ਨਾਈਜੀਰੀਆ ''ਚ 84 ਹੋਰ ਵਿਦਿਆਰਥੀਆਂ ਨੂੰ ਅਗਵਾ ਕਰਨ ਦੀ ਅਸਫਲ ਕੋਸ਼ਿਸ਼

12/20/2020 6:02:12 PM

ਅਬੁਜਾ (ਭਾਸ਼ਾ): ਨਾਈਜੀਰੀਆ ਦੇ ਉੱਤਰ-ਪੱਛਮੀ ਸੂਬੇ ਕਤਸਿਨਾ ਵਿਚ ਸ਼ਨੀਵਾਰ ਰਾਤ ਨੂੰ ਬੰਦੂਕਧਾਰੀਆਂ ਨੇ 84 ਹੋਰ ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਪਰ ਜਲਦੀ ਹੀ ਸੁਰੱਖਿਆ ਬਲਾਂ ਬੰਦੂਕਧਾਰੀਆਂ ਨਾਲ ਮੁਕਾਬਲਾ ਕਰ ਕੇ ਉਹਨਾਂ ਨੂੰ ਛੁਡਵਾ ਲਿਆ।ਪੁਲਸ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੂੰ ਅਗਵਾ ਕਰਨ ਦੀ ਇਹ ਅਸਫਲ ਕੋਸ਼ਿਸ਼ 11 ਦਸੰਬਰ ਨੂੰ ਇਸੇ ਇਲਾਕੇ ਵਿਚੋਂ ਅਗਵਾ ਕੀਤੇ 344 ਵਿਦਿਆਰਥੀਆਂ ਨੂੰ ਛੱਡਣ ਦੇ ਸਿਰਫ ਦੋ ਦਿਨ ਬਾਅਦ ਹੋਈ ਹੈ ਜੋ ਉੱਤਰੀ ਨਾਈਜੀਰੀਆ ਵਿਚ ਅਸੁਰੱਖਿਅਤ ਹਾਲਾਤ ਨੂੰ ਰੇਖਾਂਕਿਤ ਕਰਦਾ ਹੈ।

ਪੁਲਸ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਡੁਨਡੁਮੇ ਵਿਚ ਅਗਵਾ ਕਰਨ ਦੀ ਇਹ ਘਟਨਾ ਵਾਪਰੀ ਜੋ ਕੰਕਾਰਾ ਤੋਂ 64 ਕਿਲੋਮੀਟਰ ਦੂਰ ਹੈ ਜਿੱਥੇ ਸਕੂਲੀ ਬੱਚਿਆਂ ਨੂੰ ਪਹਿਲਾਂ ਅਗਵਾ ਕੀਤਾ ਗਿਆ ਸੀ। ਕਤਸਿਨਾ ਰਾਜ ਦੇ ਪੁਲਸ ਬੁਲਾਰੇ ਗਾਮਬੋ ਇਸਾ ਨੇ ਐਤਵਾਰ ਤੜਕੇ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਅਗਵਾ ਕਰਨ ਤੋਂ ਪਹਿਲਾਂ ਅਗਵਾਕਰਤਾ ਉਤਸਵ ਮਨਾਉਣ ਘਰ ਜਾ ਰਹੇ ਚਾਰ ਲੋਕਾਂ ਨੂੰ ਵੀ ਅਗਵਾ ਕਰ ਚੁੱਕੇ ਸਨ ਅਤੇ ਉਹਨਾਂ ਨੇ ਗਾਂਵਾਂ ਦੀ ਵੀ ਚੋਰੀ ਕੀਤੀ ਸੀ। ਉਹਨਾਂ ਨੇ ਦੱਸਿਆ ਕਿ ਪੁਲਸ ਅਤੇ ਸਥਾਨਕ ਭਾਈਚਾਰੇ ਦੇ ਸਵੈ ਰੱਖਿਆ ਸਮੂਹ ਨੇ ਇਹਨਾਂ ਬੱਚਿਆਂ ਨੂੰ ਡਾਕੂਆਂ ਨਾਲ ਹੋਈ ਗੋਲੀਬਾਰੀ ਦੇ ਬਾਅਦ ਬਚਾਇਆ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਨੀਦਰਲੈਂਡ ਨੇ ਬ੍ਰਿਟੇਨ ਦੀਆਂ ਉਡਾਣਾਂ 'ਤੇ ਲਾਈ ਰੋਕ

ਇਸਾ ਨੇ ਬਿਆਨ ਵਿਚ ਕਿਹਾ,''ਟੀਮ ਡਾਕੂਆਂ ਨੂੰ ਭਜਾਉਣ ਅਤੇ ਉਹਨਾਂ ਦੇ ਕਬਜ਼ੇ ਵਿਚੋਂ 84 ਅਗਵਾ ਬੱਚਿਆਂ ਅਤੇ ਚੋਰੀ ਕੀਤੀਆਂ ਗਈਆਂ 12 ਗਾਂਵਾਂ ਨੂੰ ਛੁਡਾਉਣ ਵਿਚ ਸਫਲ ਹੋਈ ਹੈ।'' ਉਹਨਾਂ ਨੇ ਕਿਹਾ,''ਤਲਾਸ਼ੀ ਦਲ ਜ਼ਖਮੀ ਡਾਕੂਆਂ ਨੂੰ ਫੜਨ ਜਾਂ ਮਾਰੇ ਗਏ ਅਪਰਾਧੀਆਂ ਦੀਆਂ ਲਾਸ਼ਾਂ ਨੂੰ ਲੱਭਣ ਦੇ ਲਈ ਪੂਰੇ ਇਲਾਕੇ ਦੀ ਛਾਣਬੀਣ ਕਰ ਰਿਹਾ ਹੈ।''

ਪੜ੍ਹੋ ਇਹ ਅਹਿਮ ਖਬਰ- ਭਗੌੜੇ ਨੀਰਵ ਮੋਦੀ ਦੇ ਭਰਾ 'ਤੇ ਅਮਰੀਕਾ 'ਚ ਧੋਖਾਧੜੀ ਦਾ ਕੇਸ ਦਰਜ


Vandana

Content Editor

Related News