ਨਿਊਯਾਰਕ 'ਚ ਜ਼ਬਰਦਸਤ ਬਲਾਸਟ ! 17 ਮੰਜ਼ਿਲਾ ਬਿਲਡਿੰਗ 'ਚ ਲੱਗੀ ਅੱਗ, ਖਿੜਕੀਆਂ ਤੋਂ ਲਟਕੇ ਲੋਕ
Saturday, Jan 24, 2026 - 01:03 PM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਅਮਰੀਕਾ ਈਰਾਨ 'ਤੇ ਹਮਲਾ ਕਰਨ ਦੀ ਤਿਆਰੀ 'ਚ ਹੈ, ਉੱਥੇ ਹੀ ਨਿਊਯਾਰਕ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬ੍ਰੌਂਕਸ ਸ਼ਹਿਰ 'ਚ ਇਕ ਹਾਈ ਰਾਈਜ਼ ਬਿਲਡਿੰਗ 'ਚ ਜ਼ਬਰਦਸਤ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਮਗਰੋਂ ਬਿਲਡਿੰਗ 'ਚ ਅੱਗ ਦੇ ਭਾਂਬੜ ਮਚ ਗਏ ਤੇ ਇਹ ਅੱਗ ਕਈ ਮੰਜ਼ਿਲਾਂ ਤੱਕ ਫੈਲੀ ਦੇਖੀ ਗਈ।
ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ 17 ਮੰਜ਼ਿਲਾ ਬਿਲਡਿੰਗ 'ਚ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਰਾਹੀਂ ਲਟਕਦੇ ਦਿਖਾਈ ਦਿੱਤੇ ਹਨ। ਫਿਲਹਾਲ ਇਹ ਧਮਾਕਾ ਕਿਵੇਂ ਹੋਇਆ ਤੇ ਮੌਕੇ 'ਤੇ ਸਥਿਤੀ ਕੀ ਹੈ, ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
