ਨਿਊਜ਼ੀਲੈਂਡ ਦਾ 11 ਸਾਲਾ ਮੁੰਡਾ ਹੈ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਿਤਾ

Tuesday, Jan 28, 2020 - 01:13 AM (IST)

ਨਿਊਜ਼ੀਲੈਂਡ ਦਾ 11 ਸਾਲਾ ਮੁੰਡਾ ਹੈ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਿਤਾ

ਆਕਲੈਂਡ - ਪਿਛਲੇ ਦਿਨੀਂ ਇਹ ਖਬਰ ਚਰਚਾਵਾਂ ਵਿਚ ਸੀ ਕਿ ਰੂਸ ਵਿਚ 10 ਸਾਲ ਦਾ ਮੁੰਡਾ ਬਾਪ ਬਣਨ ਵਾਲਾ ਹੈ। ਜਿਹਡ਼ੀ ਕੁਡ਼ੀ ਗਰਭਪਤੀ ਹੈ, ਉਸ ਦੀ ਉਮਰ 13 ਸਾਲ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਡਾਕਟਰ ਕਈ ਟੈਸਟ ਤੋਂ ਬਾਅਦ ਵੀ ਨਹੀਂ ਕਰ ਸਕੇ ਕਿ ਹੋਣ ਵਾਲੇ ਬੱਚੇ ਦਾ ਪਿਤਾ 10 ਸਾਲ ਦਾ ਮੁੰਡਾ ਹੀ ਹੈ ਪਰ ਦੁਨੀਆ ਭਰ ਵਿਚ ਇਹ ਬਹਿਸ ਜ਼ਰੂਰ ਛਿਡ਼ ਗਈ ਕਿ ਕੋਈ ਮੁੰਡਾ ਅਤੇ ਕੁਡ਼ੀ, ਮਾਂ-ਪਿਓ ਬਣ ਸਕਦੇ ਹਨ। ਉਂਝ ਕਈ ਸਾਲ ਪਹਿਲਾਂ ਨਿਊਜ਼ੀਲੈਂਡ ਵਿਚ ਇਕ ਅਜਿਹਾ ਹੀ ਮਾਮਲਾ ਅਦਾਲਤ ਤੱਕ ਪਹੁੰਚਿਆ ਸੀ। ਉਸ ਵਿਚ ਬੱਚੇ ਦੀ ਉਮਰ 11 ਸਾਲ ਸੀ। ਇਸ ਬੱਚੇ ਨੂੰ ਦੁਨੀਆ ਵਿਚ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਪਿਤਾ ਆਖਿਆ ਜਾਂਦਾ ਹੈ।

ਇਹ ਮਾਮਲਾ ਆਕਲੈਂਡ ਵਿਚ ਸਾਲ 2013 ਵਿਚ ਸੁਰੱਖਿਆ ਵਿਚ ਆਇਆ ਸੀ। ਨਿਊਜ਼ੀਲੈਂਡ ਦੀ ਸਾਈਟ ਸਟੱਫ ਸੀ. ਓ. ਐਨਜ਼ੈੱਡ ਨੇ ਇਸ ਬਾਰੇ ਵਿਚ ਰਿਪੋਰਟ ਛਾਪੀ। ਇਸ ਵਿਚ ਬੱਚੇ ਦਾ ਨਾਂ ਜਨਤਕ ਨਹੀਂ ਕੀਤਾ ਗਿਆ। ਪਰ ਕੋਰਟ ਵਿਚ ਜੋ ਰਿਕਾਰਡ ਪੇਸ਼ ਹੋਏ ਉਸ ਤੋਂ ਪਤਾ ਲੱਗਾ ਕਿ ਇਹ ਘਟਨਾ ਹੋਈ ਹੈ। ਮਾਂ ਬਣਨ ਵਾਲੀ ਮਹਿਲਾ ਦੀ ਉਮਰ 36 ਸਾਲ ਸੀ। ਉਹ ਇਕ ਪ੍ਰਾਇਮਰੀ ਸਕੂਲ ਵਿਚ ਟੀਚਰ ਸੀ। ਮਹਿਲਾ ਗਰਭਪਤੀ ਹੋ ਗਈ।

ਟੀਚਰ ਨੂੰ ਹੋਈ ਸਜ਼ਾ
ਹਾਲਾਂਕਿ ਇਹ ਮਾਮਲਾ ਇਸ ਲਈ ਕੋਰਟ ਵਿਚ ਪਹੁੰਚਿਆ, ਕਿਉਂਕਿ ਪ੍ਰਾਇਮਰੀ ਦੇ ਵਿਦਿਆਰਥੀ ਨੇ ਆਪਣੇ ਪ੍ਰਿੰਸੀਪਲ ਤੋਂ ਇਸ ਦੀ ਸ਼ਿਕਾਇਤ ਕਰ ਦਿੱਤੀ ਸੀ। ਟੀਚਰ ਨੂੰ ਸਜ਼ਾ ਹੋਈ ਪਰ ਇਹ ਮੰਨਿਆ ਗਿਆ ਕਿ ਇਹ 11 ਸਾਲ ਦਾ ਬੱਚਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਿਤਾ ਹੈ। ਨਿਊਜ਼ੀਲੈਂਡ ਦੇ ਰਿਕਾਰਡ ਆਖਦੇ ਹਨ ਕਿ ਸਾਲ 2008 ਵਿਚ ਉਨ੍ਹਾਂ ਦੇ ਇਥੇ 15 ਸਾਲ ਤੋਂ ਘੱਟ ਉਮਰ ਦੇ 11 ਪਿਤਾ ਸਨ ਜਦਕਿ 2007 ਵਿਚ ਇਹ ਅੰਕਡ਼ਾ 15 ਦਾ ਸੀ।

ਮੈਕਸੀਕੋ ਵਿਚ 10 ਸਾਲ ਦੇ ਬੱਚੇ ਦਾ ਪਿਤਾ ਬਣਨ ਦੀ ਖਬਰ
12 ਨਵੰਬਰ, 2015 ਵਿਚ ਮੈਕਸੀਕੋ ਤੋਂ ਵੀ 10 ਸਾਲ ਦੀ ਉਮਰ ਵਿਚ ਇਕ ਬੱਚੇ ਦੇ ਪਿਤਾ ਬਣਨ ਦੀ ਖਬਰ ਆਈ। ਟੇਲੇਮੁੰਡੋ. ਕਾਮ ਨਿਊਜ਼ ਸਾਈਟ ਨੇ ਰਿਪੋਰਟ ਦਿੱਤੀ ਕਿ ਮੈਕਸੀਕੋ ਨੇ ਜਿਸ ਇਲਾਕੇ ਵਿਚ ਇਹ ਘਟਨਾ ਹੋਈ ਹੈ। ਉਹ ਉਥੋਂ ਦਾ ਸਭ ਤੋਂ ਪਿਛਡ਼ਿਆ ਅਤੇ ਗਰੀਬ ਇਲਾਕਾ ਹੈ। ਉਥੇ ਮਾਪਿਆਂ ਨੇ ਆਪਣੇ 10 ਸਾਲਾ ਦੇ ਪੁੱਤਰ ਨੂੰ ਮਵੇਸ਼ੀਆਂ ਦੇ ਬਦਲੇ ਵੇਚ ਦਿੱਤਾ ਸੀ। ਇਸ ਤੋਂ ਬਾਅਦ ਉਸ ਮੁੰਡੇ ਨੂੰ 16 ਸਾਲ ਦੀ ਇਕ ਕੁਡ਼ੀ ਦੇ ਨਾਲ ਰੱਖਿਆ ਗਿਆ। ਕੁਝ ਮਹੀਨਿਆਂ ਬਾਅਦ ਉਹ ਪਿਤਾ ਬਣ ਗਿਆ। ਉਸ ਨੂੰ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਿਤਾ ਦੱਸਿਆ ਗਿਆ ਪਰ ਉਸ ਦੀ ਉਮਰ ਨੂੰ ਲੈ ਕੇ ਪੁਸ਼ਟੀ ਨਹੀਂ ਹੋ ਪਾਈ।

ਚੀਨ ਵਿਚ 10 ਸਾਲ ਦੀ ਕੁਡ਼ੀ ਬਣੀ ਸੀ ਮਾਂ
ਰੂਸ ਦੀ ਨਿਊਜ਼ ਸਾਈਟ ਪ੍ਰਾਵਦਾ ਨੇ ਜਦ 2010 ਵਿਚ ਇਹ ਖਬਰ ਦਿੱਤੀ ਕਿ ਚੀਨ ਵਿਚ 10 ਸਾਲ ਦੀ ਉਮਰ ਵਿਚ ਇਕ ਕੁਡ਼ੀ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਤਹਿਲਕਾ ਹੀ ਮਚ ਗਿਆ। ਹਾਲਾਂਕਿ ਚੀਨ ਨੇ ਇਸ ਖਬਰ ਨੂੰ ਕਨਫਰਮ ਨਹੀਂ ਕੀਤਾ। 2 ਸਾਲ ਬਾਅਦ ਪ੍ਰਾਵਦਾ ਨੇ ਇਹ ਖਬਰ ਆਪਣੀ ਸਾਈਟ ਤੋਂ ਹਟਾ ਲਈ।

ਭਾਰਤ ਵਿਚ ਹੋ ਚੁੱਕਿਆ ਹੈ
27 ਮਾਰਚ 2007 ਵਿਚ ਖਲੀਜ਼ ਟਾਈਮਸ ਨੇ ਇਕ ਖਬਰ ਪ੍ਰਕਾਸ਼ਿਤ ਕੀਤੀ। ਇਹ ਭਾਰਤ ਦੇ ਬਾਰੇ ਵਿਚ ਸੀ। ਕੇਰਲ ਦੇ ਐਰਨਾਕੁਲਮ ਮੈਡੀਕਲ ਕਾਲਜ ਹਸਪਤਾਲ ਵਿਚ ਇਕ 16 ਸਾਲ ਦੀ ਕੁਡ਼ੀ ਨੂੰ ਬੇਟਾ ਪੈਦਾ ਹੋਇਆ। ਇਸ ਦਾ ਪਿਤਾ 12 ਸਾਲ ਦਾ ਇਕ ਮੁੰਡਾ ਸੀ। ਜਿਸ ਨੂੰ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਪਿਤਾ ਦੱਸਿਆ ਗਿਆ। ਇਹ ਗੱਲ ਡੀ. ਐਨ. ਏ. ਟੈਸਟ ਵਿਚ ਸਾਬਿਤ ਵੀ ਹੋਈ। ਬਾਅਦ ਵਿਚ ਲਡ਼ਕੇ 'ਤੇ ਸੈਕਸ ਅਫੈਂਸ ਦੇ ਪ੍ਰੋਟੈਕਸ਼ਨ ਆਫ ਚਿਲਡ੍ਰੰਸ ਦੇ ਤਿਹਤ ਮਾਮਲਾ ਦਰਜ ਕੀਤਾ ਗਿਆ।


author

Khushdeep Jassi

Content Editor

Related News