ਡਰੋਨ ਨਾਲ ਟਕਰਾਉਣ ਤੋਂ ਵਾਲ-ਵਾਲ ਬਚਿਆ ਨਿਊਜ਼ੀਲੈਂਡ ਦਾ ਜਹਾਜ਼

03/27/2018 10:56:59 AM

ਵਲਿੰਗਟਨ (ਭਾਸ਼ਾ)— ਏਅਰ ਨਿਊਜ਼ੀਲੈਂਡ ਨੇ ਮੰਗਲਵਾਰ ਨੂੰ ਦੱਸਿਆ ਕਿ ਕੱਲ ਜਾਪਾਨ ਦੀ ਰਾਜਧਾਨੀ ਟੋਕਿਓ ਤੋਂ ਹੋ ਕੇ ਆਕਲੈਂਡ ਹਵਾਈ ਅੱਡੇ 'ਤੇ ਉੱਤਰ ਰਹੇ ਕਿ ਇਕ ਜਹਾਜ਼ ਦੇ ਕੁਝ ਹੀ ਮੀਟਰ ਦੇ ਦਾਇਰੇ ਵਿਚ ਇਕ ਡਰੋਨ ਆ ਗਿਆ। ਇਸ ਨਾਲ ਜਹਾਜ਼ ਵਿਚ ਸਵਾਰ 278 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਨ ਖਤਰੇ ਵਿਚ ਪੈ ਗਈ। ਸੋਮਵਾਰ ਨੂੰ ਹੋਈ ਇਸ ਘਟਨਾ ਦੇ ਬਾਅਦ ਏਅਰ ਨਿਊਜ਼ੀਲੈਂਡ ਲੋਕਾਂ ਦੀ ਜਾਨ ਖਤਰੇ ਵਿਚ ਪਾਉਣ ਵਾਲੇ ਡਰੋਨ ਸੰਚਾਲਕਾਂ ਲਈ ਜੇਲ ਦੀ ਸਜ਼ਾ ਦੀ ਮੰਗ ਕਰ ਰਿਹਾ ਹੈ। ਏਅਰ ਨਿਊਜ਼ੀਲੈਂਡ ਨੇ ਕਿਹਾ ਕਿ ਜਹਾਜ਼ ਐੱਨ. ਜੈੱਡ92 ਨੇ ਆਪਣੇ ਬੋਇੰਗ 777-200 ਤੋਂ ਕਰੀਬ ਪੰਜ ਮੀਟਰ ਦੀ ਦੂਰੀ 'ਤੇ ਉਸ ਸਮੇਂ ਇਕ ਡਰੋਨ ਨੂੰ ਦੇਖਿਆ, ਜਦੋਂ ਜਹਾਜ਼ ਥੱਲੇ ਉੱਤਰਣ ਵਾਲਾ ਸੀ ਅਤੇ ਇਸ ਕੋਲ ਦਿਸ਼ਾ ਬਦਲਣ ਦਾ ਕੋਈ ਮੌਕਾ ਨਹੀਂ ਸੀ। ਏਅਰਲਾਈਨਜ਼ ਨੇ ਕਿਹਾ ਕਿ ਡਰੋਨ ਇੰਨੇ ਕੋਲੋਂ ਦੀ ਲੰਘਿਆ ਕਿ ਚਾਲਕ ਦਲ ਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਇਹ ਇੰਜਣ ਨਾਲ ਨਾ ਟਕਰਾ ਜਾਵੇ। ਹਾਲਾਂਕਿ ਅਜਿਹਾ ਕੁਝ ਨਹੀਂ ਹੋਇਆ।


Related News