ਆਗਾਮੀ ਚੋਣਾਂ ਤੋਂ ਪਹਿਲਾਂ ਨਿਊਜ਼ੀਲੈਂਡ ''ਚੋਣ ਕਾਨੂੰਨ'' ਦੀ ਕਰੇਗਾ ਸਮੀਖਿਆ
Tuesday, Oct 05, 2021 - 11:26 AM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਸਾਲ 2023 ਵਿਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਅਗਲੀ ਪੀੜ੍ਹੀ ਦੇ ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਚੋਣ ਕਾਨੂੰਨ ਦੀ ਸਮੀਖਿਆ ਕਰੇਗਾ। ਨਿਆਂ ਮੰਤਰੀ ਕ੍ਰਿਸ ਫਾਫੋਈ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ,''1950 ਦੇ ਬਾਅਦ ਤੋਂ ਬਹੁਤ ਕੁਝ ਬਦਲਿਆ ਹੈ ਪਰ ਸਾਡੇ ਜ਼ਿਆਦਾਤਰ ਚੋਣ ਨਿਯਮ ਬਦਲੇ ਨਹੀਂ ਹਨ। ਅਸੀਂ ਪ੍ਰਣਾਲੀ ਨੂੰ ਹੋਰ ਜ਼ਿਆਦਾ ਵਿਸ਼ਵਾਸਯੋਗ ਬਣਾਉਣ ਅਤੇ ਲੋਕਾਂ ਦੇ ਵੋਟ ਦੇ ਅਧਿਕਾਰ ਦੇ ਬਿਹਤਰ ਸਮਰਥਨ ਲਈ ਚੋਣ ਨਿਯਮਾਂ ਨੂੰ ਸਪਸ਼ੱਟ ਅਤੇ ਨਿਰਪੱਖ ਬਣਾਉਣਾ ਚਾਹੁੰਦੇ ਹਾਂ।''
ਪੜ੍ਹੋ ਇਹ ਅਹਿਮ ਖ਼ਬਰ- 800 ਤੋਂ ਵਧੇਰੇ ਭਾਰਤੀ ਸ਼ਾਂਤੀ ਰੱਖਿਅਕ ਸੰਯੁਕਤ ਰਾਸ਼ਟਰ ਦੇ ਵੱਕਾਰੀ 'ਮੈਡਲਾਂ' ਨਾਲ ਸਨਮਾਨਿਤ
ਉਹਨਾਂ ਨੇ ਕਿਹਾ ਕਿ ਸੁਤੰਤਰ ਸਮੀਖਿਆ ਚੋਣ ਨਿਯਮਾਂ ਮਤਲਬ ਵੋਟਰ ਦੀ ਉਮਰ ਅਤੇ ਵਿਦੇਸ਼ੀ ਵੋਟਿੰਗ, ਰਾਜਨੀਤਕ ਦਲਾਂ ਨੂੰ ਮਿਲਣ ਵਾਲੀ ਰਾਸ਼ੀ ਅਤੇ ਸੰਸਦ ਦੀ ਮਿਆਦ ਨੂੰ ਲੈ ਕੇ ਹੋਵੇਗੀ। ਉਹਨਾਂ ਨੇ ਕਿਹਾ ਕਿ ਇਸ ਵਿਚ ਰਾਜਨੀਤਕ ਦਾਨਾਂ ਦੀ ਪਾਰਦਰਸ਼ਿਤਾ ਵਿਚ ਸੁਧਾਰ ਕਰਨਾ ਸ਼ਾਮਲ ਹੈ।