ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਅਧਿਕਾਰਤ ਚੋਣ ਨਤੀਜਿਆਂ ਤੋਂ ਪਹਿਲਾਂ ਕਹੀ ਇਹ ਗੱਲ

10/18/2020 2:10:39 PM

ਵੇਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਐਤਵਾਰ ਨੂੰ ਕਿਹਾ ਕਿ ਉਹ ਆਮ ਚੋਣਾਂ ਦੇ ਅਧਿਕਾਰਤ ਨਤੀਜਿਆਂ ਤੋਂ ਅਗਲੇ ਦੋ ਤਿੰਨ ਹਫ਼ਤਿਆਂ ਦੇ ਅੰਦਰ ਨਵੀਂ ਸਰਕਾਰ ਬਣਾਉਣ ਦੀ ਆਸ ਕਰਦੀ ਹੈ। ਜਿਸ ਵਿਚ ਉਸ ਦੀ ਲੇਬਰ ਪਾਰਟੀ ਨੇ ਘੋਸ਼ਿਤ ਕੀਤੇ ਗਏ ਸਰਵੇ ਮੁਤਾਬਕ, ਭਾਰੀ ਬਹੁਮਤ ਹਾਸਲ ਕੀਤਾ ਹੈ।

ਸ਼ਨੀਵਾਰ ਨੂੰ ਹੋਈਆਂ ਚੋਣਾਂ ਦੀ ਮੁੱਢਲੇ ਗਿਣਤੀ ਦੇ ਨਤੀਜਿਆਂ ਮੁਤਾਬਕ, ਲੇਬਰ ਪਾਰਟੀ ਨੇ 49 ਫੀਸਦੀ ਵੋਟਾਂ ਹਾਸਲ ਕੀਤੀਆਂ, ਜਿਹੜੀ ਮਿਕਸਡ-ਮੈਂਬਰ ਪ੍ਰੋਪੋਰਸਨਲ ਵੋਟਿੰਗ ਪ੍ਰਣਾਲੀ ਵਿਚ 120 ਮੈਂਬਰੀ ਸੰਸਦ ਦੀਆਂ 64 ਸੀਟਾਂ 'ਤੇ ਟਰਾਂਸਫਰ ਹੁੰਦੀਆਂ ਹਨ। ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਵਿਰੋਧੀ ਨੈਸ਼ਨਲ ਪਾਰਟੀ ਪਛੜ ਗਈ ਹੈ ਅਤੇ ਉਹ 27 ਫੀਸਦੀ ਜਾਂ 35 ਸੀਟਾਂ 'ਤੇ ਪਿੱਛੇ ਹੈ। ਐਤਵਾਰ ਦੁਪਹਿਰ ਆਕਲੈਂਡ ਵਿਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਅਰਡਰਨ ਨੇ ਕਿਹਾ,''ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ ਅਤੇ ਲੇਬਰ ਕਾਕਸ ਸੋਮਵਾਰ ਨੂੰ ਮਿਲੇਗਾ। ਮੈਨੂੰ ਆਸ ਹੈ ਕਿ ਅਸੀਂ ਅਗਲੇ ਦੋ ਤੋਂ ਤਿੰਨ ਹਫਤਿਆਂ ਦੇ ਅੰਦਰ ਸਰਕਾਰ ਬਣਾਵਾਂਗੇ।ਸਾਡੇ ਕੋਲ ਨਿਊਜ਼ੀਲੈਂਡ ਵੱਲੋਂ ਸਰਕਾਰ ਦੇ ਗਠਨ ਲਈ ਸਪਸ਼ਟ ਤੌਰ ਤੇ ਜਨਾਦੇਸ਼ ਹੈ।"

ਪੜ੍ਹੋ ਇਹ ਅਹਿਮ ਖਬਰ- ਪਾਕਿ ਸਰਕਾਰ ਦਾ ਵੱਡਾ ਕਦਮ, ਬਲੈਕਲਿਸਟ 'ਚੋਂ ਹਟਾਏ 5,807 ਨਾਮ

ਆਮ ਚੋਣ ਵੋਟਾਂ ਤੋਂ ਇਲਾਵਾ, ਨਿਊਜ਼ੀਲੈਂਡ ਦੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਚੋਣ ਅਤੇ ਭੰਗ ਦੇ ਮਨੋਰੰਜਨ ਦੇ ਰੂਪ ਵਿਚ ਵਰਤੋਂ ਨੂੰ ਕਾਨੂੰਨੀ ਤੌਰ 'ਤੇ ਖਤਮ ਕਰਨ 'ਤੇ ਦੋ ਰੈਫਰੈਂਡਮ ਲਈ ਆਪਣੀ ਵੋਟ ਪਾਈ। ਮੁੱਢਲੇ ਜਨਮਤ ਸੰਗ੍ਰਹਿ ਦੇ ਨਤੀਜੇ 30 ਅਕਤੂਬਰ ਨੂੰ ਜਾਰੀ ਕੀਤੇ ਜਾਣਗੇ ਅਤੇ ਚੋਣਾਂ ਅਤੇ ਜਨਮਤ ਸੰਗਠਨ ਦੇ ਅਧਿਕਾਰਤ ਨਤੀਜੇ 6 ਨਵੰਬਰ ਨੂੰ ਜਾਰੀ ਕੀਤੇ ਜਾਣਗੇ। ਇਸ ਦੌਰਾਨ, ਅਰਡਰਨ ਨੇ ਗ੍ਰੀਨ ਪਾਰਟੀ ਨਾਲ ਗੱਠਜੋੜ ਦੀ ਸਰਕਾਰ ਬਣਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ, ਜਿਸ ਨੇ 7.6 ਫੀਸਦੀ ਵੋਟਾਂ ਜਾਂ ਸੰਸਦ ਦੀਆਂ 10 ਸੀਟਾਂ ਜਿੱਤੀਆਂ ਸਨ। ਅਰਡਰਨ ਨੇ ਕਿਹਾ ਕਿ ਗ੍ਰੀਨਜ਼ ਨਾਲ ਸਮਝੌਤੇ ਕਰਨ ਲਈ ਬਹੁਤ ਸਾਰੇ ਵਿਕਲਪ ਹਨ। 2017 ਦੀਆਂ ਆਮ ਚੋਣਾਂ ਤੋਂ ਬਾਅਦ, ਸੰਸਦ ਵਿਚ 46 ਸੀਟਾਂ ਜਿੱਤਣ ਵਾਲੀ ਲੇਬਰ ਪਾਰਟੀ ਨੇ ਨਿਊਜ਼ੀਲੈਂਡ ਫਸਟ ਪਾਰਟੀ ਅਤੇ ਗ੍ਰੀਨ ਪਾਰਟੀ ਦੇ ਸਮਰਥਨ ਨਾਲ ਗੱਠਜੋੜ ਦੀ ਸਰਕਾਰ ਬਣਾਈ।


Vandana

Content Editor

Related News