ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਹੋਈ ਆਈਸੋਲੇਟ, ''ਮਦਰਸ ਡੇਅ'' ਮੌਕੇ ਦਿੱਤੀ ਵਧਾਈ
Sunday, May 08, 2022 - 05:33 PM (IST)
ਵੈਲਿੰਗਟਨ (ਵਾਰਤਾ) ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਆਪਣੇ ਮੰਗੇਤਰ ਕਲਾਰਕ ਗੇਫੋਰਡ ਦੇ ਕੋਰੋਨਾ ਸੰਕਰਮਿਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਐਤਵਾਰ ਤੋਂ ਸੱਤ ਦਿਨਾਂ ਲਈ ਆਈਸੋਲੇਸ਼ਨ ਵਿਚ ਹੈ। ਇਸ ਦੌਰਾਨ ਅਰਡਰਨ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਸਾਰਿਆਂ ਨੂੰ ਮਾਂ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਇਹ ਖ਼ਬਰ ਦਿੱਤੀ।
ਉਹਨਾਂ ਨੇ ਅੱਗੇ ਕਿਹਾ ਕਿ ਉਹ ਅਤੇ ਉਸ ਦੀ ਧੀ ਨੇਵ ਠੀਕ ਹਨ। ਉਹਨਾਂ ਨੇ ਆਪਣੀ ਧੀ ਨੇਵ ਦੁਆਰਾ ਬਣਾਇਆ ਇੱਕ ਗ੍ਰੀਟਿੰਗ ਕਾਰਡ ਸਾਂਝਾ ਕੀਤਾ ਅਤੇ ਲਿਖਿਆ,“ਸਭ ਨੂੰ ਮਾਂ ਦਿਵਸ ਮੁਬਾਰਕ। ਨੇਵ ਇੰਨੀ ਉਤਸ਼ਾਹਿਤ ਸੀ ਕਿ ਉਹ ਇਸ ਪਿਆਰੇ ਕਾਰਡ ਨੂੰ ਸਾਂਝਾ ਕਰਨ ਲਈ ਜਲਦੀ ਉੱਠੀ।"
ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19 : ਨਿਊਜ਼ੀਲੈਂਡ 'ਚ ਓਮੀਕਰੋਨ BA.5 ਵੇਰੀਐਂਟ ਦੇ ਪਹਿਲੇ ਮਾਮਲੇ ਦੀ ਪੁਸ਼ਟੀ
ਉਹਨਾਂ ਨੇ ਅੱਗੇ ਕਿਹਾ ਕਿ ਕਲਾਰਕ ਇਸ ਸਮੇਂ ਥੋੜ੍ਹਾ ਬਿਹਤਰ ਮਹਿਸੂਸ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਫਿਲਹਾਲ ਮੈਂ ਸੱਤ ਦਿਨਾਂ ਲਈ ਅਲੱਗ-ਥਲੱਗ ਰਹਾਂਗੀ ਅਤੇ ਘਰ ਤੋਂ ਕੰਮ ਕਰਾਂਗੀ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੇ ਸਕੂਲ 'ਤੇ ਰੂਸ ਵੱਲੋਂ ਮਿਜ਼ਾਈਲ ਹਮਲਾ, 60 ਲੋਕਾਂ ਦੀ ਮੌਤ ਦਾ ਖਦਸ਼ਾ