹੁਣ ਤੱਕ ਇੱਥੇ 287 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 3,007 ਮਰੀਜ਼ ਠੀਕ ਹੋਏ ਹਨ।
ਸਿਹਤ ਸੂਬਾ ਮੰਤਰੀ ਆਲੋਰੂਨਨਿਮਬੇ ਮਾਮੋਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਾਈਜੀਰੀਆ ਵਿਚ ਕੁੱਲ 112 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਆਈਸੋਲੇਸ਼ਨ ਸੈਂਟਰਾਂ ਕੋਲ 5,324 ਬੈੱਡ ਹਨ ਅਤੇ ਇਲਾਜ ਕੇਂਦਰਾਂ ਦਾ ਵਿਸਥਾਰ ਕਰਨ ਦੀ ਤਤਕਾਲ ਜ਼ਰੂਰਤ ਹੈ ਕਿਉਂਕਿ ਦੇਸ਼ ਵਿਚ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਵਧਣੀ ਜਾਰੀ ਹੈ। ਮਾਮੋਰਾ ਨੇ ਕਿਹਾ ਕਿ ਦੇਸ਼ ਕੋਰੋਨਾ ਵਾਇਰਸ ਦੇ ਅਗਲੇ ਪੜਾਅ ਵਿਚ ਜਾਣ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿਚ ਤਾਲਾਬੰਦੀ ਵਿਚ ਕੁੱਝ ਢਿੱਲ ਦੇਣਾ ਸ਼ਾਮਲ ਹੈ।