ਨਿਊਜ਼ੀਲੈਂਡ ਦੇ ਪਬਲਿਕ ਰੇਡੀਓ ਨੇ ਰੂਸ ਪੱਖੀ ਖ਼ਬਰਾਂ ਦਿਖਾਉਣ ਲਈ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ
Monday, Jun 12, 2023 - 12:39 PM (IST)

ਵੈਲਿੰਗਟਨ (ਭਾਸ਼ਾ)- ਨਿਊਜ਼ੀਲੈਂਡ ਦੇ ਇੱਕ ਪਬਲਿਕ ਰੇਡੀਓ ਸਟੇਸ਼ਨ ਦੇ ਮੁਖੀ ਨੇ ਯੂਕ੍ਰੇਨ ਯੁੱਧ ਬਾਰੇ ਏਜੰਸੀ ਨੂੰ ਪ੍ਰਾਪਤ ਖ਼ਬਰਾਂ ਵਿਚ ਬਦਲਾਅ ਕਰਦਿਆਂ ਉਹਨਾਂ ਨੂੰ ਰੂਸ ਦੇ ਪੱਖ ਵਿਚ ਪ੍ਰਸਾਰਿਤ ਕਰਨ ਦੇ ਮਾਮਲੇ ਵਿਚ ਸੋਮਵਾਰ ਨੂੰ ਮੁਆਫ਼ੀ ਮੰਗੀ। ਨਿਊਜ਼ ਏਜੰਸੀ ਰਾਇਟਰਜ਼ ਤੋਂ ਪ੍ਰਾਪਤ ਜ਼ਿਆਦਾਤਰ ਖ਼ਬਰਾਂ ਨੂੰ ਰੂਸ ਦੇ ਹੱਕ ਵਿੱਚ ਦਿਖਾਉਣ ਲਈ ਰੇਡੀਓ ਸਟੇਸ਼ਨ 'ਰੇਡੀਓ ਨਿਊਜ਼ੀਲੈਂਡ' (ਆਰਐਨਜ਼ੈਡ) ਵਿੱਚ ਬਦਲ ਦਿੱਤਾ ਗਿਆ ਸੀ। ਇਹ ਖ਼ਬਰਾਂ ਇੱਕ ਸਾਲ ਤੋਂ ਵੱਧ ਪੁਰਾਣੀਆਂ ਹਨ। ਇੱਕ RNZ ਰਿਪੋਰਟਰ ਨੂੰ ਅੰਦਰੂਨੀ ਜਾਂਚ ਪੂਰੀ ਹੋਣ ਤੱਕ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। RNZ ਦੇ ਮੁੱਖ ਕਾਰਜਕਾਰੀ ਪਾਲ ਥਾਮਸਨ ਨੇ ਕਿਹਾ ਕਿ 16 ਕਹਾਣੀਆਂ ਵਿੱਚ ਗ਼ਲਤੀਆਂ ਪਾਈਆਂ ਗਈਆਂ ਹਨ ਅਤੇ ਸੰਪਾਦਕ ਨਾਲ ਸਲਾਹ-ਮਸ਼ਵਰੇ ਅਤੇ ਸੋਧਾਂ ਨਾਲ ਵੈਬਸਾਈਟ 'ਤੇ ਦੁਬਾਰਾ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ।
ਉਸਨੇ ਕਿਹਾ ਕਿ "ਇਹ ਬਹੁਤ ਨਿਰਾਸ਼ਾਜਨਕ ਹੈ। ਇਹ ਦਰਦਨਾਕ ਅਤੇ ਹੈਰਾਨ ਕਰਨ ਵਾਲਾ ਹੈ। ਸਾਨੂੰ ਇਸ ਦੀ ਤਹਿ ਤੱਕ ਜਾਣਾ ਪਵੇਗਾ। RNZ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਇਸ ਸਬੰਧ ਵਿੱਚ ਜਾਣਕਾਰੀ ਮਿਲੀ ਅਤੇ ਉਦੋਂ ਤੋਂ ਉਹ 250 ਖਬਰਾਂ ਦੀ ਸਮੀਖਿਆ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਹੋਰ ਰਿਪੋਰਟਾਂ ਦੀ ਵੀ ਸਮੀਖਿਆ ਕਰਨਗੇ। ਕੁਝ ਖ਼ਬਰਾਂ ਵਿਚ ਸਿਰਫ਼ ਕੁਝ ਸ਼ਬਦ ਹੀ ਬਦਲੇ ਗਏ ਸਨ, ਜਿਨ੍ਹਾਂ ਵੱਲ ਆਮ ਪਾਠਕ ਨੇ ਕੋਈ ਖ਼ਾਸ ਧਿਆਨ ਨਹੀਂ ਦਿੱਤਾ। ਕੁਝ ਤਬਦੀਲੀਆਂ ਵਿੱਚ ਰੂਸ ਦੇ ਹਵਾਲੇ ਸ਼ਾਮਲ ਸਨ, ਜਿਵੇਂ ਕਿ "ਰੂਸ ਨੇ ਜਨਮਤ ਸੰਗ੍ਰਹਿ ਤੋਂ ਬਾਅਦ ਕ੍ਰੀਮੀਆ 'ਤੇ ਕਬਜ਼ਾ ਕਰ ਲਿਆ", "ਨਿਓ-ਨਾਜ਼ੀਆਂ ਨੇ ਰੂਸ ਦੀਆਂ ਸਰਹੱਦਾਂ 'ਤੇ ਖ਼ਤਰਾ ਪੈਦਾ ਕੀਤਾ, ਆਦਿ।" ਤੱਥਾਂ ਮੁਤਾਬਕ ਰੂਸ ਨੇ ਪਹਿਲਾਂ ਕ੍ਰੀਮੀਆ 'ਤੇ ਕਬਜ਼ਾ ਕੀਤਾ ਅਤੇ ਫਿਰ ਉੱਥੇ ਇੱਕ ਜਨਮਤ ਸੰਗ੍ਰਹਿ ਕਰਵਾਇਆ। ਰੂਸ ਦੇ ਇਸ ਕਦਮ ਦੀ ਵਿਆਪਕ ਆਲੋਚਨਾ ਹੋਈ ਸੀ ਅਤੇ ਇਸ ਖੇਤਰ 'ਤੇ ਰੂਸ ਦੇ ਕਬਜ਼ੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਨਹੀਂ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-'47 ਦੀ ਵੰਡ ਦੌਰਾਨ ਰਾਵਲਪਿੰਡੀ ਅਤੇ ਹਜ਼ਾਰਾ 'ਚ ਭੜਕੀ ਫਿਰਕੂ ਹਿੰਸਾ, ਵੱਡੇ ਪੱਧਰ 'ਤੇ ਪਲਾਇਨ
ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਹੈਲਨ ਕਲਾਰਕ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਜਨਤਕ ਪ੍ਰਸਾਰਕ ਤੋਂ ਬਿਹਤਰ ਦੀ ਉਮੀਦ ਹੈ। ਉਸਨੇ ਕਿਹਾ ਕਿ "ਇਹ ਕਲਪਨਾਯੋਗ ਹੈ ਕਿ ਰੋਡੀਓ ਨਿਊਜ਼ੀਲੈਂਡ ਕੋਲ ਇੰਨੀ ਘੱਟ ਸੰਪਾਦਕੀ ਨਿਗਰਾਨੀ ਹੈ ਕਿ ਉਨ੍ਹਾਂ ਦਾ ਇੱਕ ਕਰਮਚਾਰੀ ਰੂਸ ਪੱਖੀ ਬਿਰਤਾਂਤ ਪੇਸ਼ ਕਰਨ ਲਈ ਆਨਲਾਈਨ ਖ਼ਬਰਾਂ ਨੂੰ ਦੁਬਾਰਾ ਲਿਖ ਸਕਦਾ ਹੈ ਅਤੇ ਸੀਨੀਅਰ ਸਟਾਫ ਨੇ ਧਿਆਨ ਨਹੀਂ ਦਿੱਤਾ,"। ਉਸ ਨੇ ਕਿਹਾ ਕਿ ਰਾਇਟਰਜ਼ ਨੇ ਇਸ ਦਾ ਜਵਾਬ ਨਹੀਂ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।