ਨਿਊਜ਼ੀਲੈਂਡ : ਇਕ ਦਿਨ ਦੇ ਬੱਚੇ ''ਤੇ ਕੁੱਤੇ ਨੇ ਕੀਤਾ ਹਮਲਾ, ਹਾਲਤ ਗੰਭੀਰ

10/26/2020 6:30:33 PM

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੇ ਇੱਕ ਘਰ ਵਿਚ ਕੁੱਤੇ ਨੇ ਇਕ ਨਵਜੰਮੇ ਬੱਚੇ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਬੱਚਾ ਗੰਭੀਰ ਜ਼ਖਮੀ ਹੋ ਗਿਆ। ਸਿਰਫ ਇੱਕ ਦਿਨ ਦੇ ਬੱਚੇ ਨੂੰ ਐਤਵਾਰ ਸ਼ਾਮ ਹੈਮਿਲਟਨ ਵਿਚ ਹੋਏ ਹਮਲੇ ਤੋਂ ਬਾਅਦ "ਗੰਭੀਰ ਜ਼ਖ਼ਮਾਂ" ਨਾਲ ਵੈਕੈਟੋ ਹਸਪਤਾਲ ਲਿਜਾਇਆ ਗਿਆ। ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਇੱਕ ਬਿਆਨ ਵਿਚ, ਹੈਮਿਲਟਨ ਸਿਟੀ ਕੌਂਸਲ ਦੇ ਪਸ਼ੂ ਕੰਟਰੋਲ ਪ੍ਰਬੰਧਕ ਸੁਜ਼ਨ ਸਟੈਨਫੋਰਡ ਨੇ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ ਉਸ ਦੇ ਸਟਾਫ ਨੇ ਪੁਲਸ ਨਾਲ ਸੰਪਰਕ ਕੀਤਾ। ਮੌਕੇ 'ਤੇ ਪਹੁੰਚੇ ਸਟਾਫ ਨੇ ਕੁੱਤੇ ਨੂੰ ਕਾਬੂ ਵਿਚ ਕੀਤਾ ਅਤੇ ਹੁਣ ਉਹ ਕੌਂਸਲ ਦੀ ਪਸ਼ੂ ਕੰਟਰੋਲ ਸਹੂਲਤ ਵਿਚ ਸੁਰੱਖਿਅਤ ਹੈ।

PunjabKesari

ਸੁਜਨ ਮੁਤਾਬਕ, ਕੁੱਤੇ ਬਾਰੇ ਅਗਲੇ ਫ਼ੈਸਲੇ ਨੂੰ ਪੁਲਸ ਨੂੰ ਜਾਰੀ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਦੱਸਿਆ ਜਾਵੇਗਾ।ਇਸ ਘਟਨਾ ਵਿਚ ਸ਼ਾਮਲ ਸਾਰੇ ਲੋਕਾਂ ਲਈ ਇਹ ਇੱਕ ਦੁਖਦਾਈ ਸਮਾਂ ਹੈ ਅਤੇ ਸਾਡੀ ਹਮਦਰਦੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਹੈ। ਪਿਛਲੇ ਸਾਲ ਸਿਹਤ ਮੰਤਰਾਲੇ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਵਿਚ ਦੱਸਿਆ ਗਿਆ ਕਿ 10 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਕਮਜ਼ੋਰ ਸਨ ਅਤੇ ਕੁੱਤਿਆਂ ਦੇ ਕੱਟਣ ਦੀਆਂ ਸੱਟਾਂ ਨਿੱਜੀ ਰਿਹਾਇਸ਼ਾਂ ਜਾਂ ਘਰਾਂ ਵਿਚ ਹੋਈਆਂ ਸਨ। ਨਿਊਜ਼ੀਲੈਂਡ ਮੈਡੀਕਲ ਜਰਨਲ ਵਿਚ ਪ੍ਰਕਾਸ਼ਤ ਇਹ ਅਧਿਐਨ ਵੈਲਿੰਗਟਨ ਰੀਜਨਲ ਹਸਪਤਾਲ ਦੇ ਹਾਊਸ ਸਰਜਨ ਜੋਨਾਥਨ ਮੇਅਰ, ਆਕਲੈਂਡ ਹਸਪਤਾਲ ਦੇ ਐਮਰਜੈਂਸੀ ਰਜਿਸਟਰਾਰ ਨਤਾਸ਼ਾ ਡੰਕਨ-ਸੁਥਰਲੈਂਡ ਅਤੇ ਮਿਡਲਮੋਰ ਹਸਪਤਾਲ ਦੇ ਪਲਾਸਟਿਕ ਅਤੇ ਪੁਨਰ ਨਿਰਮਾਣ ਸਰਜਨ ਜ਼ਾਕਰੀ ਮੋਵੇਨੀ ਨੇ ਕੀਤਾ।

ਪੜ੍ਹੋ ਇਹ ਅਹਿਮ ਖਬਰ- 29 ਦਿਨ ਬਾਅਦ ਅਰਮੀਨੀਆ-ਅਜ਼ਰਬੈਜਾਨ ਦੀ ਜੰਗ ਖਤਮ, ਟਰੰਪ ਨੇ ਦਿੱਤੀ ਵਧਾਈ

ਨਿਊਜ਼ੀਲੈਂਡ ਵਿਚ 2004 ਅਤੇ 2014 ਦਰਮਿਆਨ ਕੁੱਤਿਆਂ ਦੇ ਕੱਟਣ ਕਾਰਨ ਤਕਰੀਬਨ 5000 ਲੋਕ ਹਸਪਤਾਲ ਵਿਚ ਦਾਖਲ ਹੋਏ, ਜਿਸ ਕਾਰਨ ਨਿਊਜ਼ੀਲੈਂਡ ਦੇ “ਪ੍ਰਭਾਵਸ਼ਾਲੀ” ਕਾਨੂੰਨ ਵਿਚ ਤਬਦੀਲੀ ਕਰਨ ਦੀ ਮੰਗ ਕੀਤੀ ਗਈ ਸੀ।ਸਰਜਨਾਂ ਅਤੇ ਐਮਰਜੈਂਸੀ ਵਿਭਾਗ ਦੇ ਸਟਾਫ ਦੀ ਟੀਮ ਦੁਆਰਾ ਕੀਤੀ ਗਈ ਖੋਜ ਦਰਸਾਉਂਦੀ ਹੈ ਕਿ 10 ਸਾਲਾਂ ਦੀ ਮਿਆਦ ਦੇ ਦੌਰਾਨ ਕੁੱਤੇ ਦੇ ਗੰਭੀਰ ਹਮਲਿਆਂ ਦੀ ਸੰਖਿਆ ਵਿਚ ਵਾਧਾ ਹੋਇਆ ਹੈ। ਕੁੱਲ ਮਿਲਾ ਕੇ, ਇੱਥੇ 4958 ਕੁੱਤਿਆਂ ਦੇ ਕੱਟਣ ਨੂੰ ਹਸਪਤਾਲ ਦਾਖਲ ਹੋਣ ਦੀ ਲੋੜ ਪਈ ਸੀ। 2014 ਵਿਚ ਨਿਊਜ਼ੀਲੈਂਡ ਵਿਚ 531,158 ਰਜਿਸਟਰਡ ਕੁੱਤੇ ਸਨ।
 


Vandana

Content Editor

Related News