ਟਰੰਪ ਨੇ ਦਿੱਤਾ ਸੀ ''ਕਿੱਸ'' ਕਰਨ ਦਾ ਆਫਰ, ਹੁਣ ਮਹਿਲਾ ਰਿਪੋਰਟ ਨੇ ਲਾਏ ਦੋਸ਼

01/04/2020 6:05:38 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਪਾਸੇ ਇਰਾਕ 'ਤੇ ਹੋਈ ਏਅਰ ਸਟ੍ਰਾਈਕ ਨੂੰ ਲੈ ਕੇ ਆਪਣੀ ਪਿੱਠ ਠੋਕ ਰਹੇ ਹਨ ਤਾਂ ਦੂਜੇ ਪਾਸੇ ਇਕ ਮਹਿਲਾ ਰਿਪੋਰਟਰ ਵਲੋਂ ਕੀਤੇ ਗਏ ਦਾਅਵੇ ਨੇ ਉਹਨਾਂ ਨੂੰ ਮੁੜ ਕਠਘਰੇ ਵਿਚ ਖੜ੍ਹਾ ਕਰ ਦਿੱਤਾ ਹੈ।

PunjabKesari

ਫਾਕਸ ਨਿਊਜ਼ ਦੀ ਨਿਊਜ਼ ਰਿਪੋਰਟਰ ਰਹੀ ਕਰਟਨੀ ਫ੍ਰਾਇਲ ਨੇ ਟਰੰਪ 'ਤੇ ਦੋਸ਼ ਲਾਇਆ ਹੈ ਕਿ ਜਿਸ ਸਮੇਂ ਉਹ ਰਾਸ਼ਟਰਪਤੀ ਨਹੀਂ ਸਨ, ਉਸ ਵੇਲੇ ਉਹਨਾਂ ਨੇ ਆਪਣੇ ਦਫਤਰ ਵਿਚ ਆ ਕੇ 'ਕਿੱਸ' ਕਰਨ ਲਈ ਕਿਹਾ ਸੀ। ਕਰਟਨੀ ਦੀ ਮੰਨੀਏ ਤਾਂ ਟਰੰਪ ਉਸ ਵੇਲੇ ਵਿਆਹੇ ਸਨ ਤੇ ਇਹ ਜਾਣਦੇ ਸਨ ਕਿ ਉਹ ਵੀ ਵਿਆਹੀ ਹੈ ਪਰ ਇਸ ਦੇ ਬਾਅਦ ਵੀ ਉਹਨਾਂ ਨੇ ਅਜਿਹੀ ਪੇਸ਼ਕਸ਼ ਕੀਤੀ।

PunjabKesari

ਕਿਤਾਬ ਵਿਚ ਦੱਸੀ ਸੱਚਾਈ
ਫ੍ਰਾਇਲ ਦੀ ਕਿਤਾਬ ਟੂਨਾਈਟ ਐਟ 10: ਕਿਕਿੰਗ ਬੂਜ਼ ਐਂਡ ਬ੍ਰੇਕਿੰਗ ਨਿਊਜ਼ ਰਿਲੀਜ਼ ਹੋਣ ਵਾਲੀ ਹੈ। ਇਹ ਗੱਲਾਂ ਉਹਨਾਂ ਦੀ ਕਿਤਾਬ ਦਾ ਹਿੱਸਾ ਹਨ। 39 ਸਾਲਾ ਕਰਟਨੀ ਨੇ ਇਹ ਗੱਲ ਨਹੀਂ ਦੱਸੀ ਕਿ ਇਹ ਘਟਨਾ ਕਦੋਂ ਦੀ ਹੈ ਪਰ ਕਰਟਨੀ ਸਾਲ 2007 ਤੋਂ 2013 ਦੇ ਵਿਚਾਲੇ ਫਾਕਸ ਨਿਊਜ਼ ਦੇ ਨਾਲ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਫਾਕਸ ਨਿਊਜ਼ ਦੇ ਸੀਈਓ ਤੇ ਚੇਅਰਮੈਨ ਰੋਜ਼ਰ ਆਈਲੇਸ 'ਤੇ ਵੀ ਦੋਸ਼ ਲਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਰੋਜ਼ਰ ਨੇ ਇਕ ਵਾਰ ਦਫਤਰ ਵਿਚ ਉਹਨਾਂ ਨੂੰ ਸਭ ਤੋਂ ਹੌਟ ਕਰਾਰ ਦਿੱਤਾ ਸੀ।

ਫ੍ਰਾਇਲ ਨੇ ਦੱਸਿਆ ਕਿ ਉਹਨਾਂ ਨੇ ਇਕ ਵਾਰ ਮਿਸ ਯੂ.ਐਸ. ਬਿਊਟੀ ਕੰਪੀਟੀਸ਼ਨ ਦੀ ਜੱਜ ਬਣਨ ਦੀ ਇੱਛਾ ਜਤਾਈ ਸੀ। ਸਾਲ 1996 ਤੋਂ 2015 ਤੱਕ ਟਰੰਪ ਇਸ ਕੰਪੀਟੀਸ਼ਨ ਦੇ ਮਾਲਿਕ ਸਨ ਤੇ ਇਹ ਐਨਬੀਸੀ 'ਤੇ ਆਨਏਅਰ ਹੁੰਦਾ ਸੀ। ਟਰੰਪ ਉਸ ਵੇਲੇ ਰੀਅਲ ਅਸਟੇਟ ਸੈਕਟਰ ਦੇ ਬਾਦਸ਼ਾਹ ਸਨ। ਇਕ ਵਾਰ ਟਰੰਪ ਦੀ ਗੱਲ ਕਰਟਨੀ ਨਾਲ ਫੋਨ 'ਤੇ ਹੋਈ ਸੀ। ਡੇਲੀ ਮੇਲ ਵਲੋਂ ਦੱਸਿਆ ਗਿਆ ਹੈ ਕਿ ਫ੍ਰਾਇਲ ਉਸ ਵੇਲੇ ਜੱਜ ਨਹੀਂ ਬਣ ਸਕਦੀ ਸੀ। ਫ੍ਰਾਇਲ ਨੇ ਲਿਖਿਆ ਹੈ ਕਿ ਮੈਂ ਉਸ ਵੇਲੇ ਜੱਜ ਨਹੀਂ ਬਣ ਸਕਦੀ ਸੀ ਕਿਉਂਕਿ ਮੈਂ ਕਿਸੇ ਹੋਰ ਨੈੱਟਵਰਕ ਨਾਲ ਕੰਮ ਕਰਦੀ ਸੀ। ਉਹਨਾਂ ਨੇ ਦਫਤਰ ਵਿਚ ਬੁਲਾਕੇ ਮੈਨੂੰ ਮੇਰੇ ਕਰੀਅਰ ਗੋਲ ਦੇ ਬਾਰੇ ਵਿਚ ਪੁੱਛਿਆ ਤੇ ਮੇਰੇ ਕੰਮ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਹਨਾਂ ਨੇ ਅਚਾਨਕ ਹੀ ਕਿਹਾ ਕਿ ਤੁਸੀਂ ਮੇਰੇ ਦਫਤਰ ਕਿਉਂ ਨਹੀਂ ਆਉਂਦੇ, ਅਸੀਂ ਇਕ-ਦੂਜੇ ਨੂੰ ਕਿੱਸ ਕਰ ਸਕਦੇ ਹਾਂ। ਫ੍ਰਾਇਲ ਮੁਤਾਬਕ ਉਹ ਇਸ ਦੌਰਾਨ ਬਹੁਤ ਦੁਖੀ ਹੋਈ ਤੇ ਉਸ ਨੇ ਟਰੰਪ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਹੀ ਵਿਆਹੇ ਹਾਂ। ਇਸ ਤੋਂ ਬਾਅਦ ਕਰਟਨੀ ਨੇ ਤੁਰੰਤ ਫੋਨ ਕੱਟ ਦਿੱਤਾ।

PunjabKesari

ਹੁਣ ਤੱਕ 25 ਔਰਤਾਂ ਲਾ ਚੁੱਕੀਆਂ ਹਨ ਦੋਸ਼
ਫ੍ਰਾਇਲ ਨੇ 6 ਸਾਲ ਤੱਕ ਫਾਕਸ ਨਿਊਜ਼ ਨਾਲ ਕੰਮ ਕੀਤਾ। ਉਸ ਵੇਲੇ ਉਹ ਨਿਊਯਾਰਕ ਤੇ ਲਾਸ ਏਂਜਲਸ ਵਿਚ ਫਾਕਸ ਨਿਊਜ਼ ਬਿਊਰੋ ਦੀ ਹੈੱਡ ਸੀ। ਫ੍ਰਾਇਲ ਦਾ ਵਿਆਹ ਲਾਸ ਏਂਜਲਸ ਦੇ ਰਿਪੋਰਟਰ ਕਾਰਟਰ ਇਵਾਂਸ ਨਾਲ ਹੋਇਆ ਸੀ। ਸਾਲ 2005 ਤੋਂ 2016 ਤੱਕ ਦੋਵੇਂ ਇਕੱਠੇ ਰਹੇ ਤੇ ਦੋਵਾਂ ਦੇ ਦੋ ਬੱਚੇ ਹਨ। ਟਰੰਪ 'ਤੇ ਹੁਣ ਤੱਕ ਕਰੀਬ 25 ਔਰਤਾਂ ਅਜਿਹੇ ਦੋਸ਼ ਲਗਾ ਚੁੱਕੀਆਂ ਹਨ।


Baljit Singh

Content Editor

Related News