ਨਾਮਜ਼ਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੋਮਵਾਰ ਨੂੰ ਸੈਨੇਟ ਤੋਂ ਦੇਵੇਗੀ ਅਸਤੀਫਾ
Sunday, Jan 17, 2021 - 09:26 PM (IST)
ਵਿਲਮਿੰਗਟਨ-ਅਮਰੀਕਾ ਦੀ ਨਾਮਜ਼ਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੋਮਵਾਰ ਨੂੰ ਸੈਨੇਟ ਤੋਂ ਅਸਤੀਫਾ ਦੇਵੇਗੀ। ਦੋ ਦਿਨ ਬਾਅਦ ਉਹ ਅਤੇ ਨਾਮਜ਼ਦ ਰਾਸ਼ਟਰਪਤੀ ਜੋ ਬਾਈਡੇਨ ਸਹੁੰ ਚੁੱਕਣਗੇ। ਕੈਲੀਫੋਰਨੀਆ ਡੈਮੋਕ੍ਰੇਟ ਦੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਗਵਰਨਰ ਗਾਵਿਨ ਨਿਊਸੋਮ ਉਨ੍ਹਾਂ ਦੇ ਫੈਸਲੇ ਤੋਂ ਜਾਣੂ ਹਨ ਅਤੇ ਹੈਰਿਸ ਦੇ ਕਾਰਜਕਾਲ ਦੇ ਆਖਰੀ ਦੋ ਸਾਲਾਂ ਲਈ ਡੈਮੋਕ੍ਰੇਟ ਐਲੇਕਸ ਪਾਡਿੱਲਾ ਨੂੰ ਉਨ੍ਹਾਂ ਦੀ ਥਾਂ ਨਿਯੁਕਤ ਕੀਤਾ ਜਾਵੇਗਾ। ਪਾਡਿੱਲਾ ਕੈਲੀਫੋਰਨੀਆ ਤੋਂ ਲੈਟਿਨ ਮੂਲ ਦੇ ਪਹਿਲੇ ਸੈਨੇਟਰ ਹੋਣਗੇ ਜਿਥੇ ਕਰੀਬ 40 ਫੀਸਦੀ ਨਿਵਾਸੀ ਹਿਸਪੈਨਿਕ ਹਨ। ਹੈਰਿਸ ਸੈਨੇਟ ’ਚ ਵਿਦਾਈ ਭਾਸ਼ਣ ਨਹੀਂ ਦੇਵੇਗੀ।
ਇਹ ਵੀ ਪੜ੍ਹੋ -ਬ੍ਰਿਟੇਨ ’ਚ ਵੱਡੇ ਪੱਧਰ ’ਤੇ ਕੋਰੋਨਾ-19 ਟੀਕਾਕਰਣ ਲਈ ਖੋਲ੍ਹੇ ਜਾਣਗੇ 10 ਨਵੇਂ ਕੇਂਦਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।