ਨਿਊਜ਼ੀਲੈਂਡ : ਜਵਾਲਾਮੁਖੀ ਧਮਾਕੇ 'ਚ 5 ਲੋਕਾਂ ਦੀ ਮੌਤ ਤੇ ਕਈ ਜ਼ਖਮੀ, ਬਚਾਅ ਮੁਹਿੰਮ ਜਾਰੀ

12/09/2019 3:56:13 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੇ ਜਵਾਲਾਮੁਖੀ ਦੇ ਲਿਹਾਜ ਨਾਲ ਸੰਵੇਦਨਸ਼ੀਲ ਟਾਪੂ ਵ੍ਹਾਈਟ ਆਕਲੈਂਡ 'ਤੇ ਸੋਮਵਾਰ ਨੂੰ ਅਚਾਨਕ ਜਵਾਲਾਮੁਖੀ ਫੱਟ ਗਿਆ।ਧਮਾਕੇ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਕਈ ਹੋਰ ਜ਼ਖਮੀ ਹੋਏ ਹਨ ਅਤੇ ਕਈਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਪੁਲਸ ਨੇ ਕਿਹਾ ਕਿ ਮਿ੍ਤਕਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਹੈ ਕਿਉਂਕਿ ਟਾਪੂ 'ਤੇ ਕਾਫੀ ਲੌਕ ਮੌਜੂਦ ਸਨ। ਇਸ ਨਾਲ ਉਹਨਾਂ ਸੈਲਾਨੀਆਂ ਵਿਚ ਡਰ ਪੈਦਾ ਹੋ ਗਿਆ, ਜੋ ਕੁਝ ਸਮਾਂ ਪਹਿਲਾਂ ਹੀ ਉਸ ਸਥਾਨ ਤੋਂ ਲੰਘੇ ਸਨ। ਦੇਸ਼ ਦੀ ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਨੇ ਕਿਹਾ,''ਵ੍ਹਾਈਟ ਆਕਲੈਂਡ ਵਿਚ ਮੱਧਮ ਦਰਜੇ ਦਾ ਜਵਾਲਾਮੁਖੀ ਧਮਾਕਾ ਹੋਇਆ ਅਤੇ ਇਹ ਆਲੇ-ਦੁਆਲੇ ਦੇ ਖੇਤਰ ਲਈ ਹਾਨੀਕਾਰਕ ਹੈ।'' 

PunjabKesari

ਧਮਾਕੇ ਕਾਰਨ ਟਾਪੂ ਸਵਾਹ ਅਤੇ ਜਵਾਲਾਮੁਖੀ ਸਮੱਗਰੀ ਨਾਲ ਢੱਕਿਆ ਗਿਆ ਹੈ। ਨੈਸ਼ਲਨ ਕਮਾਂਡਰ ਦੇ ਡਿਪਟੀ ਕਮਿਸ਼ਨਰ ਜੌਨ ਟਿਮਸ ਨੇ ਕਿਹਾ ਕਿ ਟਾਪੂ ਤੋਂ ਹੁਣ ਤੱਕ 23 ਲੋਕਾਂ ਨੂੰ ਬਚਾਇਆ ਗਿਆ ਹੈ। ਬਚਾਏ ਗਏ ਲੋਕਾਂ ਵਿਚੋਂ ਜ਼ਿਆਦਾਤਰ ਜ਼ਖਮੀ ਹਨ। ਟਿਮਸ ਨੇ ਕਿਹਾ ਕਿ ਸੈਲਾਨੀਆਂ ਦੀ ਕੌਮੀਅਤ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਪੁਲਸ ਨੇ ਇਕ ਬਿਆਨ ਵਿਚ ਕਿਹਾ,''ਸ਼ੁਰੂ ਵਿਚ ਮੰਨਿਆ ਜਾਂਦਾ ਸੀ ਕਿ ਧਮਾਕੇ ਦੇ ਸਮੇਂ ਟਾਪੂ 'ਤੇ ਤਕਰੀਬਨ 100 ਦੇ ਕਰੀਬ ਲੋਕ ਸਨ। ਹੁਣ ਅਸੀਂ ਮੰਨਦੇ ਹਾਂ ਕਿ ਕਰੀਬ 50 ਤੋਂ ਘੱਟ ਲੋਕ ਸਨ।'' ਉਹਨਾਂ ਵਿਚੋਂ ਕੁਝ ਨੂੰ ਕਿਨਾਰੇ 'ਤੇ ਲਿਜਾਇਆ ਗਿਆ ਹੈ ਭਾਵੇਂਕਿ ਟਾਪੂ 'ਤੇ ਵੱਡੀ ਗਿਣਤੀ ਵਿਚ ਸੈਲਾਨੀ ਮੌਜੂਦ ਸਨ।

PunjabKesari

ਜਵਾਲਾਮੁਖੀ ਸਥਲ ਤੋਂ ਸਿੱਧਾ ਪ੍ਰਸਾਰਣ ਕਰ ਰਹੇ ਕੈਮਰਿਆਂ ਵਿਚ ਦਿਖਾਇਆ ਗਿਆ ਹੈ ਕਿ ਸਥਾਨਕ ਸਮੇਂ ਮੁਤਾਬਕ ਦੁਪਿਹਰ 2:10 ਮਿੰਟ 'ਤੇ ਜਵਾਲਾਮੁਖੀ ਫੱਟਿਆ ਜੋ ਲੱਗਭਗ 12,000 ਫੁੱਟ ਉੱਚਾ ਚਲਾ ਗਿਆ। ਇਕ ਰਿਪੋਰਟ ਮੁਤਾਬਕ ਜਵਾਲਾਮੁਖੀ ਸ਼ਾਂਤ ਹੋ ਗਿਆ ਹੈ ਪਰ ਇਹ ਪਤਾ ਨਹੀਂ ਚੱਲ ਸਕਿਆ ਹੈ ਅਗਲੇ 24 ਘੰਟਿਆਂ ਵਿਚ ਕੋਈ ਹੋਰ ਧਮਾਕਾ ਹੋਵੇਗਾ ਜਾਂ ਨਹੀਂ। ਸੈਲਾਨੀ ਸਥਲ 'ਤੇ 6 ਤੋਂ ਵੱਧ ਲੋਕ ਚੱਲ ਰਹੇ ਸਨ ਅਤੇ ਇਸ ਦੇ ਕੁਝ ਮਿੰਟ ਬਾਅਦ ਧਮਾਕੇ ਦੇ ਬਾਅਦ ਤਸਵੀਰਾਂ ਕਾਲੀਆਂ ਹੋ ਗਈਆਂ। ਇਸ ਦੌਰਾਨ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਮੀਡੀਆ ਨੂੰ ਦੱਸਿਆ,''ਇਕ ਸਰਗਰਮ ਪੁਲਸ ਦੀ ਖੋਜ ਮੁਹਿੰਮ ਜਾਰੀ ਹੈ। ਸਾਡੀ ਹਮਦਰਦੀ ਇਸ ਪੱਧਰ 'ਤੇ ਪ੍ਰਭਾਵਿਤ ਲੋਕਾਂ ਦੇ ਨਾਲ ਹੈ।''


Vandana

Content Editor

Related News