ਨਿਊਯਾਰਕ : ਤੁਲਸੀ ਮੰਦਰ ਅਤੇ ਗਾਂਧੀ ਦੇ ਬੁੱਤ ਦੀ ਭੰਨਤੋੜ ਮਾਮਲੇ 'ਚ ਇਕ ਨੌਜਵਾਨ ਗ੍ਰਿਫ਼ਤਾਰ

Thursday, Sep 22, 2022 - 12:52 PM (IST)

ਨਿਊਯਾਰਕ : ਤੁਲਸੀ ਮੰਦਰ ਅਤੇ ਗਾਂਧੀ ਦੇ ਬੁੱਤ ਦੀ ਭੰਨਤੋੜ ਮਾਮਲੇ 'ਚ ਇਕ ਨੌਜਵਾਨ ਗ੍ਰਿਫ਼ਤਾਰ

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਵਿਚ ਪੁਲਸ ਨੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਰਿਚਮੰਡ ਹਿੱਲ ਨਿਊਯਾਰਕ ਵਿਚ ਇਕ ਹਿੰਦੂ ਮੰਦਰ ਅਤੇ ਮਹਾਤਮਾ ਗਾਂਧੀ ਦੇ ਲੱਗੇ ਬੁੱਤ ਨੂੰ ਤੋੜਨ ਦੇ ਦੋਸ਼ ਵਿੱਚ 5 ਸ਼ੱਕੀਆਂ ਵਿੱਚੋਂ ਇਕ ਵਿਅਕਤੀ ਦੀ ਗ੍ਰਿਫ਼ਤਾਰੀ ਕੀਤੀ ਹੈ।ਨਿਊਯਾਰਕ ਦੇ ਕੁਈਨਜ਼ ਡਿਸਟ੍ਰਿਕਟ ਅਟਾਰਨੀ ਮੇਲਿੰਡਾ ਕਾਟਜ਼ ਨੇ ਘੋਸ਼ਣਾ ਕੀਤੀ ਕਿ ਡਗਲਸਟਨ ਦੇ ਰਹਿਣ ਵਾਲੇ ਪੰਜਾਬੀ ਮੂਲ ਦੇ ਇਕ 27 ਸਾਲ ਦੇ ਨੌਜਵਾਨ ਸੁਖਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਉਸ ਨੂੰ ਬੀਤੇ ਦਿਨ ਨਫ਼ਰਤੀ ਅਪਰਾਧ ਵਜੋਂ ਅਪਰਾਧਿਕ ਸ਼ਰਾਰਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ। 4 ਸ਼ੱਕੀ ਪੁਲਸ ਦੀ ਗ੍ਰਿਫ਼ਤ ਤੋਂ ਅਜੇ ਤੱਕ ਬਾਹਰ ਹਨ, ਜਿਨ੍ਹਾਂ ਦੀ ਭਾਲ ਵਿੱਚ ਪੁਲਸ ਜੁੱਟੀ ਹੋਈ ਹੈ। 

PunjabKesari

ਜ਼ਿਕਰਯੋਗ ਹੈ ਕਿ ਬੀਤੇ ਅਗਸਤ ਮਹੀਨੇ ਤੁਲਸੀ ਮੰਦਰ ਅਤੇ ਉਸ ਦੇ ਬਾਹਰ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ ਤੋੜ ਕੀਤੀ ਗਈ ਸੀ। ਸਵੇਰ ਵੇਲੇ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜਿਆ ਗਿਆ ਸੀ ਅਤੇ ਤੁਲਸੀ ਮੰਦਰ ਦੇ ਖੇਤਰ ਨੂੰ ਸਪਰੇਅ ਨਾਲ ਪੇਂਟ ਕਰ ਦਿੱਤਾ ਗਿਆ ਸੀ। ਤੁਲਸੀ ਮੰਦਰ ਦੀ ਭੰਨਤੋੜ ਲਈ ਪੁਲਸ ਨੇ ਨਫ਼ਰਤੀ ਅਪਰਾਧ ਦੇ ਦੋਸ਼ ਆਇਦ ਕੀਤੇ ਹਨ। ਇਹ ਘਟਨਾ ਲੰਘੇ ਅਗਸਤ ਮਹੀਨੇ ਸਵੇਰੇ 3:30 ਵਜੇ ਦੇ ਕਰੀਬ ਵਾਪਰੀ ਸੀ। ਜਦੋਂ ਸਵੇਰੇ ਪੁਜਾਰੀ ਮੰਦਰ ਵਿੱਚ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਬੁੱਤ ਟੁੱਟਾ ਹੋਇਆ ਸੀ ਅਤੇ "ਕੁੱਤਾ ਕੁੱਤਾ" ਸ਼ਬਦ ਵੀ ਲਿਖਿਆ ਹੋਇਆ ਸੀ। 

PunjabKesari

ਪੁਲਸ ਦੁਆਰਾ ਜਾਂਚ ਕੀਤੀ ਨਿਗਰਾਨੀ ਵੀਡੀਓ ਕੈਮਰਿਆਂ ਦੀ ਫੁਟੇਜ ਵਿੱਚ ਦੇਖਿਆ ਗਿਆ ਸੀ ਕਿ ਸੁਖਪਾਲ ਸਿੰਘ ਵੱਲੋਂ ਘਟਨਾ ਵਾਲੀ ਰਾਤ 4 ਹੋਰਾਂ ਨਾਲ ਮਿਲ ਕੇ ਮਹਾਤਮਾ ਗਾਂਧੀ ਦੇ ਲੱਗੇ ਬੁੱਤ ਨੂੰ ਤੋੜਿਆ ਗਿਆ ਅਤੇ ਨਾਲ ਹੀ ਭੱਦੀ ਸ਼ਬਦਾਵਲੀ ਲਿਖੀ ਗਈ ਸੀ।ਗ੍ਰਿਫ਼ਤਾਰ ਕੀਤੇ ਗਏ ਸੁਖਪਾਲ ਸਿੰਘ ਨੂੰ ਦੋਸ਼ੀ ਸਾਬਤ ਹੋਣ 'ਤੇ 15 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਉਸ 'ਤੇ ਦੂਜੀ ਡਿਗਰੀ ਵਿਚ ਅਪਰਾਧਿਕ ਸ਼ਰਾਰਤ ਅਤੇ ਪਹਿਲੀ ਡਿਗਰੀ ਵਿਚ ਤੰਗ ਪ੍ਰੇਸ਼ਾਨ ਕਰਨ ਦੇ ਵੀ ਦੋਸ਼ ਲਗਾਏ ਗਏ ਹਨ। ਉਸ ਨੂੰ ਬੀਤੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਉਸ ਦੀ ਅਗਲੀ ਪੇਸ਼ੀ 17 ਅਕਤੂਬਰ ਨੂੰ ਹੋਵੇਗੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਰੰਗ-ਬਰੰਗੀਆਂ ਦਸਤਾਰਾਂ ਨਾਲ ਸਜਿਆ ਸਪਰਿੰਗਫੀਲਡ (ਤਸਵੀਰਾਂ) 

ਪੁਲਸ ਨੇ ਸੁਖਪਾਲ ਸਿੰਘ ਨੂੰ ਨਿਗਰਾਨੀ ਕੈਮਰਿਆਂ ਫੁਟੇਜ ਵਿੱਚ ਦਿਖਾਈ ਦੇਣ ਵਾਲੀ ਇੱਕ ਗੇਟਵੇਅ ਕਾਰਾਂ ਵਿੱਚੋਂ ਇੱਕ ਦਾ ਪਤਾ ਲਗਾਇਆ ਗਿਆ ਸੀ, ਜੋ ਇੱਕ ਮਰਸਡੀਜ਼ ਬੈਂਜ਼ ਸੀ-ਕਲਾਸ ਵਾਹਨ ਉਸ ਦੇ ਨਾਂ 'ਤੇ ਰਜਿਸਟਰਡ ਸੀ। ਪੁਲਸ ਨੇ ਕਿਹਾ ਕਿ ਘਟਨਾ ਦੀ ਜਾਂਚ ਇੱਕ ਨਮੂਨੇ ਵਜੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਤੁਲਸੀ ਮੰਦਰ 'ਤੇ ਹੋਏ ਹਮਲੇ ਵਿਚ ਬੁੱਤ ਡੇਗਿਆ ਗਿਆ ਸੀ ਪਰ ਘੱਟ ਨੁਕਸਾਨ ਹੋਇਆ ਸੀ। ਤੁਲਸੀ ਮੰਦਰ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਨਿਊਯਾਰਕ ਦੇ ਮੇਅਰ ਐਡਮਜ਼, ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ (ਡੀ-ਵੁੱਡਹਾਵਨ) ਅਤੇ ਹੋਰ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਅਤੇ ਧਾਰਮਿਕ ਨੇਤਾ ਨਫ਼ਰਤ ਦੀਆਂ ਇਸ ਤਰ੍ਹਾਂ ਦੀਆਂ ਤਾਜ਼ਾ ਕਾਰਵਾਈਆਂ ਦੀ ਨਿੰਦਾ ਕਰਨ ਲਈ ਇੱਥੇ ਸ਼ਾਮਲ ਹੋਏ ਸਨ।ਉਹਨਾਂ ਮੁਤਾਬਕ ਨਫ਼ਰਤ ਅਤੇ ਪੱਖਪਾਤ ਤੋਂ ਪ੍ਰੇਰਿਤ ਹਮਲਿਆਂ ਦੀ ਸਾਡੇ ਭਾਈਚਾਰਿਆਂ ਵਿੱਚ ਕੋਈ ਥਾਂ ਨਹੀਂ ਹੈ।  
 


author

Vandana

Content Editor

Related News