ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ''ਚ ਮੁੜ ਲੱਗੀ ਤਾਲਾਬੰਦੀ

Sunday, Feb 28, 2021 - 05:56 PM (IST)

ਵੈਲਿੰਗਟਨ (ਬਿਊਰੋ): ਗਲੋਬਲ ਪੱਧਰ 'ਤੋ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਵਿਸ਼ਵ ਵਿਚ ਸ਼ਨੀਵਾਰ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 11.40 ਕਰੋੜ ਦਾ ਅੰਕੜਾ ਪਾਰ ਕਰ ਗਈ ਜਦਕਿ ਮ੍ਰਿਤਕਾਂ ਦੀ ਗਿਣਤੀ 25.31 ਲੱਖ ਤੋਂ ਵੱਧ ਹੋ ਗਈ ਹੈ।ਉੱਧਰ ਨਿਊਜ਼ੀਲੈਂਡ ਦੋ ਵਾਰ ਕੋਰੋਨਾ ਵਾਇਰਸ ਦੇ ਖ਼ਤਮ ਹੋਣ ਦੀ ਘੋਸ਼ਣਾ ਕਰ ਚੁੱਕਾ ਹੈ। ਇੱਥੇ ਇਕ ਮਹੀਨੇ ਵਿਚ ਦੂਜੀ ਵਾਰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਤਾਲਾਬੰਦੀ ਲਗਾਉਣੀ ਪਈ ਹੈ। 

ਪੜ੍ਹੋ ਇਹ ਅਹਿਮ ਖਬਰ- ਇਸਰੋ ਇਸ ਸਾਲ ਦੇ ਪਹਿਲੇ ਮਿਸ਼ਨ ਲਈ ਤਿਆਰ, ਅੱਜ ਲਾਂਚ ਕਰੇਗਾ ਬ੍ਰਾਜ਼ੀਲੀ ਸੈਟੇਲਾਈਟ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ 7 ਦਿਨਾਂ ਦੀ ਲਾਕਾਬੰਦੀ ਮੁੜ ਲਗਾਈ ਜਾਵੇਗੀ, ਜੋ ਐਤਵਾਰ ਤੋਂ ਪ੍ਰਭਾਵੀ ਹੋਵੇਗੀ। ਦੋ ਹਫ਼ਤੇ ਪਹਿਲਾਂ ਵੀ ਇੱਥੇ ਤਿੰਨ ਦੀ ਤਾਲਾਬੰਦੀ ਲਗਾਈ ਗਈ ਸੀ। ਉਹਨਾਂ ਨੇ ਦੱਸਿਆ ਕਿ ਆਕਲੈਂਡ ਵਿਚ ਤਾਲਾਬੰਦੀ ਦੇ ਇਲਾਵਾ ਨਿਊਜ਼ੀਲੈਂਡ ਦੇ ਬਾਕੀ ਹਿੱਸਿਆਂ ਨੂੰ ਸ਼੍ਰੇਣੀ-2 ਪਾਬੰਦੀਆਂ ਦੇ ਤਹਿਤ ਰੱਖਿਆ ਜਾਵੇਗਾ। ਅਜਿਹੇ ਵਿਚ ਜਨਤਕ ਸਮਾਰੋਹਾਂ ਨੂੰ ਸੀਮਤ ਕਰਨ ਦੀ ਯੋਜਨਾ ਹੈ। ਉੱਧਰ ਅਮਰੀਕਾ ਅਤੇ ਬ੍ਰਾਜ਼ੀਲ ਵਿਚ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।


Vandana

Content Editor

Related News