ਨਿਊਜ਼ੀਲੈਂਡ ਨੇ 'ਪ੍ਰਾਊਡ ਬੁਆਏਜ਼' ਨੂੰ ਅੱਤਵਾਦੀ ਸੰਗਠਨ ਐਲਾਨਿਆ

Thursday, Jun 30, 2022 - 04:33 PM (IST)

ਨਿਊਜ਼ੀਲੈਂਡ ਨੇ 'ਪ੍ਰਾਊਡ ਬੁਆਏਜ਼' ਨੂੰ ਅੱਤਵਾਦੀ ਸੰਗਠਨ ਐਲਾਨਿਆ

ਵੈਲਿੰਗਟਨ (ਭਾਸ਼ਾ)- ਨਿਊਜ਼ੀਲੈਂਡ ਸਰਕਾਰ ਨੇ ਅਮਰੀਕੀ ਸੱਜੇ ਪੱਖੀ ਸੰਗਠਨ 'ਪ੍ਰਾਊਡ ਬੁਆਏਜ਼' (Proud Boys) ਅਤੇ 'ਦਿ ਬਾਸ' (The Bass) ਨੂੰ ਅੱਤਵਾਦੀ ਸੰਗਠਨ ਐਲਾਨਿਆ ਹੈ। ਇਹਨਾਂ ਦੋਵਾਂ ਸੰਗਠਨਾਂ ਨੂੰ ਇਸਲਾਮਿਕ ਸਟੇਟ ਸਮੇਤ ਉਹਨਾਂ 18 ਸੰਗਠਨਾਂ ਵਿਚ ਸ਼ਾਮਲ ਕੀਤਾ ਗਿਆ ਹੈ, ਜੋ ਅਧਿਕਾਰਤ ਤੌਰ 'ਤੇ ਅੱਤਵਾਦੀ ਸੰਗਠਨਾਂ ਵਜੋਂ ਨਾਮਜ਼ਦ ਹਨ ਅਤੇ ਨਿਊਜ਼ੀਲੈਂਡ ਵਿਚ ਇਹਨਾਂ ਲਈ ਵਿੱਤਪੋਸ਼ਣ, ਭਰਤੀ ਅਤੇ ਉਸ ਵਿਚ ਸ਼ਾਮਲ ਹੋਣਾ ਗੈਰ-ਕਾਨੂੰਨੀ ਹੈ। ਅਧਿਕਾਰੀਆਂ ਨੂੰ ਇਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਰਿਪੋਰਟ 'ਚ ਖੁਲਾਸਾ, ਦੁਨੀਆ ਦੇ ਸਭ ਤੋਂ ਵੱਡੇ 'ਨਸ਼ੀਲੇ ਪਦਾਰਥ' ਦੀ ਖਪਤ 'ਚ ਆਸਟ੍ਰੇਲੀਆਈ ਅੱਗੇ

ਜਿੱਥੋਂ ਤੱਕ ਜਾਣਕਾਰੀ ਮਿਲੀ ਹੈ, ਉਸ ਦੇ ਅਨੁਸਾਰ ਨਿਊਜ਼ੀਲੈਂਡ ਵਿੱਚ ਇਹ ਦੋਵੇਂ ਜਥੇਬੰਦੀਆਂ ਸਰਗਰਮ ਨਹੀਂ ਹਨ ਪਰ ਦੱਖਣੀ ਪ੍ਰਸ਼ਾਂਤ ਖੇਤਰ ਦਾ ਇਹ ਦੇਸ਼ 2019 ਵਿੱਚ ਇੱਕ ਗੋਰੇ ਅਤਿਵਾਦੀ ਵੱਲੋਂ ਗੋਲੀਬਾਰੀ ਕਰ ਕੇ 51 ਮੁਸਲਮਾਨਾਂ ਦੀ ਹੱਤਿਆ ਕਰਨ ਤੋਂ ਬਾਅਦ ਅਤਿ-ਦੱਖਣਪੰਥੀ ਸੰਗਠਨਾਂ ਦੇ ਖਤਰੇ ਤੋਂ ਚਿੰਤਤ ਹੈ।ਇਸ ਘਟਨਾ ਨਾਲ ਗੋਰੇ ਸਰਬੋਤਮਵਾਦੀਆਂ ਨੂੰ ਉਤਸ਼ਾਹ ਮਿਲਿਆ ਅਤੇ ਨਿਊਯਾਰਕ ਦੇ ਇਕ ਬਫੇਲੋ ਵਿਚ ਇਕ ਸੁਪਰਮਾਰਕੀਟ ਵਿਚ ਇੱਕ ਗੋਰੇ ਬੰਦੂਕਧਾਰੀ ਨੇ 10 ਕਾਲੇ ਲੋਕਾਂ ਦੀ ਹੱਤਿਆ ਕਰ ਦਿੱਤੀ।


author

Vandana

Content Editor

Related News