ਨਿਊਜ਼ੀਲੈਂਡ ''ਚ 21 ਦਿਨ ਬਾਅਦ ਕੋਰੋਨਾ ਦੇ ਨਵੇਂ ਮਾਮਲੇ, ਮੁੜ ਲੱਗ ਸਕਦੀ ਹੈ ਤਾਲਾਬੰਦੀ

Sunday, Feb 14, 2021 - 05:58 PM (IST)

ਨਿਊਜ਼ੀਲੈਂਡ ''ਚ 21 ਦਿਨ ਬਾਅਦ ਕੋਰੋਨਾ ਦੇ ਨਵੇਂ ਮਾਮਲੇ, ਮੁੜ ਲੱਗ ਸਕਦੀ ਹੈ ਤਾਲਾਬੰਦੀ

ਵੈਲਿੰਗਟਨ (ਬਿਊਰੋ): ਪੂਰੀ ਦੁਨੀਆ ਜਿੱਥੇ ਕੋਰੋਨਾ ਲਾਗ ਦੀ ਬੀਮਾਰੀ ਨਾਲ ਜੂਝ ਰਹੀ ਹੈ, ਉੱਥੇ ਇਸ ਵਾਇਰਸ 'ਤੇ ਕੰਟਰੋਲ ਕਰ ਕੇ ਨਿਊਜ਼ੀਲੈਂਡ ਨੇ ਇਕ ਮਿਸਾਲ ਪੇਸ਼ ਕੀਤੀ ਹੈ। ਭਾਵੇਂਕਿ ਹੁਣ 21 ਦਿਨ ਦੇ ਬਾਅਦ ਇੱਥੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਖਣੀ ਆਕਲੈਂਡ ਦੇ ਪਰਿਵਾਰ ਵਿਚ ਮਾਤਾ-ਪਿਤਾ ਅਤੇ ਬੇਟੀ ਨੂੰ ਕੋਰੋਨਾ ਇਨਫੈਕਸ਼ਨ ਹੋ ਗਿਆ ਹੈ। ਕਮਿਊਮਿਟੀ ਟਰਾਂਸਮਿਸ਼ਨ ਦੇ ਇਹ ਕੇਸ ਸਾਹਮਣੇ ਆਉਣ ਦੇ ਬਾਅਦ ਮੰਨਿਆ ਜਾ ਰਿਹਾ ਹੈ ਕਿ ਆਕਲੈਂਡ ਵਿਚ ਨਵੀਂ ਤਾਲਾਬੰਦੀ ਲੱਗ ਸਕਦੀ ਹੈ। ਮਾਮਲੇ ਸਾਹਮਣੇ ਆਉਣ ਮਗਰੋਂ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵੈਲਿੰਗਟਨ ਪਰਤ ਆਈ ਹੈ।

PunjabKesari

ਜਾਣਕਾਰੀ ਮੁਤਾਬਕ ਕੋਰੋਨਾ ਪੀੜਤ ਮਾਂ ਆਕਲੈਂਡ ਹਵਾਈ ਅੱਡੇ 'ਤੇ LSG ਸਕਾਈ ਸੇਫਸ ਨਾਮ ਦੀ ਏਅਰਪੋਕਟ ਲਾਂਡਰੀ ਵਿਚ ਕੰਮ ਕਰਦੀ ਹੈ ਅਤੇ ਬੇਟੀ ਪਪਾਟੋਟੋ ਹਾਈ ਸਕੂਲ ਵਿਚ ਪੜ੍ਹਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹਨਾਂ ਦੋਹਾਂ ਥਾਂਵਾਂ ਦੇ ਨਾਲ-ਨਾਲ ਸੁਪਰਮਾਰਕੀਟ ਨੂੰ ਵੀ ਐਕਸਪੋਜ਼ਰ ਲਿਸਟ ਵਿਚ ਪਾ ਦਿੱਤਾ ਗਿਆ ਹੈ। ਕੋਵਿਡ-19 ਮੰਤਰੀ ਕ੍ਰਿਸ ਹਿਪਕਿਨਜ਼ ਨੇ ਦੱਸਿਆ ਹੈ ਕਿ ਪੀੜਤਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਕੈਪੀਟਲ ਹਿਲ ਹਿੰਸਾ : ਟਰੰਪ ਨੂੰ ਮਿਲੀ ਰਾਹਤ, ਸੈਨੇਟ ਨੇ ਮਹਾਦੋਸ਼ ਤੋਂ ਕੀਤਾ ਬਰੀ

ਤਾਲਾਬੰਦੀ 'ਤੇ ਚਰਚਾ
ਆਕਲੈਂਡ ਨੂੰ ਫਿਲਹਾਲ ਪਹਿਲੇ ਐਲਰਟ ਪੱਧਰ 'ਤੇ ਰੱਖਿਆ ਗਿਆ ਹੈ ਪਰ ਐਤਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਚਰਚਾ ਕੀਤੀ ਜਾਵੇਗੀ ਕੀ ਤਾਲਾਬੰਦੀ ਲਗਾਉਣ ਦੀ ਲੋੜ ਹੈ ਜਾਂ ਨਹੀਂ। ਲੋਕਾਂ ਨੂੰ ਵੱਧ ਤੋਂ ਵੱਧ ਟੈਸਟ ਕਰਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਮਹਾਮਾਰੀ ਦੇ ਪਹਿਲੇ ਦੌਰ ਜਿਹੀ ਸਥਿਤੀ ਤੋਂ ਬਚਿਆ ਜਾ ਸਕੇ।ਗੌਰਤਲਬ ਹੈ ਕਿ ਇਕ ਦਿਨ ਪਹਿਲਾਂ ਹੀ ਨਿਊਜ਼ੀਲੈਂਡ ਵਿਚ ਪੰਜ ਮਹੀਨੇ ਅਤੇ ਤਿੰਨ ਹਫਤੇ ਬਾਅਦ ਕੋਵਿਡ-19 ਕਾਰਨ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਬੀਤੀ 24 ਜਨਵਰੀ ਨੂੰ ਹੋਟਲ ਕੁਆਰੰਟੀਨ ਛੱਡਣ ਮਗਰੋਂ ਇਕ ਬੀਬੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ ਜਿਸ ਦੀ ਬਾਅਦ ਵਿਚ ਮੌਤ ਹੋ ਗਈ ਸੀ। ਉਸ ਨੂੰ ਉੱਤਰ ਸ਼ੋਰ ਹਸਪਤਾਲ ਲਿਜਾਇਆ ਗਿਆ ਸੀ।

ਨੋਟ- ਨਿਊਜ਼ੀਲੈਂਡ ਵਿਚ 21 ਦਿਨ ਬਾਅਦ ਕੋਰੋਨਾ ਦੇ ਨਵੇਂ ਮਾਮਲੇ, ਕੁਮੈਂਟ ਕਰ ਦਿਓ ਰਾਏ।


author

Vandana

Content Editor

Related News