ਨਿਊਜ਼ੀਲੈਂਡ ਨੇ ਸਿਹਤ ਵਿਭਾਗ ਅਤੇ ਉਚ ਮੁਹਾਰਤ ਰੱਖਣ ਵਾਲਿਆਂ ਦੇ ਪਰਿਵਾਰਾਂ ਲਈ ਖੋਲ੍ਹੇ ਦਰਵਾਜ਼ੇ

Tuesday, Apr 20, 2021 - 06:52 PM (IST)

ਵੈਲਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਜਿੱਥੇ ਇਕ ਪਾਸੇ ਜਿੱਥੇ ਜ਼ਿਆਦਾਤਰ ਦੇਸ਼ਾਂ ਨੇ ਆਪਣੇ ਬਾਰਡਰ ਅੰਤਰਰਾਸ਼ਟਰੀ ਯਾਤਰੀਆਂ ਲਈ ਬੰਦ ਕੀਤੇ ਹੋਏ ਹਨ ਉੱਥੇ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੇ ਬੰਦ ਪਏ ਬਾਰਡਰਾਂ ਨੂੰ ਖੋਲ੍ਹਦੇ ਹੋਏ ਨਿਯਮਾਂ ਵਿਚ ਕੁਝ ਨਵੇਂ ਲੋਕਾਂ ਦੀ ਆਮਦ ਨੂੰ ਇਜਾਜ਼ਤ ਦਿੱਤੀ ਹੈ। ਹੁਣ ਸਰਕਾਰ ਨੇ ਕਿਹਾ ਹੈ ਕਿ ਨਿਊਜ਼ੀਲੈਂਡ  ਵਿਚ ਜਿਹੜੇ ਲੋਕ ਸਿਹਤ ਵਿਭਾਗ ਵਿਚ ਕੰਮ ਕਰਦੇ ਹਨ ਜਾਂ ਫਿਰ ਬਹੁਤ ਹੀ ਉਚ ਮੁਹਾਰਤ ਕਿੱਤਿਆਂ ਵਿਚ ਕੰਮ ਕਰਦੇ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਇਥੇ ਆ ਸਕਣਗੇ। 

ਇਸ ਤੋਂ ਇਲਾਵਾ ਨਿਊਜ਼ੀਲੈਂਡ ਰਹਿ ਰਹੇ ਉਹ ਲੋਕ ਜਿਨ੍ਹਾਂ ਦੇ ਵਿਦੇਸ਼ ਰਹਿੰਦੇ ਪਾਰਟਨਰਜ਼ ਅਤੇ ਛੋਟੇ ਬੱਚਿਆਂ ਦੇ ਵੀਜੇ ਲੱਗੇ ਸਨ ਉਹ ਵੀ ਹੁਣ ਇੱਥੇ ਆ ਸਕਣਗੇ ਪਰ ਸ਼ਰਤ ਇਹ ਹੈ ਕਿ ਇਥੇ ਰਹਿ ਰਿਹਾ ਮੈਂਬਰ ਪਿਛਲੇ 12 ਮਹੀਨਿਆਂ ਤੋਂ ਇਥੇ ਰਹਿੰਦਾ ਹੋਣਾ ਚਾਹੀਦਾ ਹੈ। ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੇ ਕਿਹਾ ਹੈ ਕਿ ਇਸ ਛੋਟ ਨਾਲ ਸੈਂਕੜੇ ਪਰਿਵਾਰ ਇੱਥੇ ਆ ਕੇ ਆਪਣੇ ਪਰਿਵਾਰਾਂ ਨਾਲ ਮਿਲ ਸਕਣਗੇ। ਸਰਕਾਰ ਨੇ ਕੋਵਿਡ-19 ਦੇ ਚਲਦਿਆਂ ਵੱਖ-ਵੱਖ ਸ਼ਰਤਾਂ ਅਧੀਨ ਇਥੇ ਲੋਕਾਂ ਨੂੰ ਆਉਣ ਲਈ ਦਿਸ਼ਾ ਨਿਰਦੇਸ਼ ਲਾਗੂ ਕਰ ਦਿੱਤੇ ਸਨ, ਜਿਨ੍ਹਾਂ ਦੇ ਵਿਚ ਹੁਣ ਹਲਕੀ ਹਲਕੀ ਢਿੱਲ ਦਿੱਤੀ ਜਾ ਰਹੀ ਹੈ। 

PunjabKesari

ਨਵੇਂ ਦਿਸ਼ਾ ਨਿਰਦੇਸ਼ਾਂ ਹੇਠ ਹੁਣ ਵੀਜ਼ਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਮੰਤਰੀ ਕ੍ਰਿਸ ਫਾਫੋਈ ਨੇ ਕਿਹਾ ਹੈ ਕਿ ‘‘ਨਿਊਜ਼ੀਲੈਂਡ ਪੂਰੀ ਦੁਨੀਆ ਦਾ ਧਿਆਨ ਖਿੱਚ ਰਿਹਾ ਸੀ ਕਿ ਅਸੀਂ ਕੋਵਿਡ ਤੋਂ ਕਿਵੇਂ ਬਚ ਰਹੇ ਹਾਂ ਅਤੇ ਦੇਸ਼ ਦੀ ਆਰਥਿਕਤਾ ਕਿਵੇਂ ਬਚਾ ਰਹੇ ਹਾਂ। ਇਸ ਦਰਮਿਆਨ ਅਸੀਂ ਇਹ ਵੀ ਪੂਰੀ ਤਰ੍ਹਾਂ ਸਮਝਦੇ ਸੀ ਕਿ ਪ੍ਰਵਾਸੀ ਕਾਮਿਆਂ ਦੀਆਂ ਪਰਿਵਾਰਕ ਮੁਸ਼ਕਲਾਂ ਕਿਵੇਂ ਵਧੀਆ ਹਨ।’’

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਹਿੰਸਾ ਦੇ ਬਾਅਦ ਫਰਾਂਸ ਨੇ 15 ਡਿਪਲੋਮੈਟ ਬੁਲਾਏ ਵਾਪਸ

ਪਿਛਲੀਆਂ ਦਿੱਤੀਆਂ ਛੋਟਾਂ ਨਾਲ 13,000 ਲੋਕ ਇੱਥੇ ਆਪਣੇ ਵਿਛੜੇ ਪੱਕੇ ਅਤੇ ਨਾਗਰਿਕਤਾ ਵਾਲੇ ਪਰਿਵਾਰਾਂ ਦੇ ਨਾਲ ਆ ਕੇ ਮਿਲੇ ਸਨ ਅਤੇ 13,000 ਹੋਰ ਲੋਕ ਜੋ ਕਿ ਅਸਥਾਈ ਕੰਮ ਵੀਜੇ 'ਤੇ ਸਨ ਉਹ ਆ ਕੇ ਮਿਲੇ ਸਨ। ਇਸ ਤੋਂ ਇਲਾਵਾ 2500 ਉਹ ਪਰਿਵਾਰਕ ਮੈਂਬਰ ਵੀ ਆਏ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇੱਥੇ ਬਹੁਤ ਹੀ ਮਹੱਤਵਪੂਰਨ ਸੰਕਟਮਈ ਕੰਮਾਂ ਵਿਚ ਲੱਗੇ ਸਨ। ਆਸਟ੍ਰੇਲੀਆ ਵਾਸੀਆਂ ਨੂੰ ਇਸ ਦੇ ਤਹਿਤ ਕੁਆਰੰਟੀਨ ਫ੍ਰੀ ਵਾਲੀ ਸਹੂਲਤ ਦਾ ਫਾਇਦਾ ਮਿਲੇਗਾ। ਨਵੀਂਆਂ ਛੋਟਾਂ ਵਾਲਿਆਂ ਲਈ ਅਰਜ਼ੀਆਂ 30 ਅਪ੍ਰੈਲ ਤੋਂ ਲਈਆਂ ਜਾਣਗੀਆਂ।

ਨੋਟ- ਨਿਊਜ਼ੀਲੈਂਡ ਨੇ ਸਿਹਤ ਵਿਭਾਗ ਅਤੇ ਉਚ ਮੁਹਾਰਤ ਰੱਖਣ ਵਾਲਿਆਂ ਦੇ ਪਰਿਵਾਰਾਂ ਲਈ ਖੋਲ੍ਹੇ ਦਰਵਾਜ਼ੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News