ਮੈਡੀਕਲ ਸਹੂਲਤਾਂ ਦੀ ਘਾਟ ਕਾਰਨ ਨਵਜੰਮੇ ਨੇ ਗੁਆਈ ਜਾਨ, ਮਾਪਿਆਂ ਦਾ ਬੁਰਾ ਹਾਲ
Monday, Jul 21, 2025 - 09:27 AM (IST)

ਜੈਕਬਾਬਾਦ (ਏਐਨਆਈ): ਆਰਥਿਕ ਤੰਗੀ ਨਾਲ ਜੂਝ ਰਹੇ ਦੇਸ਼ ਵਿਚ ਜੱਚਾ-ਬੱਚਾ ਹਸਪਤਾਲ ਵਿਚ ਮੈਡੀਕਲ ਸਹੂਲਤਾਂ ਦੀ ਘਾਟ ਹੈ। ਤਾਜ਼ਾ ਮਾਮਲੇ ਵਿਚ ਪਾਕਿਸਤਾਨ ਵਿਖੇ ਸਿੰਧ ਦੇ ਜੈਕਬਾਬਾਦ ਵਿੱਚ ਇਨਕਿਊਬੇਟਰ ਦੀ ਘਾਟ ਕਾਰਨ ਇੱਕ ਨਵਜੰਮੀ ਬੱਚੀ ਦੀ ਮੌਤ ਹੋ ਗਈ। ਇਸ ਮਗਰੋਂ ਬੱਚੀ ਦੇ ਮਾਪੇ ਸਦਮੇ ਵਿਚ ਹਨ। ਸਮਾਚਾਰ ਏਜੰਸੀ ਏ.ਆਰ.ਵਾਈ ਨੇ ਬੱਚੀ ਦੇ ਪਿਤਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਇਕ ਝਟਕੇ 'ਚ ਸ਼ਖਸ ਨੂੰ ਨਿਗਲ ਲਈ MRI ਮਸ਼ੀਨ!
ਪਿਤਾ ਅਨੁਸਾਰ ਉਹ ਸ਼ੁਰੂ ਵਿੱਚ ਆਪਣੀ ਨਵਜੰਮੀ ਧੀ ਨੂੰ ਜੈਕਬਾਬਾਦ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਜੇ.ਆਈ.ਐਮ.ਐਸ) ਲੈ ਕੇ ਗਿਆ, ਜੋ ਕਿ ਇੱਕ ਸਰਕਾਰੀ ਹਸਪਤਾਲ ਹੈ। ਹਾਲਾਂਕਿ ਸਹੂਲਤਾਂ ਦੀ ਘਾਟ ਕਾਰਨ ਹਸਪਤਾਲ ਪ੍ਰਸ਼ਾਸਨ ਨੇ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ। ਪਿਤਾ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲ ਦੇ ਸਟਾਫ ਨੇ ਵੀ ਉਸਨੂੰ ਵਾਪਸ ਮੋੜ ਦਿੱਤਾ ਕਿਉਂਕਿ ਕੋਈ ਇਨਕਿਊਬੇਟਰ ਉਪਲਬਧ ਨਹੀਂ ਸੀ ਅਤੇ ਉਸਨੂੰ ਬੱਚੀ ਨੂੰ ਵਾਪਸ ਜੇ.ਆਈ.ਐਮ.ਐਸ ਲਿਆਉਣ ਲਈ ਮਜਬੂਰ ਹੋਣਾ ਪਿਆ। ਡਾਕਟਰਾਂ ਨੇ ਉਸਨੂੰ ਬੱਚੀ ਨੂੰ ਸੁੱਕਰ ਦੇ ਇੱਕ ਹਸਪਤਾਲ ਵਿੱਚ ਤਬਦੀਲ ਕਰਨ ਦੀ ਸਲਾਹ ਦਿੱਤੀ। ਹਾਲਾਂਕਿ ਦੁਖਦਾਈ ਤੌਰ 'ਤੇ ਨਵਜੰਮੀ ਬੱਚੀ ਦੀ ਸੁੱਕਰ ਜਾਂਦੇ ਸਮੇਂ ਮੌਤ ਹੋ ਗਈ। ਹਸਪਤਾਲ ਅਧਿਕਾਰੀਆਂ ਨੇ ਕਿਹਾ ਕਿ ਦੁਖਦਾਈ ਘਟਨਾ ਦੀ ਜਾਂਚ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।