ਨਿਊਜ਼ੀਲੈਂਡ 'ਚ ਕੋਰੋਨਾ ਦੇ 18 ਹਜ਼ਾਰ 500 ਤੋਂ ਵੱਧ ਨਵੇਂ ਮਾਮਲੇ ਕੀਤੇ ਗਏ ਦਰਜ

Saturday, Mar 19, 2022 - 10:53 AM (IST)

ਨਿਊਜ਼ੀਲੈਂਡ 'ਚ ਕੋਰੋਨਾ ਦੇ 18 ਹਜ਼ਾਰ 500 ਤੋਂ ਵੱਧ ਨਵੇਂ ਮਾਮਲੇ ਕੀਤੇ ਗਏ ਦਰਜ

ਵੈਲਿੰਗਟਨ (ਵਾਰਤਾ)- ਨਿਊਜ਼ੀਲੈਂਡ ਵਿਚ ਸ਼ਨੀਵਾਰ ਨੂੰ ਕੋਰੋਨਾ ਸੰਕ੍ਰਮਣ ਦੇ 18,514 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਕ ਇਸ ਦੌਰਾਨ ਆਕਲੈਂਡ ਵਿਚ ਸਭ ਤੋਂ ਵੱਧ 4,346 ਮਾਮਲੇ ਦਰਜ ਹੋਏ ਹਨ।

ਉਥੇ ਹੀ ਦੇਸ਼ ਦੇ ਸਰਹੱਦੀ ਇਲਾਕੇ ਵਿਚ ਸੰਕ੍ਰਮਣ ਦੇ 45 ਮਾਮਲੇ ਮਿਲੇ ਹਨ। ਇਸ ਮਿਆਦ ਵਿਚ ਕੋਰੋਨਾ ਸੰਕ੍ਰਮਣ ਨਾਲ 10 ਮਰੀਜਾਂ ਦੀ ਮੌਤ ਹੋ ਗਈ। ਇਨ੍ਹਾਂ ਮੌਤਾਂ ਵਿਚੋਂ 1 ਨੌਰਥਲੈਂਡ, 3 ਆਕਲੈਂਡ, 1 ਵਾਈਕਾਟੋ , 2 ਬੇਅ ਆਫ਼ ਪਲੇਨਟੀ, 2 ਲੇਕਸ ਖੇਤਰ, ਅਤੇ 1 ਵੈਲਿੰਗਟਨ ਤੋਂ ਦਰਜ ਕੀਤੀ ਗਈ ਸੀ। ਦੇਸ਼ ਵਿਚ ਹੁਣ ਤੱਕ ਕੁੱਲ 4,70,097 ਸੰਕ੍ਰਮਿਤਾਂ ਦੀ ਪੁਸ਼ਟੀ ਹੋਈ ਹੈ।
 


author

cherry

Content Editor

Related News