ਨਿਊਜ਼ੀਲੈਂਡ ''ਚ 22ਵੇਂ ਦਿਨ ਵੀ ਕੋਰੋਨਾਵਾਇਰਸ ਦਾ ਕੋਈ ਨਵਾਂ ਮਾਮਲਾ ਨਹੀਂ
Saturday, Jun 13, 2020 - 06:15 PM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਨੇ ਕੋਰੋਨਾਵਾਇਰਸ ਮਹਾਮਾਰੀ ਨੂੰ ਕੰਟਰੋਲ ਕਰ ਕੇ ਇਤਿਹਾਸ ਰਚ ਦਿੱਤਾ ਹੈ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸ਼ਨੀਵਾਰ ਨੂੰ ਵੀ ਕੋਵਿਡ-19 ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ, ਜਿਸ ਨਾਲ ਇਹ ਲਗਾਤਾਰ 22ਵਾਂ ਦਿਨ ਹੋਇਆ ਜਦੋਂ ਦੇਸ਼ ਵਿਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।
ਸ਼ਿਨਹੂਆ ਨੇ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਕੁੱਲ ਮਿਲਾ ਕੇ ਨਿਊਜ਼ੀਲੈਂਡ ਵਿੱਚ ਹੁਣ ਤੱਕ 1,154 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦੋਂਕਿ ਕੁੱਲ 22 ਲੋਕਾਂ ਦੀ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ। ਦੇਸ਼ ਵਿਚ 1,482 ਵਿਅਕਤੀ ਬੀਮਾਰੀ ਤੋਂ ਠੀਕ ਹੁੰਦੇ ਦੇਖੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਬੀਜਿੰਗ 'ਚ ਦੂਜੇ ਦੌਰ ਦਾ ਕੋਰੋਨਾ ਇਨਫੈਕਸ਼ਨ, ਕਈ ਬਾਜ਼ਾਰ ਬੰਦ
ਨਿਊਜ਼ੀਲੈਂਡ ਕੋਵਿਡ ਟਰੇਸਰ, ਜੋ ਕਿ ਸਰਕਾਰ ਦੁਆਰਾ ਸੰਪਰਕ ਟਰੇਸਿੰਗ ਅਤੇ ਮਾਮਲਿਆਂ ਦੀ ਪਛਾਣ ਲਈ ਸਹੂਲਤ ਲਈ ਵਿਕਸਿਤ ਕੀਤਾ ਗਿਆ ਹੈ, ਹੁਣ ਤੱਕ 552,000 ਰਜਿਸਟਰੀਆਂ ਦਰਜ ਕਰ ਚੁੱਕਾ ਹੈ। ਸਿਹਤ ਮੰਤਰਾਲੇ ਨੇ ਨਾਗਰਿਕਾਂ ਨੂੰ ਐਪ ਡਾਊਨਲੋਡ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਕੋਰੋਨਾ ਦੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕਰ ਲਈ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਬਰਾਕ ਓਬਾਮਾ ਨੇ 7 ਸਾਲਾਂ 'ਚ 933 ਜਦਕਿ ਟਰੰਪ ਨੇ 3 ਸਾਲਾਂ 'ਚ ਕੀਤੀਆਂ 4560 ਯਾਤਰਾਵਾਂ