ਨਿਊਜ਼ੀਲੈਂਡ ''ਚ ਕੋਵਿਡ-19 ਦੇ 810 ਨਵੇਂ ਕੇਸ ਦਰਜ, ਜਾਣੋ ਤਾਜਾ ਸਥਿਤੀ

Sunday, Feb 13, 2022 - 10:04 AM (IST)

ਨਿਊਜ਼ੀਲੈਂਡ ''ਚ ਕੋਵਿਡ-19 ਦੇ 810 ਨਵੇਂ ਕੇਸ ਦਰਜ, ਜਾਣੋ ਤਾਜਾ ਸਥਿਤੀ

ਵੈਲਿੰਗਟਨ (ਵਾਰਤਾ): ਨਿਊਜ਼ੀਲੈਂਡ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 810 ਨਵੇਂ ਭਾਈਚਾਰਕ ਮਾਮਲੇ ਸਾਹਮਣੇ ਆਏ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। 810 ਨਵੇਂ ਕਮਿਊਨਿਟੀ ਇਨਫੈਕਸ਼ਨਾਂ ਵਿੱਚੋਂ, 623 ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ, 81 ਵਾਈਕਾਟੋ ਵਿੱਚ, 15 ਰਾਜਧਾਨੀ ਵੈਲਿੰਗਟਨ ਵਿੱਚ, 14 ਦੱਖਣੀ ਖੇਤਰ ਵਿੱਚ, 13 ਨੌਰਥਲੈਂਡ ਵਿੱਚ, 11 ਬੇਅ ਆਫ਼ ਪਲੇਨਟੀ ਵਿੱਚ, 11 ਲੇਕਸ ਖੇਤਰ ਵਿੱਚ ਸਾਹਮਣੇ ਆਏ। ਮੰਤਰਾਲੇ ਦੇ ਅਨੁਸਾਰ ਹੱਟ ਵੈਲੀ ਵਿੱਚ 10, ਹਾਕਸ ਬੇਅ ਵਿੱਚ ਅੱਠ, ਵਾਂਗਾਨੁਈ ਵਿੱਚ ਛੇ, ਤਾਰਾਨਾਕੀ ਵਿੱਚ ਪੰਜ, ਤਾਇਰਾਵਿਟੀ, ਕੈਂਟਰਬਰੀ ਅਤੇ ਮੱਧ ਖੇਤਰ ਵਿੱਚ ਕ੍ਰਮਵਾਰ ਤਿੰਨ, ਨੈਲਸਨ ਮਾਰਲਬਰੋ ਵਿੱਚ ਅਤੇ ਦੱਖਣੀ ਕੈਂਟਰਬਰੀ ਵਿੱਚ ਦੋ-ਦੋ ਮਾਮਲੇ ਸਾਹਮਣੇ ਆਏ।

ਪੜ੍ਹੋ ਇਹ ਅਹਿਮ ਖ਼ਬਰ- ਸ਼ਿਵਰਾਤਰੀ ਤੋਂ ਨੇਪਾਲ 'ਚ ਪਹਿਲਾਂ ਖੋਲ੍ਹੇ ਗਏ ਪਸ਼ੂਪਤੀਨਾਥ ਮੰਦਰ ਦੇ ਦਰਵਾਜ਼ੇ

ਸਿਹਤ ਮੰਤਰਾਲੇ ਨੇ ਕਿਹਾ ਕਿ ਨਵੇਂ ਮਾਮਲਿਆਂ ਵਿੱਚੋਂ 18 ਮਾਮਲੇ ਦੇਸ਼ ਦੇ ਸੀਮਾਵਰਤੀ ਇਲਾਕੇ ਤੋਂ ਦਰਜ ਹੋਏ ਹਨ।ਜਾਣਕਾਰੀ ਦੇ ਅਨੁਸਾਰ, ਕੁਲ 32 ਮਰੀਜਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 20,228 ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ।ਨਿਊਜ਼ੀਲੈਂਡ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੋਵਿਡ-19 ਦੇ ਕੁੱਲ 20,228 ਪੁਸ਼ਟੀ ਕੀਤੇ ਕੇਸਾਂ ਦੀ ਰਿਪੋਰਟ ਕੀਤੀ ਹੈ।


author

Vandana

Content Editor

Related News