ਨਿਊਜ਼ੀਲੈਂਡ ''ਚ ਕੋਵਿਡ-19 ਦਾ ਇਕ ਨਵਾਂ ਮਾਮਲਾ, ਹੁਣ ਤੱਕ 22 ਮੌਤਾਂ
Monday, Jul 06, 2020 - 11:15 AM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਅੱਜ ਭਾਵ ਸੋਮਵਾਰ ਨੂੰ ਕੋਵਿਡ-19 ਦਾ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ, ਜਿਸ ਨਾਲ ਦੇਸ਼ ਵਿਚ ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਗਿਣਤੀ 22 ਹੋ ਗਈ ਹੈ। ਸਾਰੇ ਪੀੜਤਾਂ ਨੂੰ ਪ੍ਰਬੰਧਿਤ ਕੁਆਰੰਟੀਨ ਵਿਚ ਜਾਂ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ।ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਕਮਿਊਨਿਟੀ ਵਿਚ ਕੋਵਿਡ-19 ਦੇ ਕੋਈ ਮਾਮਲੇ ਨਹੀਂ ਹਨ। ਸਿਹਤ ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਆਖ਼ਰੀ ਮਾਮਲੇ ਨੂੰ 66 ਦਿਨ ਹੋ ਗਏ ਹਨ ਜੋ ਕਿ ਕਿਸੇ ਅਣਜਾਣ ਸਰੋਤ ਤੋਂ ਸਥਾਨਕ ਤੌਰ 'ਤੇ ਹਾਸਲ ਕੀਤੇ ਗਏ ਸਨ।ਸੋਮਵਾਰ ਦਾ ਮਾਮਲਾ 20 ਸਾਲਾ ਇਕ ਵਿਅਕਤੀ ਸੀ ਜੋ 4 ਜੁਲਾਈ ਨੂੰ ਲੰਡਨ ਤੋਂ ਦੋਹਾ ਅਤੇ ਸਿਡਨੀ ਜ਼ਰੀਏ ਨਿਊਜ਼ੀਲੈਂਡ ਪਹੁੰਚਿਆ ਸੀ। ਉਸ ਆਦਮੀ ਨੂੰ ਆਕਲੈਂਡ ਏਅਰਪੋਰਟ ਤੋਂ ਸਿੱਧਾ ਕੁਆਰੰਟੀਨ ਦੀ ਸਹੂਲਤ ਲਈ ਲਿਜਾਇਆ ਗਿਆ ਕਿਉਂਕਿ ਉਸ ਦੇ ਪਹੁੰਚਣ 'ਤੇ ਕੋਵਿਡ-19 ਦੇ ਲੱਛਣ ਸਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਵਿਕਟੋਰੀਆ 'ਚ 127 ਨਵੇਂ ਮਾਮਲੇ ਦਰਜ ਅਤੇ 2 ਲੋਕਾਂ ਦੀ ਮੌਤ
ਇਸ ਦੌਰਾਨ ਕਿਹਾ ਗਿਆ ਹੈ ਕਿ ਜਨਤਕ ਸਿਹਤ ਈਕਾਈ ਵਧੇਰੇ ਵੇਰਵਿਆਂ ਦਾ ਪਤਾ ਲਗਾਉਣ ਲਈ ਉਸ ਵਿਅਕਤੀ ਦਾ ਇੰਟਰਵਿਊ ਲਵੇਗੀ।ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੂੰ ਦੱਸੇ ਗਏ ਅੰਕੜਿਆਂ ਮੁਤਾਬਕ ਨਿਊਜ਼ੀਲੈਂਡ ਵਿਚ ਕੁੱਲ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 1,184 ਹੋ ਚੁੱਕੀ ਹੈ। ਜਦਕਿ ਮੌਤਾਂ ਦੀ ਗਿਣਤੀ 22 ਸੀ।