ਨਿਊਜ਼ੀਲੈਂਡ: ਪਾਸਪੋਰਟਾਂ ਦੀ ਸ਼੍ਰੇਣੀ ''ਚ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਬਣਿਆ ''ਕੀਵੀ ਪਾਸਪੋਰਟ''

10/05/2020 6:30:51 PM

ਵੈਲਿੰਗਟਨ (ਬਿਊਰੋ): ਬੀਤੇ ਕਾਫੀ ਲੰਬੇ ਸਮੇਂ ਤੋ ਉਤਮ ਸ਼੍ਰੇਣੀਆਂ ਦੇ ਦੁਨੀਆ ਦੇ ਚੋਟੀ ਦੇ ਪਾਸਪੋਰਟਾਂ ਵਿਚੋਂ ਨਿਊਜ਼ਲੈਂਡ ਦਾ ਪਾਸਪੋਰਟ ਆਪਣੀ ਇੱਕ ਵਖਰੀ ਪਛਾਣ ਦੇ ਨਾਲ ਸਥਾਪਿਤ ਰਿਹਾ ਹੈ। ਹੁਣ ਇੱਕ ਲੰਬੀ ਛਲਾਂਗ ਲਗਾਉਂਦਿਆਂ ਇਹ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀਆਂ ਬੁਲੰਦੀਆਂ ਉਪਰ ਪਹੁੰਚ ਗਿਆ ਹੈ। 

193 ਸੰਯੁਕਤ ਰਾਸ਼ਟਰ ਮੈਂਬਰ ਦੇਸ਼ਾਂ ਦੇ ਪਾਸਪੋਰਟਾਂ ਦੁਆਰਾ ਦਿੱਤੀ ਗਈ ਪਹੁੰਚ ਦੀ ਤੁਲਨਾ ਕਰਨ ਵਾਲਾ ਇੰਡੈਕਸ ਕੀਵੀ ਪਾਸਪੋਰਟ ਨੂੰ ਦੁਨੀਆ ਦਾ "ਸਭ ਤੋਂ ਸ਼ਕਤੀਸ਼ਾਲੀ" ਮੰਨਦਾ ਹੈ।ਇਸ ਦੇ ਮਾਇਨੇ ਹਨ ਕਿ ਨਿਊਜ਼ੀਲੈਂਡ ਦਾ ਪਾਸਪੋਰਟ ਹੋਲਡਰ ਹੁਣ ਦੁਨੀਆ ਦੇ 129 ਦੇਸ਼ਾਂ ਵਿਚ ਬਿਨਾਂ ਵੀਜ਼ੇ ਤੋਂ ਸ਼ਿਰਕਤ ਕਰ ਸਕਦਾ ਹੈ। ਇਸ ਤੋਂ ਬਾਅਦ ਜਾਪਾਨ, ਜਰਮਨੀ, ਲਕਸਮਬਰਗ, ਆਇਰਲੈਂਡ, ਆਸਟ੍ਰੇਲੀਆ, ਦੱਖਣੀ ਕੋਰੀਆ ਅਤੇ ਸਵਿਟਜ਼ਰਲੈਂਡ ਆਦਿ ਦੇਸ਼ ਆਉਂਦੇ ਹਨ, ਜਿਨ੍ਹਾਂ ਰਾਹੀਂ 128 ਦੇਸ਼ਾਂ ਵਿਚ ਜਾਇਆ ਜਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਇਮਰਾਨ ਦੀ ਵਧੀ ਮੁਸ਼ਕਲ, ਮੌਲਾਨਾ 'ਡੀਜ਼ਲ' ਚੁਣਿਆ ਗਿਆ ਵਿਰੋਧੀ ਧਿਰ ਦਾ ਨੇਤਾ

ਸਵੀਡਨ, ਬੈਲਜ਼ੀਅਮ, ਫਰਾਂਸ, ਫਿਨਲੈਂਡ, ਇਟਲੀ, ਸਪੇਨ (127 ਦੇਸ਼ਾਂ ਵਿਚ), ਨੀਦਰਲੈਂਡਜ਼, ਡੈਨਮਾਰਕ, ਪੁਰਤਗਾਲ, ਲਿਊਏਨੀਆ, ਨਾਰਵੇ, ਆਈਲੈਂਡ, ਇੰਗਲੈਂਡ, ਕਨੇਡਾ (126 ਦੇਸ਼ਾਂ ਵਿਚ), ਮਾਲਟਾ, ਸਲੋਵੇਨੀਆ, ਲਾਟਵੀਆ (125 ਦੇਸ਼ਾਂ ਵਿਚ), ਚੈਕ ਰਿਪਲਿਕ, ਅਸਟੋਨੀਆ, ਗਰੀਸ, ਪੋਲੈਂਡ, ਹੰਗਰੀ, ਲਿਸ਼ਟੈਂਸਟਨ (124 ਦੇਸ਼ਾਂ ਵਿਚ), ਸਲੋਵਾਕੀਆ (123), ਸਾਈਪਰਸ, ਕਰੋਸ਼ੀਆ, ਮੋਨਾਕੋ (121 ਦੇਸ਼ਾਂ ਵਿਚ), ਰੋਮਾਨੀਆ ਬੈਲਜ਼ੀਅਮ (120 ਦੇਸ਼ਾਂ ਵਿਚ) ਅਤੇ ਸੈਨ ਮੈਰੀਨੋ, ਐਂਡੋਰਾ, ਯੂਰੂਗੁਆਏ (115 ਦੇਸ਼ਾਂ ਵਿਚ) ਬਿਨਾਂ ਵੀਜ਼ੇ ਤੋਂ ਘੁੰਮਣ ਫਿਰਨ ਦੀ ਇਜਾਜ਼ਤ ਨਾਲ ਲੈਸ ਹਨ।


Vandana

Content Editor

Related News