ਰਾਹਤ ਦੀ ਖ਼ਬਰ, ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ''ਚ ਤਾਲਾਬੰਦੀ ''ਚ ਢਿੱਲ

03/05/2021 6:02:03 PM

ਆਕਲੈਂਡ (ਭਾਸ਼ਾ): ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਆਕਲੈਂਡ, ਸ਼ਹਿਰ ਦੀ ਵਿਆਪਕ ਤਾਲਾਬੰਦੀ ਦੇ ਇੱਕ ਹਫ਼ਤੇ ਬਾਅਦ ਐਤਵਾਰ ਨੂੰ ਆਪਣੀ ਕੋਵਿਡ-19 ਪਾਬੰਦੀ ਦੇ ਪੱਧਰ ਨੂੰ ਹੇਠਾਂ ਅਲਰਟ ਪੱਧਰ 2 'ਤੇ ਲਿਜਾਵੇਗਾ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਐਲਾਨ ਕੀਤਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਆਕਲੈਂਡ 28 ਫਰਵਰੀ ਨੂੰ ਲੈਵਲ 2 ਤੋਂ ਕੋਵਿਡ-19 ਅਲਰਟ ਲੈਵਲ 3 ਵਿਚ ਦਾਖਲ ਹੋਇਆ ਸੀ, ਜਦੋਂਕਿ ਬਾਕੀ ਸਾਰਾ ਦੇਸ਼ ਪੱਧਰ 1 ਤੋਂ ਅਲਰਟ ਲੈਵਲ 2 ਵਿਚ ਟਰਾਂਸਫਰ ਹੋ ਗਿਆ।

ਅਰਡਰਨ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਲ ਹੀ ਵਿਚ ਸਾਹਮਣੇ ਆਏ ਇੱਕ ਕੇਸ ਦੇ ਛੂਤਕਾਰੀ ਹੋਣ ਕਾਰਨ ਕਈ ਥਾਵਾਂ 'ਤੇ ਪਾਬੰਦੀ ਲਗਾਈ ਗਈ ਸੀ।ਲੋਕਾਂ ਨੂੰ ਅਲਰਟ ਲੈਵਲ 3 ਦੇ ਤਹਿਤ ਘਰ ਰਹਿਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਦੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਗਤੀਵਿਧੀਆਂ ਅਲਰਟ ਪੱਧਰ 2 ਦੇ ਤਹਿਤ ਵਾਪਸ ਆਮ ਵਾਂਗ ਹੋ ਸਕਦੀਆਂ ਹਨ। ਸਿਰਫ ਇਕੱਠ ਕਰਨ ਦਾ ਪੈਮਾਨਾ 100 ਲੋਕਾਂ ਤੱਕ ਸੀਮਤ ਰਹੇਗਾ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਧਾਉਣ ਲਈ ਬਣਾਈ ਨਵੀਂ ਯੋਜਨਾ

ਚੇਤਾਵਨੀ ਦਾ ਪੱਧਰ 1 ਲੋਕਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਸਮਾਜਿਕ ਦੂਰੀਆਂ ਨੂੰ ਧਿਆਨ ਵਿਚ ਰੱਖਣ ਦੀ ਮੰਗ ਕਰਦਾ ਹੈ। ਐਤਵਾਰ ਸਵੇਰ ਤੋਂ ਅਲਰਟ ਲੈਵਲ 2 ਦੇ ਅਧੀਨ ਹੋਣ ਦੇ ਤਹਿਤ, ਆਕਲੈਂਡ ਦੇ ਵਸਨੀਕ ਕੰਮ ਦੇ ਸਥਾਨਾਂ ਅਤੇ ਸਕੂਲਾਂ ਵਿਚ ਵਾਪਸ ਜਾ ਸਕਣਗੇ ਅਤੇ ਮਾਲ ਤੇ ਰੈਸਟੋਰੈਂਟਾਂ ਵਿਚ ਵੀ ਜਾ ਸਕਣਗੇ। ਇੱਥੇ ਦੱਸ ਦਈਏ ਕਿ ਨਿਊਜ਼ੀਲੈਂਡ ਵਿਚ ਹੁਣ ਤੱਕ 2,389 ਕੋਰੋਨਾ ਵਾਇਰਸ ਦੇ ਕੇਸ ਦਰਜ ਹਨ ਅਤੇ 26 ਮੌਤਾਂ ਹੋਈਆਂ ਹਨ।

ਨੋਟ- ਨਿਊਜ਼ੀਲੈਂਡ ਵਿਚ ਤਾਲਾਬੰਦੀ ਵਿਚ ਢਿੱਲ ਦੇਣ ਸੰਬੰਧੀ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News