ਨਿਊਜ਼ੀਲੈਂਡ ਚੋਣਾਂ : ਲੇਬਰ ਪਾਰਟੀ ਦੀ ਰਿਕਾਰਡ ਤੋੜ ਜਿੱਤ, ਬਿਨਾਂ ਗਠਜੋੜ ਬਣੇਗੀ ਸਰਕਾਰ
Saturday, Oct 17, 2020 - 04:07 PM (IST)
ਆਕਲੈਂਡ : ਨਿਊਜ਼ੀਲੈਂਡ ਸੰਸਦੀ ਚੋਣਾਂ ਵਿਚ ਇਸ ਵਾਰ ਲੇਬਰ ਪਾਰਟੀ ਨੇ ਰਿਕਾਰਡ ਤੋੜ ਜਿੱਤ ਹਾਸਲ ਕਰ ਲਈ ਹੈ। ਜੈਸਿੰਡਾ ਦੀ ਅਗਵਾਈ ਵਿਚ ਇਸ ਵਾਰ ਲੇਬਰ ਪਾਰਟੀ ਬਿਨਾਂ ਗਠਜੋੜ ਦੇ ਸਰਕਾਰ ਬਣਾ ਸਕਦੀ ਹੈ। ਹੁਣ ਤੱਕ 83 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਇਸ ਵਿਚ 64 ਸੀਟਾਂ 'ਤੇ ਲੇਬਰ ਪਾਰਟੀ ਵੱਡੀ ਲੀਡ ਨਾਲ ਮੋਹਰੇ ਚੱਲ ਰਹੀ ਹੈ। ਪਿਛਲੀ ਵਾਰ ਨਾਲੋਂ ਲੇਬਰ ਪਾਰਟੀ ਦੀਆਂ ਸੀਟਾਂ ਵਿਚ 12.1 ਫੀਸਦੀ ਦਾ ਵਾਧਾ ਹੋਇਆ ਹੈ।
ਉੱਥੇ ਹੀ, ਨੈਸ਼ਨਲ ਪਾਰਟੀ 17.4 ਫੀਸਦੀ ਦੇ ਨੁਕਸਾਨ ਨਾਲ 35 ਸੀਟਾਂ ਨਾਲ ਦੂਜੇ ਨੰਬਰ 'ਤੇ ਹੈ। ਗ੍ਰੀਨ ਪਾਰਟੀ ਪਿਛਲੀ ਵਾਰ ਨਾਲੋਂ 1.3 ਫੀਸਦੀ ਦੀ ਬੜ੍ਹਤ ਨਾਲ 10 ਸੀਟਾਂ 'ਤੇ ਪਹੁੰਚ ਗਈ ਹੈ।
ਗੌਰਤਲਬ ਹੈ ਕਿ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਲਈ 120 ਸੰਸਦੀ ਸੀਟਾਂ ਵਿਚੋਂ 61 ਸੀਟਾਂ ਜਿੱਤਣੀਆਂ ਲਾਜ਼ਮੀ ਹਨ। ਇਸ ਤੋਂ ਪਹਿਲਾਂ 1996 ਤੋਂ ਜਦੋਂ ਤੋਂ ਐੱਮ. ਐੱਮ. ਪੀ. ਪ੍ਰਣਾਲੀ ਲਾਗੂ ਹੋਈ ਹੈ ਕੋਈ ਵੀ ਇਕ ਪਾਰਟੀ ਆਪਣੇ ਦਮ 'ਤੇ ਇਹ ਸੰਖਿਆ ਹਾਸਲ ਕਰ ਕੇ ਸਰਕਾਰ ਨਹੀਂ ਬਣਾ ਸਕੀ ਸੀ। ਕੋਵਿਡ-19 ਦੌਰਾਨ ਹੋਈਆਂ ਚੋਣਾਂ ਵਿਚ ਲੇਬਰ ਪਾਰਟੀ ਬਿਨਾ ਕਿਸੇ ਗਠਜੋੜ ਦੇ ਇਹ ਇਤਿਹਾਸ ਰਚਣ ਜਾ ਰਹੀ ਹੈ।