ਵਿਦੇਸ਼ੀ ਵਿੱਦਿਆ ਖੇਤਰ ''ਚ 34 ਮਿਲੀਅਨ ਡਾਲਰ ਖਰਚ ਕਰੇਗਾ ਨਿਊਜ਼ੀਲੈਂਡ

Monday, Jul 27, 2020 - 06:29 PM (IST)

ਵਿਦੇਸ਼ੀ ਵਿੱਦਿਆ ਖੇਤਰ ''ਚ 34 ਮਿਲੀਅਨ ਡਾਲਰ ਖਰਚ ਕਰੇਗਾ ਨਿਊਜ਼ੀਲੈਂਡ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਸਰਕਾਰ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਦੇਸ਼ ਦੇ ਵਿਦੇਸ਼ੀ ਵਿੱਦਿਆ ਦੇ ਖੇਤਰ ਵਿਚ 51 ਮਿਲੀਅਨ ਨਿਊਜ਼ੀਲੈਂਡ ਡਾਲਰ (34 ਮਿਲੀਅਨ ਡਾਲਰ) ਖਰਚ ਕਰੇਗੀ ਕਿਉਂਕਿ ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਕਾਰਨ ਸਕੂਲ, ਯੂਨੀਵਰਸਿਟੀਆਂ ਅਤੇ ਟੇਰੀਟਰੀ ਸੰਸਥਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਨਿਊਜ਼ੀਲੈਂਡ ਹੇਰਲਡ ਅਖਬਾਰ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਮਾਰਚ ਤੋਂ 5 ਬਿਲੀਅਨ ਨਿਊਜ਼ੀਲੈਂਡ ਡਾਲਰ ਦਾ ਵਿਦੇਸ਼ੀ ਵਿਦਿਆਰਥੀ ਉਦਯੋਗ ਲਾਜ਼ਮੀ ਤੌਰ 'ਤੇ ਰੁੱਕ ਗਿਆ ਹੈ ਕਿਉਂਕਿ ਸਰਕਾਰ ਵੱਲੋਂ ਸਿਹਤ ਸੰਕਟ ਕਾਰਨ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨਾਲ ਪੈਕੇਜ ਦੀ ਘੋਸ਼ਣਾ ਕਰਨ ਵਾਲੇ ਸਿੱਖਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਸਿੱਖਿਆ ਪ੍ਰਦਾਨ ਕਰਨ ਵਾਲਿਆਂ ਨੂੰ ਇਸ ਸਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਲਿਆਉਣ ਦੀ ਆਸ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਅੱਗੇ ਕਿਹਾ ਕਿ ਭਵਿੱਖ ਵਿਚ ਸੈਕਟਰ ਦੀ ਮੁੜ ਬਹਾਲੀ ਘੱਟ ਹੋਵੇਗੀ, ਜਦੋਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ।ਹਿਪਕਿਨਜ਼ ਨੇ ਵਾਅਦਾ ਕੀਤਾ ਸੀ ਕਿ ਸਰਹੱਦ ਬੰਦ ਹੋਣ ਦੇ ਨਤੀਜੇ ਵਜੋਂ ਥੋੜ੍ਹੇ ਸਮੇਂ ਵਿਚ ਕੋਈ ਵੀ ਯੂਨੀਵਰਸਿਟੀ ਟੁੱਟਣ ਨਹੀਂ ਜਾ ਰਹੀ। ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਦੇ 31,000 ਲੋਕ ਸਰਹੱਦਾਂ ਬੰਦ ਹੋਣ ਤੋਂ ਬਾਅਦ ਵਾਪਸ ਪਰਤੇ ਹਨ।

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਵਧਾਈ ਤਾਕਤ, ਜ਼ਮੀਨ ਅਤੇ ਪਾਣੀ ਤੋਂ ਉਡਣ ਵਾਲੇ ਜਹਾਜ਼ ਦਾ ਕੀਤਾ ਸਫਲ ਪਰੀਖਣ

ਉਹਨਾਂ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀ, ਜੇਕਰ ਉਹ ਨਿਊਜ਼ੀਲੈਂਡ ਆਉਂਦੇ ਹਨ, ਤਾਂ ਉਹ ਖੁਦ ਦੇ ਆਈਸੋਲੇਸ਼ਨ ਦੇ ਖਰਚਿਆਂ ਲਈ ਜ਼ਿੰਮੇਵਾਰ ਹੋਣਗੇ। ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਸਿੱਖਿਆ ਖੇਤਰ ਦੀਆਂ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਤੋਂ ਪੂਰੀ ਤਰ੍ਹਾਂ ਜਾਣੂ ਹੈ। ਉਨ੍ਹਾਂ ਨੇ ਦੀ ਨਿਊਜ਼ੀਲੈਂਡ ਹੇਰਾਲਡ ਅਖਬਾਰ ਦੇ ਹਵਾਲੇ ਨਾਲ ਕਿਹਾ,"ਅਸੀਂ ਮਾਲੀਏ ਦੇ ਅਚਾਨਕ ਘਾਟੇ ਦੇ ਕਾਰਨ ਅੰਤਰਰਾਸ਼ਟਰੀ ਸਿੱਖਿਆ ਪ੍ਰਦਾਤਾਵਾਂ 'ਤੇ ਪੈਣ ਵਾਲੇ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਹਾਂ ਅਤੇ ਅੱਜ ਐਲਾਨ ਕੀਤਾ ਗਿਆ ਨਿਵੇਸ਼ ਇਸ ਘਾਟੇ ਨੂੰ ਦੂਰ ਕਰਨ ਵਿਚ ਮਦਦ ਕਰੇਗਾ।"


author

Vandana

Content Editor

Related News