ਨਿਊਜ਼ੀਲੈਂਡ ਲਈ ਰਾਹਤ ਭਰੀ ਖਬਰ, ਕੋਵਿਡ-19 ਦਾ ਕੋਈ ਨਵਾਂ ਮਾਮਲਾ ਨਹੀਂ

Monday, Jul 13, 2020 - 06:07 PM (IST)

ਨਿਊਜ਼ੀਲੈਂਡ ਲਈ ਰਾਹਤ ਭਰੀ ਖਬਰ, ਕੋਵਿਡ-19 ਦਾ ਕੋਈ ਨਵਾਂ ਮਾਮਲਾ ਨਹੀਂ

ਵੈਲਿੰਗਟਨ (ਭਾਸ਼ਾ): ਵਿਸ਼ਵ ਭਰ ਦੇ ਦੇਸ਼ ਕੋਰੋਨਾਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਹਨ। ਇਸ ਦੌਰਾਨ ਨਿਊਜ਼ੀਲੈਂਡ ਤੋਂ ਇਕ ਰਾਹਤ ਭਰੀ ਖਬਰ ਆਈ ਹੈ।ਸਿਹਤ ਮਹਿਕਮੇ ਦੇ ਮੁਤਾਬਕ ਨਿਊਜ਼ੀਲੈਂਡ ਵਿਚ ਸੋਮਵਾਰ ਨੂੰ ਕੋਵਿਡ-19 ਦਾ ਕੋਈ ਨਵਾਂ ਮਾਮਲਾ ਸਾਹਮਣਾ ਨਹੀਂ ਆਇਆ। ਇਸ ਨਾਲ ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ 25 ਰਹਿ ਗਈ ਹੈ, ਇਹ ਸਾਰੇ ਪ੍ਰਬੰਧਿਤ ਆਈਸੋਲੇਸ਼ਨ ਜਾਂ ਇਕਾਂਤਵਾਸ (ਕੁਆਰੰਟੀਨ) ਸਹੂਲਤਾਂ ਵਿਚ ਰਹਿ ਰਹੇ ਹਨ।

ਮਹਿਕਮੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦਾ ਆਖ਼ਰੀ ਮਾਮਲਾ ਸਥਾਨਕ ਪੱਧਰ 'ਤੇ ਕਿਸੇ ਅਣਜਾਣ ਸਰੋਤ ਤੋਂ ਹਾਸਲ ਕਰਨ ਦੇ ਬਾਅਦ 73 ਦਿਨ ਹੋਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਪੁਸ਼ਟੀ ਹੋਏ ਮਾਮਲਿਆਂ ਦੀ ਕੁਲ ਗਿਣਤੀ 1,194 ਹੈ ਜੋ ਕਿ ਵਿਸ਼ਵ ਸਿਹਤ ਸੰਗਠਨ ਨੂੰ ਰਿਪੋਰਟ ਕੀਤੀ ਗਈ ਗਿਣਤੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਵਿਚ ਕੋਈ ਵੀ ਕੋਵਿਡ-19 ਦੀ ਹਸਪਤਾਲ ਪੱਧਰੀ ਦੇਖਭਾਲ ਪ੍ਰਾਪਤ ਨਹੀਂ ਕਰ ਰਿਹਾ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਦੁਨੀਆ 'ਚ 1.30 ਕਰੋੜ ਤੋਂ ਵੱਧ ਪੀੜਤ, ਫਲੋਰੀਡਾ 'ਚ ਇਕ ਦਿਨ 'ਚ 15,299 ਨਵੇਂ ਮਾਮਲੇ

ਸਿਹਤ ਵਿਭਾਗ ਦੇ ਡਾਇਰੈਕਟਰ-ਜਨਰਲ ਐਸ਼ਲੇ ਬਲੂਮਫੀਲਡ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ," ਹੁਣ ਤਿੰਨ ਮੁੱਖ ਸਮੂਹਾਂ ਦੀ ਜਾਂਚ ਕੀਤੀ ਜਾ ਰਹੀ ਹੈ।'' ਬਲੂਮਫੀਲਡ ਨੇ ਕਿਹਾ, ਪਹਿਲਾਂ, ਸਾਰੇ ਵਾਪਸ ਪਰਤਣ ਵਾਲਿਆਂ ਦਾ ਤੀਜੇ ਦਿਨ ਜਾਂ ਉਨ੍ਹਾਂ ਦੇ ਰਹਿਣ ਦੇ 12ਵੇਂ ਦਿਨ ਦੇ ਲਗਭਗ ਟੈਸਟ ਕੀਤੇ ਜਾਂਦੇ ਹਨ।'' ਉਨ੍ਹਾਂ ਨੇ ਅੱਗੇ ਕਿਹਾ,“ਆਈਸੋਲੇਸ਼ਨ ਜਾਂ ਕੁਆਰੰਟੀਨ ਵਿਚ 14 ਦਿਨਾਂ ਦਾ ਲਾਜ਼ਮੀ ਠਹਿਰਾਉਣਾ ਸਾਡੀ ਸਰਹੱਦੀ ਸੁਰੱਖਿਆ ਦਾ ਅਹਿਮ ਹਿੱਸਾ ਹੈ, ਅਤੇ 3 ਅਤੇ 12 ਦਿਨਾਂ ਦੇ ਕਰੀਬ ਜਾਂ ਉਸ ਤੋਂ ਪਹਿਲਾਂ ਪਰਤਣ ਵਾਲਿਆਂ ਦੀ ਪਰੀਖਿਆ ਵਧੀਕ ਭਰੋਸਾ ਪ੍ਰਦਾਨ ਕਰਦੀ ਹੈ।” 

ਬਲੂਮਫੀਲਡ ਨੇ ਕਿਹਾ,"ਦੂਜਾ, ਅਸੀਂ ਆਪਣੇ ਚੱਲ ਰਹੇ ਕਮਿਊਨਿਟੀ ਟੈਸਟਿੰਗ ਅਤੇ ਨਿਗਰਾਨੀ ਦੇ ਹਿੱਸੇ ਵਜੋਂ ਅਤੇ ਠੰਡ ਜਾਂ ਫਲੂ ਵਰਗੇ ਲੱਛਣਾਂ ਵਾਲੇ ਲੋਕਾਂ ਦੀ ਜਾਂਚ ਜਾਰੀ ਰੱਖੇ ਹੋਏ ਹਾਂ।" ਤੀਜਾ ਸਮੂਹ ਉਹਨਾਂ ਲੋਕਾਂ ਦਾ ਹੈ ਜੋ ਆਈਸੋਲੇਸ਼ਨ ਜਾਂ ਕੁਆਰੰਟੀਨ ਸਹੂਲਤਾਂ ਅਤੇ ਸਰਹੱਦ 'ਤੇ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਹਵਾਈ ਕਰੂ, ਜਿਨ੍ਹਾਂ ਦਾ ਵਾਪਸ ਪਰਤਣ ਵਾਲਿਆਂ ਨਾਲ ਸਭ ਤੋਂ ਸਥਿਰ ਸੰਪਰਕ ਹੈ,ਦੀ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ।


author

Vandana

Content Editor

Related News