ਨਿਊਜ਼ੀਲੈਂਡ 'ਚ ਕੋਰੋਨਾ ਨਾਲ ਦੂਜੀ ਮੌਤ, ਯਮਨ 'ਚ ਦਰਜ ਪਹਿਲਾ ਮਾਮਲਾ

Friday, Apr 10, 2020 - 12:11 PM (IST)

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਗਲੋਬਲ ਮਹਾਮਾਰੀ ਕੋਵਿਡ-19 ਦੇ ਇਨਫੈਕਸ਼ਨ ਦੇ ਕਾਰਨ ਦੂਜੀ ਮੌਤ ਹੋ ਗਈ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ 23 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ  ਸ਼ੁੱਕਰਵਾਰ ਨੂੰ 21 ਨਵੇਂ ਮਾਮਲੇ ਸਾਹਮਣੇ ਆਉਣ ਦਾ ਖਦਸ਼ਾ ਹੈ। ਇਸ ਤਰ੍ਹਾਂ ਦੇਸ਼ ਭਰ ਵਿਚ ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ 1,283 ਲੋਕ ਇਨਫੈਕਟਿਡ ਹਨ। ਦੇਸ਼ ਵਿਚ ਇਸ ਮਹਾਮਾਰੀ ਨਾਲ ਹੁਣ ਤੱਕ 2 ਲੋਕਾਂ ਦੀ ਮੌਤ ਹੋਈ ਹੈ ਅਤੇ 273 ਲੋਕ ਸਿਹਤਮੰਦ ਹੋਏ   ਹਨ। ਦੇਸ਼ ਵਿਚ ਹੁਣ ਤੱਕ 46000 ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਨਿਊਜ਼ੀਲੈਂਡ ਵਿਚ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ 25 ਮਾਕਚ ਨੂੰ ਚਾਰ ਹਫਤੇ ਲਈ ਦੇਸ਼ ਪੱਧਰੀ ਲਾਕਡਾਊਨ ਐਲਾਨਿਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦਾ ਕਹਿਰ, ਫਿਲੀਪੀਨਜ਼ 'ਚ 23 ਦਿਨਾਂ ਦੀ ਬੱਚੀ ਦੀ ਮੌਤ

ਯਮਨ 'ਚ ਕੋਰੋਨਾ ਦਾ ਪਹਿਲਾ ਮਾਮਲਾ
ਕੋਵਿਡ-19 ਲਈ ਸਰਵਉੱਚ ਰਾਸ਼ਟਰੀ ਸੰਕਟਕਾਲੀਨ ਕਮੇਟੀ ਨੇ ਕਿਹਾ ਕਿ ਯਮਨ ਨੇ ਸ਼ੁੱਕਰਵਾਰ ਨੂੰ ਸਰਕਾਰ ਦੇ ਕੰਟਰੋਲ ਅਧੀਨ ਇਕ ਦੱਖਣੀ ਸੂਬੇ ਵਿਚ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਦੀ ਸੂਚਨਾ ਦਿੱਤੀ। ਸਹਾਇਤਾ ਸਮੂਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਵਾਇਰਸ ਯਮਨ ਦੀ ਖਰਾਬ ਸਿਹਤ ਸੇਵਾ ਪ੍ਰਣਾਲੀ ਨਾਲ ਟਕਰਾਏਗਾ ਤਾਂ ਪ੍ਰਭਾਵ ਵਿਨਾਸ਼ਕਾਰੀ ਹੋਵੇਗਾ। ਕਮੇਟੀ ਜੋ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਨਾਲ ਸਬੰਧਤ ਹੈ ਨੇ ਟਵਿੱਟਰ 'ਤੇ ਕਿਹਾ,''ਕੋਰੋਨਾਵਾਇਰਸ ਦੇ ਪਹਿਲਾ ਪੁਸ਼ਟੀ ਕੀਤਾ ਮਾਮਲਾ ਹੈਡਰਾਮਾਊਂਟ ਸੂਬੇ ਦਾ ਸਾਹਮਣੇ ਆਇਆ ਹੈ।''


Vandana

Content Editor

Related News