ਜਦ ਸਮਾਜਿਕ ਦੂਰੀ ਦਾ ਪਾਲਣ ਕਰਦੇ ਨਿਊਜ਼ੀਲੈਂਡ ਦੀ PM ਨੂੰ ਨਹੀਂ ਮਿਲੀ ਕੈਫੇ ''ਚ ਐਂਟਰੀ

Sunday, May 17, 2020 - 01:12 AM (IST)

ਜਦ ਸਮਾਜਿਕ ਦੂਰੀ ਦਾ ਪਾਲਣ ਕਰਦੇ ਨਿਊਜ਼ੀਲੈਂਡ ਦੀ PM ਨੂੰ ਨਹੀਂ ਮਿਲੀ ਕੈਫੇ ''ਚ ਐਂਟਰੀ

ਵੇਲਿੰਗਟਨ (ਏ. ਪੀ.) - ਨਿਊਜ਼ੀਲੈਂਡ ਵਿਚ ਸਮਾਜਿਕ ਦੂਰੀ ਦੇ ਨਿਯਮ ਦੇ ਨਾਲ ਰੈਸਤਰਾਂ ਅਤੇ ਕੈਫੇ ਨੂੰ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਇਨਾਂ ਨਿਯਮਾਂ ਕਾਰਨ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੂੰ ਵੀ ਇਕ ਰੈਸਤਰਾਂ ਵਿਚ ਕੋਈ ਵਿਸ਼ੇਸ਼ ਛੋਟ ਨਹੀਂ ਮਿਲੀ ਅਤੇ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਲਾਕਡਾਊਨ ਵਿਚ ਛੋਟ ਦੇ 2 ਦਿਨ ਬਾਅਦ ਕੁਝ ਪਲ ਬਿਤਾਉਣ ਲਈ ਜੈਸਿੰਡਾ ਆਪਣੇ ਮੰਗੇਤਰ ਕਲਾਰਕ ਗੇਫੋਰਡ ਦੇ ਨਾਲ ਸ਼ਨੀਵਾਰ ਨੂੰ ਰਾਜਧਾਨੀ ਵੇਲਿੰਗਟਨ ਸਥਿਤ ਆਲਿਵ ਰੈਸਤਰਾਂ ਵਿਚ ਗਈ ਸੀ ਪਰ ਨਿਯਮਾਂ ਦੇ ਤਹਿਤ ਰੈਸਤਰਾਂ ਵਿਚ ਇਕ ਮੀਟਰ ਦੀ ਦੂਰੀ ਬਣਾਉਣਾ ਲਾਜ਼ਮੀ ਹੈ। ਇਸ ਦੇ ਮੱਦੇਨਜ਼ਰ ਕਈ ਰੈਸਤਰਾਂ ਨੇ ਮਹਿਮਾਨਾਂ ਦੀ ਸਮਰੱਥਾ ਨੂੰ ਘੱਟ ਕਰ ਦਿੱਤਾ ਹੈ।

ਇਸ ਤੋਂ ਬਾਅਦ ਕੀ ਹੋਇਆ ਇਸ ਦੀ ਜਾਣਕਾਰੀ ਰੈਸਤਰਾਂ ਵਿਚ ਮੌਜੂਦ ਇਕ ਵਿਅਕਤੀ ਨੇ ਟਵਿੱਟਰ 'ਤੇ ਦਿੱਤੀ। ਜੋਅ ਨਾਂ ਦੇ ਇਕ ਯੂਜ਼ਰ ਨੇ ਟਵੀਟ ਕੀਤਾ, ਹੇ ਭਗਵਾਨ ਜੈਸਿੰਡਾ ਅਰਡਰਨ ਨੇ ਆਲਿਵ ਵਿਚ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਪਰ ਥਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਗਿਆ। ਗੇਫੋਰਡ ਨੇ ਬਾਅਦ ਵਿਚ ਜਵਾਬ ਦਿੱਤਾ, ਮੈਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਮੈਂ ਹੋਰ ਥਾਂ 'ਤੇ ਬੁਕਿੰਗ ਦੀ ਵਿਵਸਥਾ ਨਾ ਕਰ ਸਕੀ। ਜਦ ਕੋਈ ਥਾਂ ਖਾਲੀ ਹੁੰਦੀ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰਨਾ ਬਹੁਤ ਚੰਗਾ ਲੱਗਦਾ ਹੈ। ਜਦ ਇਸ ਘਟਨਾ 'ਤੇ ਅਰਡਰਨ ਦੀ ਟਿੱਪਣੀ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਦੇ ਦਫਤਰ ਨੇ ਈ-ਮੇਲ ਵਿਚ ਦੱਸਿਆ ਕਿ ਵਾਇਰਸ ਕਾਰਨ ਨਿਊਜ਼ੀਲੈਂਡ ਵਿਚ ਲੱਗੀਆਂ ਪਾਬੰਦੀਆਂ ਕਾਰਨ ਕੈਫੇ ਦੇ ਬਾਹਰ ਇੰਤਜ਼ਾਰ ਕਰਨਾ ਕੁਝ ਅਜਿਹਾ ਹੈ, ਜਿਸ ਦਾ ਸਾਰਿਆਂ ਨੂੰ ਅਨੁਭਵ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਹੋਰ ਲੋਕਾਂ ਦੀ ਤਰ੍ਹਾਂ ਇੰਤਜ਼ਾਰ ਕਰ ਰਹੀ ਸੀ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਵਿਚ ਅਰਡਰਨ ਦੀ ਨਿਰਣਾਇਕ ਫੈਸਲੇ ਦੀ ਵੱਡੇ ਪੈਮਾਨੇ 'ਤੇ ਤਰੀਫ ਹੋ ਰਹੀ ਹੈ।


author

Khushdeep Jassi

Content Editor

Related News