ਨਾਈਜੀਰੀਆ ''ਚ ਭੀੜ ''ਤੇ ਚੜ੍ਹੀ ਕਾਰ, 11 ਲੋਕਾਂ ਦੀ ਮੌਤ ਤੇ 30 ਜ਼ਖਮੀ

04/23/2019 10:00:13 AM

ਅਬੁਜਾ— ਨਾਈਜੀਰੀਆ 'ਚ ਈਸਟਰ ਦੀਆਂ ਖੁਸ਼ੀਆਂ ਮਨਾ ਰਹੇ ਲੋਕਾਂ 'ਤੇ ਇਕ ਬੇਕਾਬੂ ਗੱਡੀ ਚੜ੍ਹ ਗਈ, ਜਿਸ ਕਰਕੇ 11 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 30 ਹੋਰ ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡਰਾਈਵਰ ਨੇ ਗੱਡੀ ਤੋਂ ਆਪਣਾ ਕੰਟਰੋਲ ਗੁਆ ਲਿਆ ਸੀ । ਗੱਡੀ ਨਾਈਜੀਰੀਆ ਦੇ ਉੱਤਰ-ਪੂਰਬੀ ਸੂਬੇ ਗੋਮਬੋ 'ਚ ਈਸਟਰ ਦਾ ਜਸ਼ਨ ਮਨਾ ਰਹੇ ਲੋਕਾਂ ਦੀ ਭੀੜ 'ਤੇ ਚੜ੍ਹ ਗਈ।

ਗੱਡੀ ਦੇ ਡਰਾਈਵਰ ਦੀ ਹਾਦਸੇ 'ਚ ਮੌਤ ਹੋ ਗਈ। ਹਾਲਾਂਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਵਾਲਾ ਗੱਡੀ ਚਲਾ ਰਿਹਾ ਸੀ ਅਤੇ ਉਸ ਦੀ ਕਾਰ ਬੇਕਾਬੂ ਹੋ ਕੇ ਭੀੜ 'ਤੇ ਚੜ੍ਹ ਗਈ। ਇਸ ਹਾਦਸੇ 'ਚ ਕਈ ਲੋਕ ਜ਼ਖਮੀ ਹੋਏ ਤੇ ਕਈ ਮਰ ਗਏ। ਲੋਕਾਂ ਨੂੰ ਤੜਫਦੇ ਦੇਖ ਗੁੱਸੇ 'ਚ ਆਈ ਭੀੜ ਨੇ ਪੁਲਸ ਵਾਲੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪੀੜਤਾਂ 'ਚ ਵਧੇਰੇ ਬੱਚੇ ਸ਼ਾਮਲ ਹਨ। ਸਥਾਨਕ ਪੁਲਸ ਦੇ ਜਾਂਚ ਅਧਿਕਾਰੀ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।


Related News