ਫਾਜ਼ਿਲਕਾ 'ਚ ਮਿਲਿਆ ਪਾਕਿਸਤਾਨ ਤੋਂ ਆਇਆ ਡਰੋਨ, ਹੈਰੋਇਨ ਦੀ ਖ਼ੇਪ ਬਰਾਮਦ

Saturday, Jun 22, 2024 - 05:00 PM (IST)

ਫਾਜ਼ਿਲਕਾ : ਫਾਜ਼ਿਲਕਾ ਦੇ ਭਾਰਤ-ਪਾਕਿ ਸਰਹੱਦੀ ਇਲਾਕੇ 'ਚ ਪੰਜਾਬ ਪੁਲਸ ਅਤੇ ਬੀ. ਐੱਸ. ਐੱਫ. ਨੇ ਸਾਂਝੇ ਤੌਰ 'ਤੇ ਸਰਚ ਆਪਰੇਸ਼ਨ ਚਲਾ ਕੇ ਪਾਕਿਸਤਾਨ ਵਲੋਂ ਡਰੋਨ ਜ਼ਰੀਏ ਭੇਜੀ ਗਈ ਹੈਰੋਇਨ ਦੀ ਖ਼ੇਪ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਡਰੋਨ ਵੀ ਬਰਾਮਦ ਕੀਤਾ ਗਿਆ ਹੈ, ਜੋ ਕਿ ਚਾਈਨਾ ਮੇਡ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਸਰਕਾਰੀ ਬੱਸਾਂ 'ਚ ਆਧਾਰ ਕਾਰਡ ਬੰਦ! (ਵੀਡੀਓ)

ਬੀ. ਐੱਸ. ਐੱਫ. ਦੇ ਡੀ. ਆਈ. ਜੀ. ਵਿਜੇ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਹੱਦੀ ਇਲਾਕੇ 'ਚ ਲਗਾਤਾਰ ਹੋ ਰਹੀ ਡਰੋਨ ਦੀ ਹਰਕਤ 'ਤੇ ਬੀ. ਐੱਸ. ਐੱਫ. ਵਲੋਂ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਜਦੋਂ ਪਿੰਡ ਗਹਿਲੇਵਾਲਾ ਇਲਾਕੇ 'ਚ ਡਰੋਨ ਦੀ ਹਰਕਤ ਦਾ ਸ਼ੱਕ ਹੋਇਆ ਤਾਂ ਬੀ. ਐੱਸ. ਐੱਫ. ਨੇ ਪੰਜਾਬ ਪੁਲਸ ਨੂੰ ਸੂਚਿਤ ਕੀਤਾ ਅਤੇ ਸਾਂਝੇ ਤੌਰ 'ਤੇ ਆਪਰੇਸ਼ਨ ਚਲਾਇਆ। ਇਸ ਦੌਰਾਨ ਪਾਕਿਸਤਾਨ ਵਲੋਂ ਹੈਰੋਇਨ ਲੈ ਕੇ ਆਇਆ ਡਰੋਨ ਬਰਾਮਦ ਹੋਇਆ।

ਇਹ ਵੀ ਪੜ੍ਹੋ : ਮੋਹਾਲੀ ਦੇ ਬੈਂਕ 'ਚ ਵੱਡੀ ਵਾਰਦਾਤ, ਸੁਰੱਖਿਆ ਗਾਰਡ ਨੇ ਚਲਾਈ ਗੋਲੀ, ਨੌਜਵਾਨ ਦੀ ਮੌਤ

ਹੈਰੋਇਨ ਦੇ ਪੈਕਟਾਂ 'ਤੇ ਰੇਡੀਅਮ ਟੇਪ ਲਾਈ ਗਈ ਸੀ ਤਾਂ ਜੋ ਭਾਰਤ ਵਲੋਂ ਖ਼ੇਪ ਲੈ ਕੇ ਜਾਣ ਵਾਲੇ ਸ਼ਖ਼ਸ ਨੂੰ ਹਨ੍ਹੇਰੇ 'ਚ ਖ਼ੇਪ ਦੀ ਰੌਸ਼ਨੀ ਨਾਲ ਉਸ ਦੀ ਪਛਾਣ ਹੋ ਸਕੇ। ਅਜਿਹੇ 'ਚ ਡਰੋਨ ਨਾਲ ਬੰਨ੍ਹਿਆ ਹੋਇਆ ਹੈਰੋਇਨ ਦਾ ਪੈਕਟ ਵੀ ਮਿਲਿਆ ਹੈ। ਜਿਸ ਦਾ ਵਜ਼ਨ 520 ਗ੍ਰਾਮ ਦੱਸਿਆ ਜਾ ਰਿਹਾ ਹੈ। ਫਿਲਹਾਲ ਮਾਮਲਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News