ਨਿਊਜ਼ੀਲੈਂਡ ਗੋਲੀਬਾਰੀ : 49 ਲੋਕਾਂ ਦੀ ਮੌਤ, ਪੀ.ਐੱਮ. ਨੇ ਦੱਸਿਆ ਅੱਤਵਾਦੀ ਹਮਲਾ

03/15/2019 12:23:18 PM

ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਸ਼ੁੱਕਰਵਾਰ ਨੂੰ ਦੋ ਮਸਜਿਦਾਂ ਵਿਚ 50 ਰਾਊਂਡ ਦੀ ਗੋਲੀਬਾਰੀ ਕੀਤੀ ਗਈ। ਹੁਣ ਤੱਕ 49 ਲੋਕਾਂ ਦੇ ਮਰਨ ਅਤੇ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਵਿਚੋਂ 20 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਸਜਿਦ ਵਿਚ ਬੰਗਲਾਦੇਸ਼ ਕ੍ਰਿਕਟ ਟੀਮ ਨਮਾਜ਼ ਅਦਾ ਕਰਨ ਆਈ ਸੀ। ਗੋਲੀਬਾਰੀ ਦੌਰਾਨ ਪੂਰੀ ਟੀਮ ਪਾਰਕ ਦੇ ਰਸਤੇ ਸੁਰੱਖਿਅਤ ਬਾਹਰ ਨਿਕਲ ਗਈ। ਮਸਜਿਦ ਦੇ ਦਰਵਾਜੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਸ਼ਹਿਰ ਵਿਚ ਹਮਲਾਵਰ ਹਾਲੇ ਵੀ ਸਰਗਰਮ ਹਨ।

ਨਿਊਜ਼ੀਲੈਂਡ ਦੇ ਇਤਿਹਾਸ ਦਾ ਕਾਲਾ ਦਿਨ

PunjabKesari
ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਕਿਹਾ,''ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਸਭ ਤੋਂ ਕਾਲੇ ਦਿਨਾਂ ਵਿਚੋਂ ਇਕ ਹੈ। ਇਹ ਇਕ ਕਾਇਰਤਾਪੂਰਨ ਹਰਕਤ ਹੈ। ਨਿਊਜ਼ੀਲੈਂਡ ਵਿਚ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ। ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।'' ਪੀ.ਐੱਮ. ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।

ਪੁਲਸ ਕਮਿਸ਼ਨਰ ਦਾ ਬਿਆਨ

PunjabKesari
ਪੁਲਸ ਕਮਿਸ਼ਨਰ ਮਾਈਕ ਬੁਸ਼ ਨੇ ਦੱਸਿਆ ਕਿ ਹੁਣ ਤੱਕ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਗੋਲੀਬਾਰੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ। ਫਿਲਹਾਲ ਇਕ ਮਹਿਲਾ ਸਮੇਤ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਰਾਂ ਵਿਚ ਕਈ ਵਿਸਫੋਟਕ ਅਤੇ ਆਈ.ਈ.ਡੀ.ਐੱਸ. ਜੁੜੇ ਹੋਏ ਸਨ। ਇਸ ਨਾਲ ਸਥਿਤੀ ਦੀ ਗੰਭੀਰਤਾ ਨੂੰ ਸਮਝਿਆ ਜਾ ਸਕਦਾ ਹੈ।

ਬੰਦੂਕ 'ਤੇ ਹਮਲਾਵਰਾਂ ਦੇ ਨਾਮ

PunjabKesari
ਇਕ ਹੋਰ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਮਲਾਵਰ ਦੀ ਬੰਦੂਕ 'ਤੇ ਦੋ ਨਾਮ ਲਿਖੇ ਸਨ-ਅਲੈਂਗਜ਼ੈਂਡਰ ਬਿਸੋਨੇਟ ਅਤੇ ਲੁਕਾ ਟ੍ਰਿਨੀ। ਇਹ ਦੋਵੇਂ ਇਟਲੀ ਅਤੇ ਕੈਨੇਡਾ ਦੀ ਮਸਜਿਦ 'ਤੇ ਹਮਲਾ ਕਰਨ ਵਾਲੇ ਹਮਲਾਵਰ ਸਨ। ਕ੍ਰਾਈਸਟਚਰਚ ਦੀ ਮੇਅਰ ਲਿਯਨੇ ਦਲਜਿਲ ਨੇ ਕਿਹਾ,''ਮੈਂ ਸ਼ਬਦਾਂ ਵਿਚ ਇਸ ਘਟਨਾ ਨੂੰ ਬਿਆਨ ਨਹੀਂ ਕਰ ਸਕਦੀ। ਮੈਂ ਕਦੇ ਸੋਚਿਆ ਨਹੀਂ ਸੀ ਕਿ ਦੇਸ਼ ਵਿਚ ਅਜਿਹੀ ਕੋਈ ਘਟਨਾ ਹੋਵੇਗੀ।''

ਹਮਲਾਵਰ ਨੇ ਜਾਰੀ ਕੀਤਾ 37 ਪੰਨਿਆ ਦਾ ਮੈਨੀਫੈਸਟੋ

PunjabKesari
ਨਿਊਜ਼ੀਲੈਂਡ ਹੇਰਾਲਡ ਮੁਤਾਬਕ ਹਮਲਾਵਰ ਨੇ ਫੌਜ ਦੀ ਵਰਦੀ ਪਹਿਨੀ ਹੋਈ ਸੀ । ਉਸ ਨੇ ਦੋ ਮੈਗਜ਼ੀਨ ਗੋਲੀ ਫਾਇਰ ਕੀਤੇ। ਉਸ ਨੇ ਗੋਲੀਬਾਰੀ ਦਾ ਲਾਈਵ ਵੀਡੀਓ ਵੀ ਬਣਾਇਆ। ਹਮਲੇ ਤੋਂ ਪਹਿਲਾਂ ਉਸ ਨੇ 37 ਪੰਨਿਆ ਦਾ ਇਕ ਮੈਨੀਫੈਸਟੋ ਵੀ ਜਾਰੀ ਕੀਤਾ ਸੀ। ਇਸ ਮੈਨੀਫੈਸਟੋ ਵਿਚ ਹਮਲਾਵਰ ਨੇ ਲਿਖਿਆ,''ਮੈਂ ਮੁਸਲਮਾਨਾਂ ਨਾਲ ਨਫਰਤ ਨਹੀਂ ਕਰਦਾ ਪਰ ਉਨ੍ਹਾਂ ਮੁਸਲਮਾਨਾਂ ਨਾਲ ਨਫਰਤ ਕਰਦਾ ਹਾਂ ਜੋ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਰਹੇ ਹਨ ਅਤੇ ਧਰਮ ਪਵਿਰਤਨ ਕਰ ਰਹੇ ਹਨ।''


Vandana

Content Editor

Related News